ਪਠਾਨਕੋਟ ਚੌਂਕ ਗੋਲ਼ੀਕਾਂਡ ਮਾਮਲੇ ''ਚ ਡੇਅਰੀ ਕਾਰੋਬਾਰੀ ਜਗਤੇਜ ਦੇ ਫਾਰਮ ਹਾਊਸ ਸਣੇ ਕਈ ਥਾਵਾਂ ’ਤੇ ਰੇਡ

Wednesday, Aug 07, 2024 - 01:01 PM (IST)

ਪਠਾਨਕੋਟ ਚੌਂਕ ਗੋਲ਼ੀਕਾਂਡ ਮਾਮਲੇ ''ਚ ਡੇਅਰੀ ਕਾਰੋਬਾਰੀ ਜਗਤੇਜ ਦੇ ਫਾਰਮ ਹਾਊਸ ਸਣੇ ਕਈ ਥਾਵਾਂ ’ਤੇ ਰੇਡ

ਜਲੰਧਰ (ਜ. ਬ.)–ਸੋਮਵਾਰ ਦੀ ਦੁਪਹਿਰ ਦਿਨ-ਦਿਹਾੜੇ ਪਠਾਨਕੋਟ ਚੌਂਕ ’ਤੇ ਗੁੰਡਾਗਰਦੀ ਕਰਨ ਵਾਲੀਆਂ ਦੋਵਾਂ ਧਿਰਾਂ ਵਿਚੋਂ 24 ਘੰਟੇ ਬੀਤ ਜਾਣ ਤੋਂ ਬਾਅਦ ਵੀ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ, ਹਾਲਾਂਕਿ ਪੁਲਸ ਦੀਆਂ ਵੱਖ-ਵੱਖ ਟੀਮਾਂ ਜਗਤੇਜ ਅਤੇ ਮੰਗਾ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ ਪਰ ਕੋਈ ਸਫ਼ਲਤਾ ਨਹੀਂ ਮਿਲੀ।

ਇਹ ਵੀ ਪੜ੍ਹੋ- ਪੰਜਾਬ 'ਚ ਫਿਰ ਵੱਡਾ ਹਾਦਸਾ, ਭਿਆਨਕ ਟੱਕਰ ਤੋਂ ਬਾਅਦ ਸਕੂਲ ਬੱਸ ਦੇ ਉੱਡੇ ਪਰਖੱਚੇ

ਪੁਲਸ ਨੇ ਮੰਗਲਵਾਰ ਨੂੰ ਡੇਅਰੀ ਕਾਰੋਬਾਰੀ ਜਗਤੇਜ ਸਿੰਘ ਢੀਂਡਸਾ ਵਾਸੀ ਰੇਰੂ ਪਿੰਡ ਦੇ ਹਮੀਰਾ ਸਥਿਤ ਫਾਰਮ ਹਾਊਸ ’ਤੇ ਵੀ ਰੇਡ ਕੀਤੀ ਪਰ ਉਥੋਂ ਵੀ ਉਹ ਨਹੀਂ ਮਿਲਿਆ। ਇਸ ਤੋਂ ਇਲਾਵਾ ਜਗਤੇਜ ਦੇ ਕਰੀਬੀਆਂ ’ਤੇ ਵੀ ਪੁਲਸ ਨੇ ਛਾਪਾਮਾਰੀ ਕੀਤੀ ਪਰ ਜਗਤੇਜ ਸਿੰਘ ਫ਼ਰਾਰ ਮਿਲਿਆ। ਉਸ ਦੇ ਘਰ ਵੀ ਪੁਲਸ ਵਾਰ-ਵਾਰ ਰੇਡ ਕਰ ਰਹੀ ਹੈ। ਓਧਰ ਸੂਤਰਾਂ ਨੇ ਦੱਸਿਆ ਕਿ ਸੁਰਿੰਦਰ ਉਰਫ਼ ਮੰਗਾ ਇਕ ਨੇਤਾ ਦੀ ਸ਼ਰਨ ਵਿਚ ਹੈ ਅਤੇ ਉਸੇ ਨੇਤਾ ਨੇ ਉਸ ਨੂੰ ਲੁਕੋ ਕੇ ਰੱਖਿਆ ਹੈ। ਪੁਲਸ ਮੁਲਜ਼ਮਾਂ ’ਤੇ ਦਬਾਅ ਪਾਉਣ ਲਈ ਉਨ੍ਹਾਂ ਦੇ ਪਰਿਵਾਰਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਪੁਲਸ ਨੇ ਮੰਗਲਵਾਰ ਨੂੰ ਕਰਨ ਭੱਲਾ ਦੇ ਪਿਤਾ ਨੂੰ ਵੀ ਪੁੱਛਗਿੱਛ ਲਈ ਬੁਲਾਇਆ। ਮੁਲਜ਼ਮਾਂ ਦਾ ਰੂਟ ਬ੍ਰੇਕ ਕਰਨ ਲਈ ਪੁਲਸ ਨੇ ਕਈ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਵੀ ਚੈੱਕ ਕੀਤੀ ਪਰ ਫਿਲਹਾਲ ਮੁਲਜ਼ਮਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵੱਢ 19 ਸਾਲਾ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News