ਪਾਸਪੋਰਟ ਬਣਵਾਉਣ ਵਾਲਿਆਂ ਲਈ ਅਹਿਮ ਖ਼ਬਰ, ਦਫ਼ਤਰ ਨੇ ਜਾਰੀ ਕੀਤੇ ਸਲਾਟ
Thursday, Dec 22, 2022 - 05:38 PM (IST)
ਜਲੰਧਰ- 24 ਦਸੰਬਰ ਨੂੰ ਜਲੰਧਰ ਵਿਚ ਲੱਗਣ ਵਾਲੇ ਪਾਸਪੋਰਟ ਮੇਲੇ ਲਈ ਰੀਜ਼ਨਲ ਪਾਸਪੋਰਟ ਦਫ਼ਤਰ ਨੇ ਤਤਕਾਲ ਅਤੇ ਫਰੈਸ਼ ਪਾਸਪੋਰਟ ਦੇ ਸਲਾਟ ਜਾਰੀ ਕਰ ਦਿੱਤੇ ਹਨ। ਜਲੰਧਰ, ਮੋਗਾ, ਫਗਵਾੜਾ ਹੁਸ਼ਿਆਰਪੁਰ, ਪਠਾਨਕੋਟ ਲਈ ਕੁੱਲ 2375 ਅਪੁਆਇੰਟਮੈਂਟ ਦੇ ਸਲਾਟ ਜਾਰੀ ਕੀਤੇ ਗਏ ਹਨ। ਪਾਸਪੋਰਟ ਦਫ਼ਤਰ ਦੀ ਅਧਿਕਾਰਤ ਵੈੱਬਸਾਈਟ 'ਤੇ ਬਿਨੈਕਾਰ ਪਾਸਪੋਰਟ ਦੀ ਅਪੁਆਇੰਟਮੈਂਟ ਲੈ ਸਕਦੇ ਹਨ। ਜੇਕਰ ਕਿਸੇ ਬਿਨੈਕਾਰ ਦੀ ਜਨਵਰੀ ਅਤੇ ਫਰਵਰੀ ਵਿਚ ਅਪੁਆਇੰਟਮੈਂਟ ਹੈ ਤਾਂ ਉਹ ਰੀਸ਼ੈਡਿਊਲ ਕਰ ਸਕਦੇ ਹਨ।
ਇਥੇ ਦੱਸਣਯੋਗ ਹੈ ਕਿ ਬੀਤੇ ਸ਼ਨੀਵਾਰ ਬਿਨੈਕਾਰਾਂ ਨੇ ਪਾਸਪੋਰਟ ਮੇਲੇ ਦਾ ਲਾਭ ਚੁੱਕਿਆ ਸੀ। ਉਦੋਂ ਫਰੈਸ਼ ਪਾਸਪੋਰਟ ਅਪੁਆਇੰਟਮੈਂਟ ਬੁਕ ਸਨ ਜਦਕਿ ਤਤਕਾਲ ਦਾ ਜ਼ਿਆਦਾਤਰ ਸਲਾਟ ਖਾਲੀ ਰਿਹਾ ਸੀ। ਪਾਸਪੋਰਟ ਦਫ਼ਤਰ ਅਧਿਕਾਰੀ ਯਸ਼ਪਾਲ ਦਾ ਕਹਿਣਾ ਹੈ ਕਿ ਜਿਸ ਬਿਨੈਕਾਰ ਦੇ ਕੋਲ ਤਤਕਾਲ ਪਾਸਪੋਰਟ ਸਬੰਧਤ ਦਸਤਾਵੇਜ਼ ਪੂਰੇ ਹਨ, ਉਹੀ ਅਪਲਾਈ ਕਰੇ। ਦਸਤਾਵੇਜ਼ ਪੂਰੇ ਨਹੀਂ ਹਨ ਤਾਂ ਨਾਰਮਲ ਕੈਟੇਗਿਰੀ ਵਿਚ ਅਪਲਾਈ ਕਰ ਸਕਦੇ ਹਨ। ਗੁਰੂ ਨਾਨਕ ਮਿਸ਼ਨ ਚੌਂਕ ਸਥਿਤ ਪਾਸਪੋਰਟ ਸੇਵਾ ਕੇਂਦਰ-1 (ਪੀ. ਐੱਸ. ਕੇ-1) ਡਾ. ਬੀ. ਆਰ ਅੰਬੇਦਕਰ ਚੌਂਕ ਸਥਿਤ ਪੀ. ਐੱਸ. ਕੇ-2 ਅਤੇ ਹੁਸ਼ਿਆਰਪੁਰ ਸੇਵਾ ਕੇਂਦਰ ਵਿਚ ਅਗਲਾ ਪਾਸਪੋਰਟ ਮੇਲਾ ਸਵੇਰੇ 10 ਵਜੇ ਸ਼ੁਰੂ ਹੋ ਜਾਵੇਗਾ।
