ਨਾਜਾਇਜ਼ ਮਾਈਨਿੰਗ ਰੋਕਣ ਲਈ ਲੋਕਾਂ ’ਤੇ ਆਧਾਰਿਤ 36 ਮੈਂਬਰੀ ਐਕਸ਼ਨ ਕਮੇਟੀ ਗਠਿਤ

01/22/2021 5:34:43 PM

ਨੂਰਪੁਰਬੇਦੀ (ਭੰਡਾਰੀ)- ਖੇਤਰ ’ਚ ਹੋ ਰਹੀ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਲੋਕਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ। ਮਾਈਨਿੰਗ ਮਾਫ਼ੀਆ ਦੀਆਂ ਇਨ੍ਹਾਂ ਹਰਕਤਾਂ ਨੂੰ ਰੋਕਣ ਲਈ ਵੱਖ-ਵੱਖ ਪਿੰਡਾਂ ਦੇ ਪੀੜਤ ਕਿਸਾਨਾਂ ਦੇ ਹੋਏ ਇਕੱਠ ਦੌਰਾਨ ਲੋਕਾਂ ’ਤੇ ਆਧਾਰਿਤ ਇਕ 36 ਮੈਂਬਰੀ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ।

ਇਹ ਵੀ ਪੜ੍ਹੋ :  ਚੜ੍ਹਦੀ ਸਵੇਰ ਹੁਸ਼ਿਆਰਪੁਰ ਰੋਡ ’ਤੇ ਵਾਪਰਿਆ ਰੂਹ ਕੰਬਾਊ ਹਾਦਸਾ, 4 ਦੀ ਮੌਤ

ਇਸ ਮੌਕੇ ਸਰਬਸੰਮਤੀ ਨਾਲ ਪਿੰਡ ਗੋਬਿੰਦਪੁਰ ਬੇਲਾ ਦੇ ਸਾਬਕਾ ਸਰਪੰਚ ਬਜਿੰਦਰ ਜਿੰਦੂ ਨੂੰ ਪ੍ਰਧਾਨ, ਸੰਗਤਪੁਰ ਦੇ ਗਿਆਨ ਸਿੰਘ ਨੂੰ ਮੀਤ ਪ੍ਰਧਾਨ, ਰੌਲੀ ਦੇ ਬਲਜੀਤ ਸਿੰਘ ਅਤੇ ਭੈਣੀ ਦੇ ਮਾ. ਮੋਹਨ ਸਿੰਘ ਨੂੰ ਜਨਰਲ ਸਕੱਤਰ, ਮੌਠਾਪੁਰ ਦੇ ਗੁਰਮੀਤ ਸਿੰਘ ਨੂੰ ਖਜ਼ਾਨਚੀ ਜਦਕਿ ਮੁਕਾਰੀ ਦੇ ਰਾਮ ਕੁਮਾਰ ਅਤੇ ਸੰਗਤਪੁਰ ਦੇ ਗੁਰਮੇਲ ਸਿੰਘ ਨੂੰ ਉਕਤ ਐਕਸ਼ਨ ਕਮੇਟੀ ਦਾ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ।

ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਕੁੜੀ ਦੇ ਘਰ ਦੇ ਬਾਹਰ ਨੌਜਵਾਨ ਨੇ ਖ਼ੁਦ ਨੂੰ ਲਾਈ ਅੱਗ, ਹੋਈ ਮੌਤ

ਉਨ੍ਹਾਂ ਕਿਹਾ ਕਿ ਅਗਾਮੀ ਦਿਨਾਂ ’ਚ ਉਕਤ ਕਮੇਟੀ ਦਾ ਹੋਰ ਵੀ ਵਿਸਥਾਰ ਕੀਤਾ ਜਾਵੇਗਾ ਅਤੇ ਕਮੇਟੀ ਵੱਲੋਂ ਮਾਈਨਿੰਗ ਮਾਫ਼ੀਆ ਖ਼ਿਲਾਫ਼ ਅਗਲਾ ਪ੍ਰੋਗਰਾਮ ਉਲੀਕਣ ਲਈ 5 ਫਰਵਰੀ ਨੂੰ ਸਤਲੁਜ ਦਰਿਆ ਦੇ ਸੰਗਤਪੁਰ ਪੁੱਲ ਵਿਖੇ ਅਹਿਮ ਮੀਟਿੰਗ ਬੁਲਾਈ ਗਈ ਹੈ। ਮੀਟਿੰਗ ’ਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਐਡਵੋਕੇਟ ਦਿਨੇਸ਼ ਚੱਢਾ, ਮਾ. ਗੁਰਨੈਬ ਸਿੰਘ ਜੇਤੇਵਾਲ, ਸਾਬਕਾ ਸਰਪੰਚ ਸੁਖਵਿੰਦਰ ਛੰਮੀ, ਨੰਬਰਦਾਰ ਪ੍ਰਭਦਿਆਲ, ਸਾਬਕਾ ਸਰਪੰਚ ਕ੍ਰਿਸ਼ਨ ਚੰਦ, ਡਾ. ਦਵਿੰਦਰ ਬਜਾਡ਼, ਮਾ. ਰਾਮ ਸਿੰਘ, ਅਮਨ ਮਵਾ, ਮਾ. ਦੇਵਰਾਜ, ਦਰਸ਼ਨ ਰੌਲੀ, ਬਲਵੀਰ ਭੈਣੀ, ਬਾਲ ਕ੍ਰਿਸ਼ਨ ਕੁੱਕੂ, ਸਰਪੰਚ ਦਿਲਬਾਗ ਸਿੰਘ ਸੰਗਤਪੁਰ, ਵਰਿੰਦਰ ਸੈਣੀ ਮੁਕਾਰੀ ਸਹਿਤ ਵੱਡੀ ਗਿਣਤੀ ’ਚ ਵੱਖ-ਵੱਖ ਪਿੰਡਾਂ ਦੇ ਕਿਸਾਨ ਹਾਜ਼ਰ ਸਨ।
ਇਹ ਵੀ ਪੜ੍ਹੋ : ਸੰਸਦ ਮੈਂਬਰਾਂ ਨੂੰ ਸੰਤ ਸੀਚੇਵਾਲ ਨੇ ਪੜ੍ਹਾਇਆ ਵਾਤਾਵਰਣ ਦਾ ਪਾਠ, ਚੁੱਕਿਆ ਕਿਸਾਨਾਂ ਦਾ ਮੁੱਦਾ


shivani attri

Content Editor

Related News