ਕਰਫ਼ਿਊ ’ਚ ਨਾਜਾਇਜ਼ ਸ਼ਰਾਬ ਲਿਜਾ ਰਿਹਾ ਸਮੱਗਲਰ ਗ੍ਰਿਫ਼ਤਾਰ

Thursday, Apr 22, 2021 - 03:25 PM (IST)

ਕਰਫ਼ਿਊ ’ਚ ਨਾਜਾਇਜ਼ ਸ਼ਰਾਬ ਲਿਜਾ ਰਿਹਾ ਸਮੱਗਲਰ ਗ੍ਰਿਫ਼ਤਾਰ

ਜਲੰਧਰ (ਮਹੇਸ਼)-ਜਲੰਧਰ ਹਾਈਟਸ ਪੁਲਸ ਚੌਕੀ ਨੇ ਕਰਫ਼ਿਊ ਵਿਚ ਨਾਜਾਇਜ਼ ਸ਼ਰਾਬ ਲੈ ਜਾ ਰਹੇ ਸਮੱਗਲਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ 9 ਹਜ਼ਾਰ ਐੱਮ. ਐੱਮ. ਨਾਜਾਇਜ਼ ਸ਼ਰਾਬ ਕੀਤੀ ਹੈ ਜੋ ਕਿ ਉਸ ਨੇ ਚਿੱਟੇ ਰੰਗ ਦੇ ਪਲਾਸਟਿਕ ਦੇ ਬੋਰੇ ਵਿਚ ਰੱਖੀ ਹੋਈ ਸੀ। ਐੱਸ. ਐੱਚ. ਓ. ਸਦਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਜਲੰਧਰ ਹਾਈਟਸ ਪੁਲਸ ਚੌਕੀ ਦੇ ਮੁਖੀ ਜਸਵੀਰ ਜੱਸੀ ਦੀ ਅਗਵਾਈ ਵਿਚ ਏ. ਐੱਸ. ਆਈ. ਸੰਜੀਵ ਕੁਮਾਰ ਵੱਲੋਂ ਗਸ਼ਤ ਦੌਰਾਨ ਪਿੰਡ ਕਾਦੀਆਂਵਾਲੀ ਤੋਂ ਪਿੰਡ ਜਗਰਾਲ ਨੂੰ ਜਾਂਦੇ ਮਾਰਗ ’ਤੇ ਰਾਤ ਦੇ ਸਮੇਂ ਸੜਕ ਕਿਨਾਰੇ ਪੈਦਲ ਆ ਰਹੇ ਵਿਅਕਤੀ ਨੂੰ ਚੈਕਿੰਗ ਲਈ ਰੋਕਿਆ, ਜਿਸ ਦੇ ਕੋਲੋਂ ਉਕਤ ਸ਼ਰਾਬ ਬਰਾਮਦ ਹੋਈ ਹੈ।

ਇਹ ਵੀ ਪੜ੍ਹੋ : ਦੁੱਖਾਂ ਨਾਲ ਛਿੜੀ ‘ਜੰਗ’ ਜਿੱਤੀ, ਜਲੰਧਰ ਦੀ ਇਸ ਔਰਤ ਨੇ ਕਾਰ ਨੂੰ ਬਣਾਇਆ ਢਾਬਾ (ਵੀਡੀਓ)

ਸ਼ਰਾਬ ਸਬੰਧੀ ਉਹ ਕੋਈ ਵੀ ਲਾਇਸੈਂਸ, ਪਰਮਿਟ ਤੇ ਹੋਰ ਕੋਈ ਦਸਤਾਵੇਜ਼ ਨਹੀਂ ਦਿਖਾ ਸਕਿਆ। ਉਸ ਨੇ ਆਪਣਾ ਨਾਂ ਰਾਕੇਸ਼ ਕੁਮਾਰ ਗੋਗੀ ਪੁੱਤਰ ਹਰਬੰਸ ਲਾਲ ਵਾਸੀ ਪਿੰਡ ਕਾਦੀਆਂਵਾਲੀ ਦੱਸਿਆ। ਉਸ ਨੇ ਦੱਸਿਆ ਕਿ ਇਹ ਸ਼ਰਾਬ ਉਸ ਨੇ ਕਿਸੇ ਨੂੰ ਸਪਲਾਈ ਕਰਨੀ ਸੀ। ਉਸ ਦੇ ਖਿਲਾਫ ਥਾਣਾ ਸਦਰ ਵਿਚ ਕਰਫ਼ਿਊ ਉਲੰਘਣਾ ਦੀ ਧਾਰਾ 188 ਅਤੇ ਐਕਸਾਈਜ਼ ਐਕਟ ਦੇ ਤਹਿਤ ਕੇਸ ਕਰ ਲਿਆ ਗਿਆ ਹੈ। ਪੁਲਸ ਪਤਾ ਲਾ ਰਹੀ ਹੈ ਕਿ ਮੁਲਜ਼ਮ ਗੋਗੀ ਦੇ ਇਸ ਗੈਰ-ਕਾਨੂੰਨੀ ਕੰਮ ਨਾਲ ਹੋਰ ਕਿਹੜੇ ਲੋਕ ਜੁੜੇ ਹਨ।

ਇਹ ਵੀ ਪੜ੍ਹੋ : ਜਲੰਧਰ ਤੋਂ ਦੁਖਦਾਇਕ ਖ਼ਬਰ: ਪਤਨੀ ਦੀ ਲਾਸ਼ ਨੂੰ ਵੇਖ ਪਤੀ ਨੇ ਖ਼ੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ


author

shivani attri

Content Editor

Related News