ਇਹ ਵੀ ਪੜ੍ਹੋ : ਮੋਗਾ 'ਚ ਵੱਡੀ ਵਾਰਦਾਤ: ਸ਼ਰੇਆਮ ਗੋਲੀਆਂ ਮਾਰ ਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਪਾਸਪੋਰਟ ਦਫ਼ਤਰ ਨੇ ਸਲਾਟ ਕੀਤੇ ਜਾਰੀ
ਪੀ. ਐੱਸ. ਕੇ-1 shi
700 ਅਪੁਆਇੰਟਮੈਂਟ ਸਲਾਟ ਜਾਰੀ
470 ਤੁਰੰਤ ਪਾਸਪੋਰਟ ਅਪੁਆਇੰਟਮੈਂਟ
230 ਫਰੈਸ਼ ਪਾਸਪੋਰਟ ਅਪੁਆਇੰਟਮੈਂਟ
ਪੀ. ਐੱਸ. ਕੇ-2
700 ਅਪੁਆਇੰਟਮੈਂਟ ਸਲਾਟ ਜਾਰੀ
470 ਤੁਰੰਤ ਪਾਸਪੋਰਟ ਅਪੁਆਇੰਟਮੈਂਟ
230 ਫਰੈਸ਼ ਪਾਸਪੋਰਟ ਅਪੁਆਇੰਟਮੈਂਟ
ਹੁਸ਼ਿਆਰਪੁਰ ਸੇਵਾ ਕੇਂਦਰ
700 ਅਪੁਆਇੰਟਮੈਂਟ ਸਲਾਟ ਜਾਰੀ
470 ਤੁਰੰਤ ਪਾਸਪੋਰਟ ਅਪੁਆਇੰਟਮੈਂਟ
230 ਫਰੈਸ਼ ਪਾਸਪੋਰਟ ਅਪੁਆਇੰਟਮੈਂਟ
ਇਹ ਵੀ ਪੜ੍ਹੋ : ਧੁੰਦ ਵਿਚਾਲੇ ਪੰਜਾਬ 'ਚ ਜੇਲ੍ਹ ਅੰਦਰ ਤਸਕਰੀ: ਅੰਮ੍ਰਿਤਸਰ ਜੇਲ੍ਹ 'ਚ ਸੁੱਟੀ ਗਈ ਪਾਬੰਦੀਸ਼ੁਦਾ ਸਾਮਾਨ ਦੀ ਵੱਡੀ ਖੇਪ
ਪੀ. ਓ. ਪਾਸਪੋਰਟ ਸੇਵਾ ਕੇਂਦਰ
ਮੋਗਾ-95 ਅਪੁਆਇੰਟਮੈਂਟ
ਫਗਵਾੜਾ-95 ਅਪੁਆਇੰਟਮੈਂਟ
ਪਠਾਨਕੋਟ-95 ਅਪੁਆਇੰਟਮੈਂਟ
10 ਦਸੰਬਰ ਨੂੰ ਲੱਗੇ ਪਾਸਪੋਰਟ ਮੇਲੇ ਵਿਚ ਤਿੰਨੋਂ ਪਾਸਪੋਰਟ ਕੇਂਦਰਾਂ ਨੂੰ ਮਿਲਾ ਕੇ 822 ਸਲਾਟ ਸਨ। 364 ਬਿਨੈਕਾਰਾਂ ਨੇ ਅਪੁਆਇੰਟਮੈਂਟ ਰੀਸ਼ੈਡਿਊਲ ਕੀਤਾ ਸੀ ਜਦਕਿ 458 ਖਾਲੀ ਸਨ। ਉਥੇ ਹੀ 17 ਦਸੰਬਰ ਨੂੰ 822 ਸਲਾਟ ਜਾਰੀ ਹੋਏ ਸਨ। ਇਸ ਵਿਚ 200 ਪਾਸਪੋਰਟ ਜਾਰੀ ਕੀਤੇ ਗਏ ਸਨ ਜਦਕਿ 500 ਅਪੁਆਇੰਟਮੈਂਟ ਖਾਲੀ ਰਹੀਆਂ। 122 ਬਿਨੈਕਾਰਾਂ ਦੇ ਕੋਲ ਦਸਤਾਵੇਜ਼ ਪੂਰੇ ਨਹੀਂ ਸਨ।
ਇਹ ਵੀ ਪੜ੍ਹੋ : 'ਆਪ' ਦੀਆਂ ਵਧ ਸਕਦੀਆਂ ਨੇ ਮੁਸ਼ਕਿਲਾਂ, ਸੁਖਪਾਲ ਖਹਿਰਾ ਨੇ ਰਾਜਪਾਲ ਨੂੰ ਪੱਤਰ ਲਿਖ ਕੀਤੀ ਇਹ ਮੰਗ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