ਸਾਬਕਾ ਐੱਮ. ਟੀ. ਪੀ. ਨੇ ਨਾਜਾਇਜ਼ ਕਾਲੋਨੀਆਂ ਨੂੰ ਦਿੱਤੀ ਸ਼ਹਿ, ਜਦਕਿ ਨਵੇਂ ਨੇ ਆਉਂਦੇ ਹੀ ਤੋੜਨਾ ਕੀਤਾ ਸ਼ੁਰੂ

07/09/2023 1:24:58 PM

ਜਲੰਧਰ (ਖੁਰਾਣਾ)–ਪੰਜਾਬ ਸਰਕਾਰ ਨੇ ਹਾਲ ਹੀ ਵਿਚ ਜਲੰਧਰ ਨਿਗਮ ਦੇ ਬਿਲਡਿੰਗ ਵਿਭਾਗ ਵਿਚ 2 ਨਵੇਂ ਐੱਮ. ਟੀ. ਪੀ. ਬਲਵਿੰਦਰ ਸਿੰਘ ਅਤੇ ਵਿਜੇ ਕੁਮਾਰ ਦੀ ਤਾਇਨਾਤੀ ਕੀਤੀ ਹੈ, ਜਦੋਂ ਕਿ ਐੱਮ. ਟੀ. ਪੀ. ਰਹੇ ਨਰਿੰਦਰ ਸ਼ਰਮਾ ਨੂੰ ਦੂਜੇ ਨਿਗਮ ਵਿਚ ਭੇਜ ਦਿੱਤਾ ਗਿਆ। ਐੱਮ. ਟੀ. ਪੀ. ਨਰਿੰਦਰ ਸ਼ਰਮਾ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਅੰਮ੍ਰਿਤਸਰ ਨਿਗਮ ਤੋਂ ਸਸਪੈਂਡ ਕਰ ਕੇ ਜਦੋਂ ਪੈਂਡਿੰਗ ਇਨਕੁਆਰੀ ਤੋਂ ਬਹਾਲ ਕੀਤਾ ਗਿਆ ਤਾਂ ਉਨ੍ਹਾਂ ਨੂੰ ਜਲੰਧਰ ਭੇਜ ਦਿੱਤਾ ਗਿਆ ਸੀ। ਜਲੰਧਰ ਵਿਚ ਵੀ ਉਨ੍ਹਾਂ ਦਾ ਕਾਰਜਕਾਲ ਵਿਵਾਦਾਂ ਭਰਿਆ ਰਿਹਾ। ਕਮਿਸ਼ਨਰ ਦੇ ਵਾਰ-ਵਾਰ ਕਹਿਣ ’ਤੇ ਵੀ ਉਨ੍ਹਾਂ ਨੇ ਨਾ ਤਾਂ ਨਾਜਾਇਜ਼ ਉਸਾਰੀਆਂ ’ਤੇ ਕੋਈ ਕਾਰਵਾਈ ਕੀਤੀ ਅਤੇ ਨਾ ਹੀ ਕਿਸੇ ਨਾਜਾਇਜ਼ ਕਾਲੋਨੀ ਨੂੰ ਤੋੜਿਆ। ਉਨ੍ਹਾਂ ਦੇ ਰਹਿੰਦਿਆਂ ਤਤਕਾਲੀ ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਨੇ ਜ਼ਰੂਰ ਕੁਝ ਭੰਨ-ਤੋੜ ਕੀਤੀ ਪਰ ਨਰਿੰਦਰ ਸ਼ਰਮਾ ਖੁਦ ਫੀਲਡ ਵਿਚ ਨਹੀਂ ਉਤਰੇ। ਹੁਣ ਨਵੇਂ ਐੱਮ. ਟੀ. ਪੀ. ਬਲਵਿੰਦਰ ਸਿੰਘ ਅਤੇ ਵਿਜੇ ਕੁਮਾਰ ਨੇ ਆਉਂਦੇ ਹੀ ਨਾਜਾਇਜ਼ ਕਾਲੋਨੀਆਂ ’ਤੇ ਐਕਸ਼ਨ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨ ਵੈਸਟ ਵਿਧਾਨ ਸਭਾ ਹਲਕੇ ਵਿਚ ਨਹਿਰ ਕਿਨਾਰੇ ਕੱਟੀ ਜਾ ਰਹੀ ਇਕ ਨਾਜਾਇਜ਼ ਕਾਲੋਨੀ ’ਤੇ ਬਿਲਡਿੰਗ ਵਿਭਾਗ ਨੇ ਡਿੱਚ ਚਲਾ ਦਿੱਤੀ, ਜਿਸ ਤਹਿਤ ਉਥੇ ਬਣਾਈਆਂ ਜਾ ਰਹੀਆਂ ਦੁਕਾਨਾਂ ਨੂੰ ਤੋੜਿਆ ਗਿਆ ਅਤੇ ਕਾਲੋਨੀ ਦੀਆਂ ਸੜਕਾਂ ਨੂੰ ਤਹਿਸ-ਨਹਿਸ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ-  ਕੈਨੇਡਾ ਦੀ ਧਰਤੀ 'ਤੇ ਨੌਜਵਾਨ ਪੰਜਾਬੀ ਮਾਡਲ ਦੀ ਮੌਤ, ਦੋ ਦਿਨ ਪਹਿਲਾਂ ਚਾਵਾਂ ਨਾਲ ਮਨਾਇਆ ਸੀ ਜਨਮਦਿਨ

