ਲੱਧੇਵਾਲੀ ''ਚ ਰੰਧਾਵਾ ਐਨਕਲੇਵ ਨੇੜੇ ਨਾਜਾਇਜ਼ ਕੱਟੀ ਜਾ ਰਹੀ ਕਾਲੋਨੀ ਨਿਗਮ ਨੇ ਤੋੜੀ

11/20/2020 5:49:15 PM

ਜਲੰਧਰ (ਖੁਰਾਣਾ)— ਪਿਛਲੇ ਦਿਨੀਂ ਕੌਂਸਲਰ ਹਾਊਸ ਦੀ ਮੀਟਿੰਗ ਦੌਰਾਨ ਕਾਂਗਰਸੀ ਕੌਂਸਲਰ ਅਤੇ ਬਿਲਡਿੰਗ ਸਬ-ਕਮੇਟੀ ਦੇ ਮੈਂਬਰ ਸੁਸ਼ੀਲ ਕਾਲੀਆ ਨੇ ਲੱਧੇਵਾਲੀ 'ਚ ਯੂਨੀਵਰਸਿਟੀ ਦੇ ਪਿੱਛੇ ਰੰਧਾਵਾ ਐਨਕਲੇਵ ਨੇੜੇ ਨਾਜਾਇਜ਼ ਕੱਟੀ ਜਾ ਰਹੀ ਕਾਲੋਨੀ ਦਾ ਮਾਮਲਾ ਉਠਾਇਆ ਸੀ, ਜਿਸ ਤੋਂ ਬਾਅਦ ਨਿਗਮ ਦੇ ਬਿਲਡਿੰਗ ਮਹਿਕਮੇ ਦੀ ਟੀਮ ਨੇ ਉਥੇ ਕਾਰਵਾਈ ਕਰ ਕੇ ਪਾਈਪ ਆਦਿ ਪੁੱਟ ਦਿੱਤੇ ਸਨ।

ਇਹ ਵੀ ਪੜ੍ਹੋ: ਕਸ਼ਮੀਰ 'ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਰੌਂਅ 'ਚ ਸਨ ਮਾਰੇ ਗਏ ਅੱਤਵਾਦੀ, ਇੰਝ ਹੋਇਆ ਖ਼ੁਲਾਸਾ

ਨਿਗਮ ਦੀ ਇਸ ਕਾਰਵਾਈ ਦੇ ਬਾਵਜੂਦ ਉਥੇ ਨਾਜਾਇਜ਼ ਕਾਲੋਨੀ ਕੱਟਣ ਦਾ ਕੰਮ ਲਗਾਤਾਰ ਜਾਰੀ ਹੈ, ਜਿਸ ਨੂੰ ਰੋਕ ਸਕਣ ਵਿਚ ਨਿਗਮ ਅਧਿਕਾਰੀ ਖੁਦ ਨੂੰ ਬੇਵਸ ਮੰਨ ਰਹੇ ਹਨ। ਜ਼ਿਕਰਯੋਗ ਹੈ ਕਿ ਸਿਆਸੀ ਸਰਪ੍ਰਸਤੀ ਹੇਠ ਕੱਟੀ ਜਾ ਰਹੀ ਇਸ ਨਾਜਾਇਜ਼ ਕਾਲੋਨੀ ਵਿਚ ਜਿਥੇ ਸੱਤਾਧਾਰੀ ਕਾਂਗਰਸ ਦੇ ਇਕ ਕੌਂਸਲਰ ਦੀ ਹਿੱਸੇਦਾਰੀ ਦੱਸੀ ਜਾ ਰਹੀ ਹੈ, ਉਥੇ ਹੀ ਇੰਗਲੈਂਡ 'ਚ ਬੈਠੇ ਇਕ ਕਾਲੋਨਾਈਜ਼ਰ ਐਲਨ ਸੰਧੂ 'ਤੇ ਵੀ ਇਹ ਨਾਜਾਇਜ਼ ਕਾਲੋਨੀ ਡਿਵੈੱਲਪ ਕਰਨ ਦੇ ਦੋਸ਼ ਲੱਗੇ ਹਨ।

ਇਹ ਵੀ ਪੜ੍ਹੋ: ਲਗਜ਼ਰੀ ਗੱਡੀਆਂ ਦੇ ਸ਼ੌਕੀਨ ਗੁਰਦੀਪ ਰਾਣੋ ਦੇ ਰਹੱਸ ਬੇਨਕਾਬ, ਇੰਝ ਵਿਗੜੀ 'ਡਰੱਗ ਕਿੰਗ' ਦੀ ਵੱਡੀ ਖੇਡ

