ਜਲੰਧਰ-ਕਪੂਰਥਲਾ ਨੈਸ਼ਨਲ ਹਾਈਵੇਅ 703 ਏ ’ਤੇ ਨਾਜਾਇਜ਼ ਉਸਾਰੀ ਦਾ ਨਿਰਮਾਣ ਪੂਰੇ ਜ਼ੋਰਾਂ ’ਤੇ!

09/29/2023 1:03:58 PM

ਸੁਲਤਾਨਪੁਰ ਲੋਧੀ (ਅਸ਼ਵਨੀ)-ਜਲੰਧਰ-ਡਡਵਿੰਡੀ-ਕਪੂਰਥਲਾ ਨੈਸ਼ਨਲ ਹਾਈਵੇਅ 703-ਏ ’ਤੇ ਕਥਿਤ ਤੌਰ ’ਤੇ ਨਾਜਾਇਜ਼ ਉਸਾਰੀ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ ਪਰ ਸਬੰਧਤ ਵਿਭਾਗ ਦੇ ਪ੍ਰਸ਼ਾਸਨਿਕ ਅਧਿਕਾਰੀ ਇਸ ਮਾਮਲੇ ਤੋਂ ਅਣਜਾਣ ਹੋਣ ਦੀ ਗੱਲ ਆਖ ਰਹੇ ਹਨ। ਸਿਟੀਜ਼ਨ ਵੈੱਲਫੇਅਰ ਫੋਰਮ ਸੁਲਤਾਨਪੁਰ ਲੋਧੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਜੇਕਰ ਅਧਿਕਾਰੀ ਜਲੰਧਰ ਤੋਂ ਕਪੂਰਥਲਾ ਅਤੇ ਫਿਰ ਆਰ. ਸੀ. ਐੱਫ਼. ਤੋਂ ਮੱਖੂ ਵਾਇਆ ਡਡਵਿੰਡੀ ਫਾਟਕ ਰਾਹੀਂ ਨੈਸ਼ਨਲ ਹਾਈਵੇਅ ਨੰਬਰ 703-ਏ ਨਾਲ ਸਬੰਧਤ ਸੜਕ ’ਤੇ ਨਜ਼ਰ ਮਾਰਦੇ ਹਨ ਤਾਂ ਉਨ੍ਹਾਂ ਨੂੰ ਅਜਿਹੀਆਂ ਕਈ ਨਾਜਾਇਜ਼ ਉਸਾਰੀਆਂ ਨਜ਼ਰ ਆ ਜਾਣਗੀਆਂ।

ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਸ ਸ਼ਡਿਊਲ ਰੋਡ ਉਪਰ ਇਕ ਚਿਤਾਵਨੀ ਬੋਰਡ ਵੀ ਲਗਾ ਦਿੱਤਾ ਗਿਆ ਹੈ, ਜਿਸ ਬਾਰੇ ਲੋਕਾਂ ਨੇ ਦੱਸਿਆ ਕਿ ਇਹ ਬੋਰਡ ਬਹੁਤਾ ਪੁਰਾਣਾ ਨਹੀਂ ਹੈ। ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇਅ ਦੇ ਉਪਰ ਲੋਕ ਨਿਰਮਾਣ ਵਿਭਾਗ ਦੀ ਸੜਕ ਦੇ ਦੋਵੇਂ ਪਾਸੇ 100 ਫੁੱਟ ਤੋਂ ਅੱਗੇ ਵੀ ਬਿਨਾਂ ਮਨਜ਼ੂਰੀ ਤੋਂ ਉਸਾਰੀ ਨਹੀਂ ਕੀਤੀ ਜਾ ਸਕਦੀ ਪਰ ਇਸ ਮਾਰਗ ’ਤੇ ਕਈ ਅਜਿਹੀਆਂ ਉਸਾਰੀਆਂ ਵੇਖੀਆਂ ਜਾ ਸਕਦੀਆਂ ਹਨ। ਇੰਨਾ ਹੀ ਨਹੀਂ ਨਾਜਾਇਜ਼ ਕਾਲੋਨੀਆਂ ਦੀ ਉਸਾਰੀ ਨੂੰ ਅੰਜਾਮ ਦੇਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਨੂਰਪੁਰਬੇਦੀ 'ਚ ਵਾਪਰੇ ਸੜਕ ਹਾਦਸੇ ਨੇ ਤਬਾਹ ਕੀਤੀਆਂ ਖ਼ੁਸ਼ੀਆਂ, ਜੀਜੇ-ਸਾਲੇ ਦੀ ਹੋਈ ਦਰਦਨਾਕ ਮੌਤ

