ਇੱਟਾਂ ਦੇ ਭੱਠੇ ਹੋਇਆ ਵਿਵਾਦ, ਦੋ ਪ੍ਰਵਾਸੀਆਂ ''ਤੇ ਹਮਲਾ ਕਰਕੇ ਕੀਤਾ ਜ਼ਖ਼ਮੀ
Wednesday, Jul 26, 2023 - 05:10 PM (IST)

ਜਲੰਧਰ (ਸੁਨੀਲ)- ਰਾਏਪੁਰ ਨੇੜੇ ਇੱਟਾਂ ਦੇ ਭੱਠੇ 'ਤੇ ਦੇਰ ਰਾਤ ਪ੍ਰਵਾਸੀ ਲੋਕਾਂ ਵਿਚਾਲੇ ਹਿੰਸਕ ਝਗੜਾ ਹੋ ਗਿਆ। ਇਕ ਪ੍ਰਵਾਸੀ ਨੇ ਦੋ ਪ੍ਰਵਾਸੀਆਂ 'ਤੇ ਜਾਨਲੇਵਾ ਹਮਲਾ ਕੀਤਾ ਅਤੇ ਖ਼ੂਨ ਨਾਲ ਲਥਪਥ ਜ਼ਖ਼ਮੀਆਂ ਨੂੰ ਬੇਹੋਸ਼ ਕਰਕੇ ਫਰਾਰ ਹੋ ਗਿਆ। ਜਿਵੇਂ ਹੀ ਘਟਨਾ ਦੀ ਸੂਚਨਾ ਥਾਣਾ ਮਕਸੂਦਾਂ ਦੀ ਪੁਲਸ ਨੂੰ ਮਿਲੀ ਤਾਂ ਮੌਕੇ 'ਤੇ ਪੁਲਸ ਦੀ ਟੀਮ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਜ਼ਖ਼ਮੀਆਂ 'ਚੋਂ ਇਕ ਦੀ ਹਾਲਤ ਕਾਫ਼ੀ ਗੰਭੀਰ ਬਣੀ ਹੋਈ ਹੈ। ਐੱਸ. ਐੱਚ. ਓ. ਸਿਕੰਦਰ ਸਿੰਘ ਦਾ ਕਹਿਣਾ ਹੈ ਕਿ ਘਟਨਾ ਦੇਰ ਰਾਤ ਵਾਪਰੀ, ਜਿਸ ਤੋਂ ਬਾਅਦ ਪੁਲਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਮਾਂ ਲਈ ਅੱਜ ਵੀ ਜਿਊਂਦਾ ਹੈ ਕਾਰਗਿਲ ’ਚ ਸ਼ਹੀਦ ਹੋਇਆ ਪੁੱਤ, ਕਮਰੇ ਨੂੰ ਸਜਾਇਆ, ਰੋਜ਼ਾਨਾ ਪਰੋਸਦੀ ਹੈ ਖਾਣਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