PunjabKesari

ਕੌਂਸਲਰ ਸੁਸ਼ੀਲ ਕਾਲੀਆ ਨੇ ਹਾਊਸ ਦੀ ਮੀਟਿੰਗ ਵਿਚ ਵੀ ਕਾਲੋਨਾਈਜ਼ਰ ਐਲਨ ਸੰਧੂ ਦਾ ਜ਼ਿਕਰ ਕੀਤਾ ਸੀ, ਜੋ ਆਨਲਾਈਨ ਤਰੀਕੇ ਨਾਲ ਵਿਦੇਸ਼ ਵਿਚ ਬੈਠਾ ਹੋਇਆ ਵੀ ਕਾਲੋਨੀ ਜਲੰਧਰ ਵਿਚ ਕੱਟ ਰਿਹਾ ਹੈ। ਜਿਹੜੇ ਕਾਂਗਰਸੀ ਕੌਂਸਲਰ 'ਤੇ ਇਹ ਕਾਲੋਨੀ ਕੱਟਣ ਦਾ ਦੋਸ਼ ਲੱਗਾ ਹੈ, ਉਹ ਕਈ ਸਾਲਾਂ ਤੋਂ ਪ੍ਰਾਪਰਟੀ ਡੀਲਿੰਗ ਦਾ ਕੰਮ ਕਰ ਰਿਹਾ ਹੈ ਅਤੇ ਆਪਣੇ ਵਾਰਡ ਨੂੰ ਛੱਡ ਕੇ ਹੁਣ ਵਾਰਡ ਨੰਬਰ-8 'ਚ ਕੰਮ ਕਰ ਰਿਹਾ ਹੈ।

ਇਹ ਵੀ ਪੜ੍ਹੋ: ਜਲੰਧਰ: ਪਤੀ ਦੀ ਬਰਸੀ ਵਾਲੇ ਦਿਨ ਪਤਨੀ ਨੇ ਵਿਦੇਸ਼ ਰਹਿੰਦੇ ਪੁੱਤ ਨੂੰ ਵੀਡੀਓ ਕਾਲ ਕਰਦਿਆਂ ਚੁੱਕਿਆ ਖ਼ੌਫ਼ਨਾਕ ਕਦਮ

ਨਿਗਮ ਦੇ ਸਾਰੇ ਵੱਡੇ ਅਧਿਕਾਰੀਆਂ ਤੱਕ ਇਸ ਨਾਜਾਇਜ਼ ਕਾਲੋਨੀ ਦੀ ਸ਼ਿਕਾਇਤ ਪਹੁੰਚ ਚੁੱਕੀ ਹੈ ਪਰ ਇਸ ਦੇ ਬਾਵਜੂਦ ਖਾਨਾਪੂਰਤੀ ਵਾਲੀ ਕਾਰਵਾਈ ਕਰਨ ਕਾਰਨਸ਼ਿਕਾਇਤਕਰਤਾਵਾਂ ਵਿਚ ਰੋਸ ਦੀ ਲਹਿਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਿਗਮ 2 ਮਰਲੇ ਦੇ ਮਕਾਨਾਂ 'ਤੇ ਤਾਂ ਡਿੱਚ ਚਲਾਉਣ ਪਹੁੰਚ ਜਾਂਦਾ ਹੈ ਪਰ ਕਈ ਏਕੜ ਵਿਚ ਕੱਟੀ ਜਾ ਰਹੀ ਇਸ ਕਾਲੋਨੀ ਵੱਲ ਧਿਆਨ ਨਹੀਂ ਦੇ ਰਿਹਾ। ਜਲਦ ਇਹ ਮਾਮਲਾ ਹਾਈ ਕੋਰਟ ਵਿਚ ਲਿਜਾਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:  ਜਲੰਧਰ 'ਚ ਖ਼ੌਫਨਾਕ ਵਾਰਦਾਤ: ਪ੍ਰਤਾਪ ਬਾਗ 'ਚ ਮਾਮੂਲੀ ਵਿਵਾਦ ਨੂੰ ਲੈ ਕੇ ਨਾਨ ਵਾਲੇ ਦਾ ਕਤਲ