PunjabKesari

ਵਰਨਣਯੋਗ ਹੈ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜ਼ਿਲਾ ਕਪੂਰਥਲਾ ਨਾਲ ਸਬੰਧਤ ਇਕ ਪਟੀਸ਼ਨ ਦੀ ਸੁਣਵਾਈ ਕਰਦਿਆਂ ਭੁਲੱਥ ਤਹਿਸੀਲ ਦੇ ਪੰਡੋਰੀ ਅਰਾਈਆਂ ਦੀ ਨਾਜਾਇਜ਼ ਉਸਾਰੀ ਨੂੰ ਢਾਹੁਣ ਦਾ ਆਦੇਸ਼ ਦਿੱਤਾ ਸੀ। ਅਜਿਹੇ ’ਚ ਜਲੰਧਰ-ਮੱਖੂ ਮਾਰਗ ਦੇ ਨੈਸ਼ਨਲ ਹਾਈਵੇਅ ਨੰਬਰ 703 ਏ ’ਤੇ ਵੀ ਨਾਜਾਇਜ਼ ਨਿਰਮਾਣ ਨੂੰ ਹਟਾਉਣ ਦੀ ਉਮੀਦ ਪੰਜਾਬ ਦਾ ਭਲਾ ਚਾਹੁੰਦੇ ਲੋਕਾਂ ’ਚ ਪੈਦਾ ਹੋ ਗਈ ਹੈ। ਪਤਾ ਲੱਗਾ ਹੈ ਕਿ ਭੁਲੱਥ ਕਾਂਡ ਵਾਂਗ ਹੀ ਕੁਝ ਵਿਅਕਤੀਆਂ ਨੇ 703-ਏ ’ਤੇ ਕਬਜ਼ੇ ਹਟਾਉਣ ਲਈ ਕਥਿਤ ਤੌਰ ’ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਸੱਤਾ ’ਚ ਰਹਿੰਦਿਆਂ ਸਿਆਸੀ ਆਗੂ ਵੱਲੋਂ ਬਣਾਇਆ ਦਫ਼ਤਰ ਵੀ ਲੰਬੇ ਸਮੇਂ ਸੁਰਖੀਆਂ ’ਚ
ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਨਾਲ ਸਬੰਧਤ ਉਸਾਰੀ ਅਧੀਨ ਕਾਲੋਨੀ ਦੀ ਚਰਚਾ ਵੀ ਜ਼ੋਰਾਂ ’ਤੇ ਹੈ। ਇਸ ਤੋਂ ਇਲਾਵਾ ਸੱਤਾ ਵਿਚ ਰਹਿੰਦੇ ਹੋਏ ਇਕ ਸਿਆਸੀ ਪਾਰਟੀ ਨਾਲ ਸਬੰਧਤ ਆਗੂ ਵੱਲੋਂ ਬਣਾਇਆ ਗਿਆ ਦਫ਼ਤਰ ਵੀ ਲੰਬੇ ਸਮੇਂ ਤੋਂ ਸੁਰਖ਼ੀਆਂ ਵਿਚ ਹੈ। ਹਾਲਾਤ ਇਹ ਹਨ ਕਿ ਜੇਕਰ ਨਿਯਮਾਂ ਦੇ ਉਲਟ ਕੀਤੀਆਂ ਗਈਆਂ ਉਸਾਰੀਆਂ ਅਤੇ ਚੱਲ ਰਹੇ ਨਿਰਮਾਣ ਕਾਰਜਾਂ ਨੂੰ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਇਸ ਹਾਈਵੇਅ ’ਤੇ ਉਸਾਰੀਆਂ ਦਾ ਦ੍ਰਿਸ਼ ਬਰਸਾਤ ਦੇ ਮੌਸਮ ’ਚ ਉੱਗੀ ਖੁੰਬਾਂ ਵਾਂਗ ਵਿਖਾਈ ਦੇਵੇਗਾ। ਇਸ ਸਬੰਧੀ ਅਧਿਕਾਰੀਆਂ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ ਅਤੇ ਜਲਦ ਹੀ ਇਸ ਮਾਮਲੇ ਦਾ ਪਤਾ ਲਗਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਮੰਦਿਰ ਹੋਏ ਨਤਮਸਤਕ