ਹੁਣ ਭਾਰਗੋ ਕੈਂਪ ਥਾਣੇ ਨੇੜੇ ਕੱਟੀ ਕਾਲੋਨੀ ਨਿਸ਼ਾਨੇ ’ਤੇ
ਸਾਬਕਾ ਐੱਮ. ਟੀ. ਪੀ. ਨਰਿੰਦਰ ਸ਼ਰਮਾ ਦੇ ਕਾਰਜਕਾਲ ਦੌਰਾਨ ਭਾਰਗੋ ਕੈਂਪ ਥਾਣੇ ਨੇੜੇ ਨਾਜਾਇਜ਼ ਕਾਲੋਨੀ ਕੱਟਣੀ ਸ਼ੁਰੂ ਹੋਈ। ਇਸ ਬਾਰੇ ਖਬਰਾਂ ਵੀ ਛਪੀਆਂ ਅਤੇ ਕਈ ਸ਼ਿਕਾਇਤਾਂ ਵੀ ਹੋਈਆਂ ਪਰ ਨਰਿੰਦਰ ਸ਼ਰਮਾ ਨੇ ਇਸ ਨਾਜਾਇਜ਼ ਕਾਲੋਨੀ ’ਤੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਉਥੇ ਉਸਾਰੀਆਂ ਤਕ ਕਰ ਲਈਆਂ ਗਈਆਂ। ਇਹ ਕਾਲੋਨੀ ਅਵਤਾਰ ਨਗਰ ਦੇ ਇਕ ਕਾਂਗਰਸੀ ਆਗੂ ਅਤੇ ਇਕ ਢਾਬਾ ਮਾਲਕ ਵੱਲੋਂ ਮਿਲ ਕੇ ਤਿਆਰ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਪੁਰਾਣੀਆਂ ਸ਼ਿਕਾਇਤਾਂ ਨੂੰ ਅਾਧਾਰ ਬਣਾ ਕੇ ਹੁਣ ਉਕਤ ਕਾਲੋਨੀ ’ਤੇ ਵੀ ਡਿੱਚ ਚਲਾਈ ਜਾ ਸਕਦੀ ਹੈ।

ਇਨ੍ਹਾਂ ਨਾਜਾਇਜ਼ ਕਾਲੋਨੀਆਂ ਖ਼ਿਲਾਫ਼ ਪੁਲਸ ਕੇਸ ਪੈਂਡਿੰਗ
ਨਿਗਮ ਵਿਚ ਜਦੋਂ ਕਾਂਗਰਸ ਦੀ ਸਰਕਾਰ ਸੀ, ਉਦੋਂ ਐੱਮ. ਟੀ. ਪੀ. ਮੇਹਰਬਾਨ ਸਿੰਘ ਨੇ 2 ਦਰਜਨ ਨਾਜਾਇਜ਼ ਕਾਲੋਨੀਆਂ ਵਿਰੁੱਧ ਪੁਲਸ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਸੀ ਅਤੇ ਕਮਿਸ਼ਨਰ ਨੇ ਸੀ. ਪੀ. ਨੂੰ ਚਿੱਠੀ ਵੀ ਲਿਖੀ ਸੀ ਪਰ ਡੇਢ ਸਾਲ ਬੀਤ ਜਾਣ ਦੇ ਬਾਵਜੂਦ ਅੱਜ ਤਕ ਇਕ ’ਤੇ ਵੀ ਐੱਫ਼. ਆਈ. ਆਰ. ਨਹੀਂ ਹੋਈ। ਆਉਣ ਵਾਲੇ ਦਿਨਾਂ ਵਿਚ ਇਸ ਮਾਮਲੇ ਵਿਚ ਦੁਬਾਰਾ ਪੁਲਸ ਕਮਿਸ਼ਨਰ ਨੂੰ ਚਿੱਠੀ ਲਿਖੀ ਜਾ ਸਕਦੀ ਹੈ। ਇਹ ਸਾਰੀਆਂ ਕਾਲੋਨੀਆਂ ਹੁਣ ਪੈਦਾ ਹੋ ਚੁੱਕੀਆਂ ਹਨ, ਜਿਨ੍ਹਾਂ ਤੋਂ ਨਿਗਮ ਨੂੰ ਕੋਈ ਆਮਦਨ ਨਹੀਂ ਹੋਈ ਪਰ ਕਾਲੋਨਾਈਜ਼ਰ ਮਾਲਾਮਾਲ ਹੋ ਗਏ।

