ਜਲੰਧਰ ਵਿਖੇ 6ਵੀਂ ਜਮਾਤ ਦੇ ਵਿਦਿਆਰਥੀ ਨਾਲ ਬਦਫੈਲੀ, 2 ਗ੍ਰਿਫ਼ਤਾਰ, 1 ਫਰਾਰ

03/10/2023 4:18:41 PM

ਜਲੰਧਰ (ਸ਼ੋਰੀ)- ਬਸਤੀ ਸ਼ੇਖ ਦੇ ਕੋਟ ਬਾਜ਼ਾਰ ’ਚ 3 ਨੌਜਵਾਨਾਂ ਵੱਲੋਂ 12 ਸਾਲਾ ਨਾਬਾਲਗ ਮੁੰਡੇ ਨਾਲ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਪੀੜਤਾ ਦੇ ਪਿਤਾ ਦੇ ਬਿਆਨਾਂ ’ਤੇ ਥਾਣਾ 5 ਦੀ ਪੁਲਸ ਨੇ 3 ਨੌਜਵਾਨਾਂ ਖ਼ਿਲਾਫ਼ ਧਾਰਾ 377 (ਗੈਰ-ਕੁਦਰਤੀ ਅਪਰਾਧ ਕਰਨ) ਤਹਿਤ ਮਾਮਲਾ ਦਰਜ ਕਰਕੇ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੀੜਤਾ ਦਾ ਕਹਿਣਾ ਹੈ ਕਿ ਉਸ ਦੀ 12 ਸਾਲਾ ਬੇਟਾ 6ਵੀਂ ਕਲਾਸ ਦਾ ਵਿਦਿਆਰਥੀ ਹੈ ਅਤੇ ਉਹ ਕਰੀਬ 1 ਹਫ਼ਤਾ ਪਹਿਲਾਂ ਹੇਅਰ ਡ੍ਰੈਸਰ ਦੇ ਸ਼ਾਪ ’ਤੇ ਵਾਲ ਕਟਵਾਉਣ ਗਿਆ ਸੀ, ਜਿੱਥੇ ਉਸ ਨੂੰ ਰਜਨੀਸ਼ ਸਿਆਲ ਉਰਫ਼ ਬਾਬਾ ਪੁੱਤਰ ਜੋਗਿੰਦਰਪਾਲ ਵਾਸੀ ਕੋਟ ਬਾਜ਼ਾਰ ਬਸਤੀ ਸ਼ੇਖ, ਰਾਹੁਲ ਪੁੱਤਰ ਰਜਿੰਦਰ ਕੁਮਾਰ ਵਾਸੀ ਵਾਨੀਆਂ ਮੁਹੱਲਾ ਬਸਤੀ ਸ਼ੇਖ ਅਤੇ ਬਲਵੀਰ ਵਾਸੀ ਕੋਟ ਬਾਜ਼ਾਰ ਮਿਲੇ।

ਇਹ ਵੀ ਪੜ੍ਹੋ : Punjab Bugdet 2023: ਕਪੂਰਥਲਾ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਲਈ ਕੀਤੇ ਗਏ ਵੱਡੇ ਐਲਾਨ

ਤਿੰਨਾਂ ਨੇ ਉਸ ਦੇ ਬੇਟੇ ਨਾਲ ਬਦਫੈਲੀ ਕੀਤੀ। ਬੇਟੇ ਨੇ ਘਰ ਆ ਕੇ ਸਾਰੀ ਗੱਲ ਦੱਸੀ। ਇਸ ਤੋਂ ਬਾਅਦ ਉਸ ਨੇ ਪੁਲਸ ਕੋਲ ਜਾ ਕੇ ਆਪਣੇ ਬੇਟੇ ਨੂੰ ਇਨਸਾਫ਼ ਦਿਵਾਉਣ ਲਈ ਸ਼ਿਕਾਇਤ ਦਰਜ ਕਰਵਾਈ। ਐੱਸ. ਐੱਚ. ਓ. ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਸ ਨੇ ਤਿੰਨਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਲਵੀਰ ਸਿੰਘ ਅਜੇ ਫਰਾਰ ਹੈ, ਜਿਸ ਭਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਨੇ ਪੀੜਤ ਦਾ ਮੈਡੀਕਲ ਟੈਸਟ ਵੀ ਸਿਵਲ ਹਸਪਤਾਲ ਤੋਂ ਕਰਵਾਇਆ ਹੈ। ਜੇਕਰ ਰਿਪੋਰਟ ’ਚ ਬਦਫੈਲੀ ਸਾਬਤ ਹੋ ਜਾਂਦੀ ਹੈ ਤਾਂ ਪੁਲਸ ਮਾਮਲੇ ’ਚ ਪੋਕਸੋ ਐਕਟ ਵੀ ਸ਼ਾਮਲ ਕਰੇਗੀ।

ਇਹ ਵੀ ਪੜ੍ਹੋ :  ਸ੍ਰੀ ਅਨੰਦਪੁਰ ਸਾਹਿਬ ਤੋਂ ਵੱਡੀ ਖ਼ਬਰ, ਗੁਰਦੁਆਰਾ ਕਿਲਾ ਫਤਿਹਗੜ੍ਹ ਸਾਹਿਬ ਦੇ ਬਾਥਰੂਮ ’ਚ ਮਿਲੀ ਨਿਹੰਗ ਸਿੰਘ ਦੀ ਲਾਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News