ਚਿਤਾਵਨੀ ਬੋਰਡ ’ਤੇ ਕੀ ਲਿਖਿਆ ਹੈ?
ਕਾਰਜਕਾਰੀ ਇੰਜੀਨੀਅਰ ਕੇਂਦਰੀ ਕਾਰਜ ਮੰਡਲ ਵੱਲੋਂ ਐੱਨ. ਐੱਚ. ਏ. ਈ. 703-ਏ ’ਤੇ ਚਿਤਾਵਨੀ ਬੋਰਡ ਲਗਾਇਆ ਗਿਆ ਹੈ, ਜਿਸ ’ਤੇ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਇਕ ਸ਼ਡਿਊਲ ਰੋਡ ਹੈ, ਇਸ ਸੜਕ ਦੇ ਦੋਵੇਂ ਪਾਸੇ ਲੋਕ ਨਿਰਮਾਣ ਦੀ ਹੱਦ ਤੋਂ ਬਾਹਰ ਪੁੱਡਾ ਐਕਟ 1995 ਮੁਤਾਬਕ 30 ਮੀਟਰ ਤੱਕ ਕੋਈ ਵੀ ਉਸਾਰੀ ਨਹੀਂ ਕੀਤੀ ਜਾ ਸਕਦੀ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਤਿੰਨ ਸਾਲ ਦੀ ਕੈਦ ਜਾਂ 10,000 ਰੁਪਏ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਸਾਰੀ ਜਨਤਾ ਨੂੰ ਹੁਕਮਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਜਾਂਦੀ ਹੈ।

ਨਾਜਾਇਜ਼ ਨਿਰਮਾਣ ਕਰਨ ਵਾਲਿਆਂ ਵਿਰੁੱਧ ਹੋਵੇਗੀ ਕਾਰਵਾਈ : ਐੱਸ. ਕੇ. ਹਾਂਡਾ
ਇਸ ਸੰਬੰਧੀ ਐੱਸ. ਕੇ. ਹਾਂਡਾ ਨੇ ਕਿਹਾ ਕਿ ਐੱਨ. ਐੱਚ. 703-ਏ ਦੀ ਸ਼ਡਿਊਲ ਰੋਡ ਉੱਪਰ ਸੜਕ ਦੇ ਦੋਵੇਂ ਪਾਸੇ 30 ਮੀਟਰ ਤੱਕ ਕਿਸੇ ਤਰ੍ਹਾਂ ਦੇ ਨਿਰਮਾਣ ਦੀ ਮਨਾਹੀ ਹੈ। ਉਨ੍ਹਾਂ ਕਿਹਾ ਕਿ ਕਨੂੰਨ ਦੀ ਉਲੰਘਣਾ ਕਰਕੇ ਨਾਜਾਇਜ਼ ਨਿਰਮਾਣ ਕਰਨ ਵਾਲਿਆਂ ਵਿਰੁੱਧ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਰੂਪਨਗਰ 'ਚ ਭਿਆਨਕ ਹਾਦਸਾ, ਪਿਓ ਦੀਆਂ ਅੱਖਾਂ ਸਾਹਮਣੇ 4 ਸਾਲਾ ਬੱਚੇ ਦੀ ਤੜਫ਼-ਤਰਫ਼ ਕੇ ਨਿਕਲੀ ਜਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News