ਨਾਜਾਇਜ਼ ਰੇਤਾ ਲੈ ਕੇ ਆ ਰਹੇ 2 ਟ੍ਰੈਕਟਰ ਜ਼ਬਤ, ਟ੍ਰੈਕਟਰ ਚਾਲਕ ਫਰਾਰ
Sunday, Sep 20, 2020 - 01:32 PM (IST)
ਕਪੂਰਥਲਾ (ਭੂਸ਼ਣ)— ਥਾਣਾ ਢਿੱਲਵਾਂ ਦੀ ਪੁਲਸ ਨੇ ਨਾਜਾਇਜ਼ ਮਾਈਨਿੰਗ ਕਰ ਰਹੇ 2 ਮੁਲਜਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ 2 ਟ੍ਰੈਕਟਰ ਅਤੇ ਭਾਰੀ ਮਾਤਰਾ 'ਚ ਰੇਤ ਬਰਾਮਦ ਕੀਤੀ ਹੈ। ਇਸ ਦੌਰਾਨ ਟ੍ਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਮਾਈਨਿੰਗ ਮਹਿਕਮੇ ਦੇ ਇੰਸਪੈਕਟਰ ਸ਼ੁਭਮ ਕੁਮਾਰ ਕਮ ਮਾਈਨਿੰਗ ਅਧਿਕਾਰੀ ਨੇ ਢਿੱਲਵਾਂ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਸੀ ਕਿ 2 ਟ੍ਰੈਕਟਰ ਰੇਤ ਨਾਲ ਭਰੇ ਹੋਏ ਹਨ ਅਤੇ ਇਨ੍ਹਾਂ ਦੋਵਾਂ ਟ੍ਰੈਕਟਰਾਂ ਨੂੰ ਰਵੀ ਪੁੱਤਰ ਕਾਲਾ ਵਾਸੀ ਮੁਹੱਲਾ ਮਹਿਤਾਬਗੜ੍ਹ ਕਪੂਰਥਲਾ ਅਤੇ ਗੁਰਹਰਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਭੰਡਾਲ ਦੋਨਾ ਥਾਣਾ ਸਦਰ ਕਪੂਰਥਲਾ ਚਲਾ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ ਪੁਲਸ ਨੇ ਨਾਕਾਮ ਕੀਤੀ ਵੱਡੀ ਸਾਜਿਸ਼, ਕੌਮਾਂਤਰੀ ਗੈਂਗ ਦੇ 7 ਮੈਂਬਰ ਹਥਿਆਰਾਂ ਸਮੇਤ ਕੀਤੇ ਗ੍ਰਿਫ਼ਤਾਰ
ਇਨ੍ਹਾਂ ਦੋਵਾਂ ਟ੍ਰੈਕਟਰ ਚਾਲਕਾਂ ਨੂੰ ਗਡਾਨਾ 'ਚ ਨਾਕਾਬੰਦੀ ਕਰਕੇ ਫੜਿਆ ਜਾ ਸਕਦਾ ਹੈ, ਜਿਸ 'ਤੇ ਢਿਲਵਾਂ ਪੁਲਸ ਨੇ ਪਿੰਡ ਗਡਾਣਾ 'ਚ ਨਾਕਾਬੰਦੀ ਦੌਰਾਨ ਜਦੋਂ ਦੋਵੇਂ ਟ੍ਰੈਕਟਰ-ਟਰਾਲੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਦੋਵੇਂ ਟ੍ਰੈਕਟਰ ਡਰਾਈਵਰ ਆਪਣੇ-ਆਪਣੇ ਟ੍ਰੈਕਟਰ ਸੜਕ ਕਿਨਾਰੇ ਖੜਾ ਕਰਕੇ ਪਿੰਡ ਗਾਜੀ ਗਡਾਣਾ ਵੱਲ ਦੌੜ ਗਏ। ਪੁਲਸ ਨੇ ਮੌਕੇ ਤੋਂ 2 ਟ੍ਰੈਕਟਰ ਤੇ 33.5 ਮੀਟ੍ਰਿਕ ਟਨ ਰੇਤ ਬਰਾਮਦ ਕੀਤੀ ਹੈ। ਦੋਵਾਂ ਮੁਲਜ਼ਮਾਂ ਦੀ ਤਲਾਸ਼ ਜਾਰੀ ਹੈ।
ਇਹ ਵੀ ਪੜ੍ਹੋ: ਪਰਿਵਾਰ 'ਚ ਛਾਇਆ ਮਾਤਮ, ਚੰਗੇ ਭਵਿੱਖ ਖਾਤਿਰ ਕੈਨੇਡਾ ਗਏ ਸ਼ਾਹਕੋਟ ਦੇ ਨੌਜਵਾਨ ਦੀ ਹਾਦਸੇ 'ਚ ਮੌਤ