ਹਾਦਸੇ ''ਚ ਪ੍ਰਵਾਸੀ ਪੰਜਾਬੀ ਦੀ ਮੌਤ, ਛੱਪੜ ਵਿੱਚੋਂ ਮਿਲੀ ਲਾਸ਼
Thursday, Feb 06, 2025 - 02:33 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਪਿੰਡ ਮਿਆਣੀ ਵਾਸੀ ਪ੍ਰਵਾਸੀ ਪੰਜਾਬੀ ਪ੍ਰੀਤਮ ਸਿੰਘ ਹਾਦਸੇ ਦਾ ਸ਼ਿਕਾਰ ਹੋ ਗਿਆ। ਉਸ ਦੀ ਲਾਸ਼ ਅੱਜ ਦੁਪਹਿਰ ਟਾਂਡਾ ਬੇਗੋਵਾਲ ਰੋਡ 'ਤੇ ਪਿੰਡ ਨੰਗਲੀ ਦੇ ਛੱਪੜ ਵਿੱਚੋਂ ਮਿਲੀ ਹੈ। ਉਹ ਬੇਗੋਵਾਲ ਵੱਲ ਗਿਆ ਸੀ ਅਤੇ ਕੱਲ੍ਹ ਤੋਂ ਲਾਪਤਾ ਸੀ। ਅੱਜ ਉਸ ਦੀ ਲਾਸ਼ ਛੱਪੜ ਵਿੱਚੋਂ ਉਸ ਦੇ ਮੋਟਰਸਾਈਕਲ ਸਣੇ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਨਾਲ ਲਗਦੇ ਛੱਪੜ ਵਿਚ ਡਿੱਗ ਗਿਆ। ਪੁਲਸ ਇਸ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਕੱਲ੍ਹ ਹੀ ਅਮਰੀਕਾ ਤੋਂ ਡਿਪੋਰਟ ਹੋ ਕੇ ਆਇਆ ਨੌਜਵਾਨ ਅੱਜ ਹੋ ਗਿਆ ਲਾਪਤਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e