ਸ਼ਹਿਰ ਦੀਆਂ ਅੱਧਾ ਦਰਜਨ ਨਾਜਾਇਜ਼ ਬਿਲਡਿੰਗਾਂ ਦਾ ਮਾਮਲਾ ਲੋਕਲ ਕੋਰਟ 'ਚ ਪਹੁੰਚਿਆ
ਸ਼ਹਿਰ ਦੀਆਂ 550 ਤੋਂ ਜ਼ਿਆਦਾ ਨਾਜਾਇਜ਼ ਬਿਲਡਿੰਗਾਂ ਅਤੇ ਕਾਲੋਨੀਆਂ ਦਾ ਮਾਮਲਾ ਇਨ੍ਹੀਂ ਦਿਨੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਚੱਲ ਰਿਹਾ ਹੈ। ਇਸ ਦੇ ਬਾਵਜੂਦ ਸ਼ਹਿਰ ਵਿਚ ਨਾਜਾਇਜ਼ ਨਿਰਮਾਣ ਜ਼ੋਰਾਂ 'ਤੇ ਚੱਲ ਰਹੇ ਹਨ, ਜਿਸ ਸਬੰਧੀ ਨਿਗਮ ਕੋਈ ਕਾਰਵਾਈ ਨਹੀਂ ਕਰ ਰਿਹਾ। ਹੁਣ ਇਕ ਆਰ. ਟੀ. ਆਈ. ਵਰਕਰ ਨੇ ਸ਼ਹਿਰ ਦੀਆਂ ਅੱਧੀ ਦਰਜਨ ਨਾਜਾਇਜ਼ ਬਿਲਡਿੰਗਾਂ ਸਬੰਧੀ ਲੋਕਲ ਕੋਰਟ ਵਿਚ ਕੇਸ ਦਾਇਰ ਕਰ ਦਿੱਤੇ ਹਨ, ਜਿਨ੍ਹਾਂ ਵਿਚ ਨਿਗਮ ਕਮਿਸ਼ਨਰ, ਐੱਮ. ਟੀ. ਪੀ., ਏ. ਟੀ. ਪੀ. ਅਤੇ ਬਿਲਡਿੰਗ ਇੰਸਪੈਕਟਰ ਨੂੰ ਪਾਰਟੀ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ: ਜਲੰਧਰ: ਪ੍ਰਤਾਪ ਬਾਗ 'ਚ ਹੋਏ ਕਤਲ ਦਾ ਮਾਮਲਾ ਭੱਖਿਆ, ਪਰਿਵਾਰ ਨੇ ਲਾਸ਼ ਫਗਵਾੜਾ ਗੇਟ ਰੱਖ ਕੀਤਾ ਪ੍ਰਦਰਸ਼ਨ

ਮਾਣਯੋਗ ਅਦਾਲਤ ਨੇ ਇਨ੍ਹਾਂ ਕੇਸਾਂ ਸਬੰਧੀ ਕਮਿਸ਼ਨਰ ਅਤੇ ਹੋਰ ਨਿਗਮ ਅਧਿਕਾਰੀਆਂ ਨੂੰ ਸੰਮਨ ਵੀ ਜਾਰੀ ਕਰ ਦਿੱਤੇ ਹਨ। ਇਨ੍ਹਾਂ ਕੇਸਾਂ ਦੀ ਸੁਣਵਾਈ ਦਸੰਬਰ ਮਹੀਨੇ ਦੇ ਪਹਿਲੇ ਹਫ਼ਤੇ ਹੋਣ ਜਾ ਰਹੀ ਹੈ। ਸ਼ਿਕਾਇਤਕਰਤਾ ਨੇ ਰਾਮਾ ਮੰਡੀ ਵਿਚ ਗੁਡਵਿੱਲ ਹਸਪਤਾਲ ਦੀ ਬਿਲਡਿੰਗ ਵਿਚ ਹੋਏ ਨਿਰਮਾਣ, ਹੋਟਲ ਇੰਦਰਪ੍ਰਸਥ ਨੇੜੇ ਬਣੀ ਇਕ ਬਿਲਡਿੰਗ ਅਤੇ ਨਾਜ਼ ਸਿਨੇਮਾ ਨੂੰ ਜਾਂਦੀ ਸੜਕ 'ਤੇ ਏਸ਼ੀਅਨ ਕਾਰਪੇਟ ਉਪਰ ਬਣੀ ਬਿਲਡਿੰਗ ਆਦਿ ਸਬੰਧੀ ਸਥਾਨਕ ਅਦਾਲਤ ਵਿਚ ਕੇਸ ਦਾਇਰ ਕੀਤੇ ਹਨ। ਮੰਨਿਆ ਜਾ ਰਿਹਾ ਹੈ ਕਿ ਅਦਾਲਤ ਨੂੰ ਜਵਾਬ ਦੇਣ ਲਈ ਨਗਰ ਨਿਗਮ ਇਨ੍ਹਾਂ 'ਚੋਂ ਕੁਝ ਬਿਲਡਿੰਗਾਂ 'ਤੇ ਸੀਲਿੰਗ ਅਤੇ ਹੋਰ ਤਰ੍ਹਾਂ ਦੀ ਕਾਰਵਾਈ ਕਰ ਸਕਦਾ ਹੈ।

ਇਹ ਵੀ ਪੜ੍ਹੋ: RSS ਦੀ ਬੈਠਕ 'ਚ ਹੰਗਾਮਾ, ਮੰਦਿਰ 'ਚ ਦਾਖ਼ਲ ਹੋ ਗੰਡਾਸੇ ਨਾਲ ਕਾਰਕੁਨਾਂ 'ਤੇ ਕੀਤਾ ਹਮਲਾ


shivani attri

Content Editor

Related News