ਇਨਕਮ ਟੈਕਸ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਦੀ ਜਾਂਚ ਦਾ ਤੀਸਰਾ ਦਿਨ

Saturday, Sep 28, 2019 - 10:47 AM (IST)

ਇਨਕਮ ਟੈਕਸ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਦੀ ਜਾਂਚ ਦਾ ਤੀਸਰਾ ਦਿਨ

ਜਲੰਧਰ (ਜ. ਬ.)—  ਇਨਕਮ ਟੈਕਸ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਦੀ ਤਰਫੋਂ ਬੁੱਧਵਾਰ ਦੀ ਸਵੇਰ ਤੋਂ ਮਹਾਨਗਰ ਦੇ ਕੈਂਬ੍ਰਿਜ ਗਰੁੱਪ ਦੇ ਕੋ ਐੱਡ ਗਰਲਜ਼ ਅਤੇ ਫਾਊਂਡੇਸ਼ਨ ਸਕੂਲ, ਲੈਦਰ ਕੰਪਲੈਕਸ ਦੇ ਟ੍ਰੇਸਰ ਸ਼ੂਜ, ਜੋਤੀ ਚੌਕ ਦੇ ਸਾਈ ਪ੍ਰਿੰਟਰਸ ਅਤੇ ਏਅਰਵਿੰਗ ਸਰਵਿਸਿਜ਼ 'ਚ ਬਹੁਤ ਵੱਡੇ ਪੱਧਰ 'ਤੇ ਸ਼ੁਰੂ ਕੀਤੀ ਗਈ ਜਾਂਚ ਬੀਤੇ ਦਿਨ ਵੀ ਜਾਰੀ ਹੈ। ਇਨਵੈਸਟੀਗੇਸ਼ਨ ਟੀਮ ਨੇ ਦੁਪਹਿਰ ਬਾਅਦ ਤਿੰਨਾਂ ਕੈਂਬ੍ਰਿਜ ਸਕੂਲਾਂ ਦੇ ਨਾਲ-ਨਾਲ ਜੋਤੀ ਚੌਕ ਦੇ ਸਾਈਂ ਪ੍ਰਿੰਟਰਸ ਦੇ ਨਾਲ ਜ਼ਰੂਰੀ ਦਸਤਾਵੇਜ਼ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਨੂੰ ਅਗਲੀ ਕਰਵਾਈ ਤੱਕ ਰੋਕ ਲਗਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਈਂ ਪ੍ਰਿੰਟਰਸ ਦੇ ਇਕ ਲਾਕਰ ਨੂੰ ਵੀ ਸੀਲ ਕੀਤਾ ਗਿਆ ਹੈ।

ਇਨਵੈਸਟੀਗੇਸ਼ਨ ਵਿੰਗ ਦੇ ਪ੍ਰਿੰਸੀਪਲ ਡਾਇਰੈਕਟਰ ਅਵਧੇਸ਼ ਕੁਮਾਰ ਮਿਸ਼ਰਾ ਦੇ ਨਿਰਦੇਸ਼ ਅਨੁਸਾਰ ਜੁਆਇੰਟ ਡਾਇਰੈਕਟਰ ਦਿਗਵਿਜੇ ਸਿੰਘ ਚੌਧਰੀ ਦੀ ਅਗਵਾਈ 'ਚ ਤੀਸਰੇ ਦਿਨ ਭਾਟੀਆ ਏਅਰਵਿੰਗ ਦੇ ਲੈਦਰ ਕੰਪਲੈਕਸ ਦੀ ਟ੍ਰੇਸਰ ਸ਼ੂਜ ਅਤੇ ਬੈਜੰਤੀ ਸਪੋਰਟਸ ਦੀ ਫੈਕਟਰੀ 'ਚ ਵੀ ਦੇਰ ਰਾਤ ਤੱਕ ਚੱਲਦੀ ਰਹੀ ਅਤੇ ਵਿਭਾਗ ਨੇ ਉਕਤ ਫਾਰਮਾਂ ਦੇ ਅਕਾਊਂਟ ਵਿਭਾਗ ਦੀ ਸਾਰੀ ਪ੍ਰਕਿਰਿਆ ਦੀ ਜਾਂਚ ਕਰਦੇ ਹੋਏ ਉਨ੍ਹਾਂ ਕੈਸ਼ 'ਚ ਕੋਈ ਲੈਣ-ਦੇਣ ਦਾ ਬੈਂਕ ਖਾਤਿਆਂ ਦੀ ਡਿਟੇਲ ਵੀ ਅਤੇ ਵੱਡੇ ਪੱਧਰ 'ਤੇ ਹੋਈ ਪ੍ਰਾਪਰਟੀ ਡੀਲ ਦੇ ਸਾਰੇ ਜ਼ਰੂਰੀ ਦਸਤਾਵੇਜ਼ ਨੂੰ ਵੀ ਇਕੱਠਾ ਕੀਤਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੈਂਬ੍ਰਿਜ ਸਕੂਲ ਵੱਲੋਂ ਪਿਛਲੇ ਕੁਝ ਸਮੇਂ ਵਿਚ ਹੋਰ ਸਕੂਲ ਖੋਲ੍ਹਣ ਦੇ ਲਈ ਸ਼ਹਿਰ ਵਿਚ ਖਰੀਦੀ ਗਈ ਕਰੋੜਾਂ ਰੁਪਏ ਦੀ ਪ੍ਰਾਪਰਟੀ ਵੀ ਇਨਕਮ ਟੈਕਸ ਵਿਭਾਗ ਦੇ ਜਾਂਚ ਦੇ ਘੇਰੇ ਵਿਚ ਰਹੀ। ਇਸ ਕਾਰਣ ਇਨਕਮ ਟੈਕਸ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਨੇ ਇੰਨੇ ਵੱਡੇ ਪੱਧਰ 'ਤੇ ਪ੍ਰਕਿਰਿਆ ਸ਼ੁਰੂ ਕਰ ਕੇ ਘੇਰੇ ਵਿਚ ਆਏ ਲੋਕਾਂ ਦੇ ਰਿਕਾਰਡ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ। ਅਧਿਕਾਰੀਆਂ ਅਨੁਸਾਰ ਸਾਰੇ ਦਸਤਾਵੇਜ਼ਾਂ ਨੂੰ ਪਰਖਣ 'ਚ ਥੋੜ੍ਹਾ ਸਮਾਂ ਲੱਗੇਗਾ। ਉਸ ਦੇ ਮਗਰੋਂ ਹੀ ਵਿਭਾਗ ਦੀ ਸਥਿਤੀ ਸਪੱਸ਼ਟ ਕੀਤੀ ਜਾਵੇਗੀ।


author

shivani attri

Content Editor

Related News