ਇਹ ਵੀ ਪੜ੍ਹੋ- ਮੀਂਹ ਕਾਰਨ ਸ੍ਰੀ ਅਨੰਦਪੁਰ ਸਾਹਿਬ 'ਚ ਵਿਗੜੇ ਹਾਲਾਤ, ਮੰਤਰੀ ਹਰਜੋਤ ਬੈਂਸ ਨੇ ਕੀਤੀ ਇਹ ਅਪੀਲ

ਇਹ ਕਾਲੋਨੀਆਂ ਹਨ :

-ਅਮਨ ਨਗਰ ਵਿਚ ਲਾਲ ਮੰਦਿਰ ਦੇ ਨੇੜੇ ਸੁਰਿੰਦਰ ਸਿੰਘ ਵੱਲੋਂ ਕੱਟੀ ਜਾ ਰਹੀ ਕਾਲੋਨੀ
-ਲੰਮਾ ਪਿੰਡ ਤੋਂ ਕੋਟਲਾ ਰੋਡ ’ਤੇ ਸੰਤੋਖ ਸਿੰਘ ਵੱਲੋਂ ਕੱਟੀ ਜਾ ਰਹੀ ਕਾਲੋਨੀ
-ਹਰਗੋਬਿੰਦ ਨਗਰ ਵਿਚ ਰਾਜ ਕੁਮਾਰ ਵੱਲੋਂ ਕੱਟੀ ਜਾ ਰਹੀ ਕਾਲੋਨੀ
-ਜਮਸ਼ੇਰ ਰੋਡ ’ਤੇ ਕੱਟੀ ਜਾ ਰਹੀ ਕਾਲੋਨੀ
-ਨਿਊ ਮਾਡਲ ਹਾਊਸ ਨੇੜੇ
-ਓਲਡ ਫਗਵਾੜਾ ਰੋਡ
-ਸਲੇਮਪੁਰ ਮੁਸਲਮਾਨਾਂ
-ਪਟੇਲ ਨਗਰ ਮਕਸੂਦਾਂ
-ਜੀਵ ਸ਼ੈਲਟਰ ਦੇ ਨੇੜੇ
-ਅਮਨ ਨਗਰ
-ਮੰਦਿਰ ਗੋਗਾ ਜ਼ਾਹਰਵੀਰ ਜੀ ਨੇੜੇ
-ਸ਼ਿਵਾਜੀ ਨਗਰ ’ਚ ਵੈਸ਼ਨੋ ਧਾਮ ਮੰਦਿਰ ਦੇ ਨੇੜੇ
-ਦੀਪ ਨਗਰ ਦੀ ਬੈਕਸਾਈਡ
-ਕਾਲਾ ਸੰਘਿਆਂ ਰੋਡ ਨਹਿਰ ਦੇ ਨੇੜੇ
-ਰਾਮ ਨਗਰ ਬੜਿੰਗ
-ਸੁਭਾਨਾ
-ਇੰਡੀਅਨ ਆਇਲ ਦੇ ਨੇਡ਼ੇ
-ਧਾਲੀਵਾਲ ਕਾਦੀਆਂ
-ਕੈਂਟ ਦੇ ਨਾਲ ਲੱਗਦੇ ਬੜਿੰਗ ’ਚ
-ਸ਼ੇਖੇ ਓਵਰਬ੍ਰਿਜ ਦੇ ਨੇੜੇ
-ਰਤਨ ਨਗਰ ਕਬੀਰ ਮੰਦਿਰ ਦੇ ਨੇੜੇ ਮੰਡ ਪੈਲੇਸ ’ਚ
-ਨੰਦਨਪੁਰ ਪਿੰਡ ਦੇ ਅੰਦਰ
-ਪਠਾਨਕੋਟ ਚੌਕ ਤੋਂ ਅੰਮ੍ਰਿਤਸਰ ਰੋਡ ’ਤੇ ਸੰਤ ਬਰਾਸ ਦੇ ਨੇੜੇ
-ਰਾਜ ਨਗਰ ਕਬੀਰ ਐਵੇਨਿਊ
-ਕਾਲੀਆ ਕਾਲੋਨੀ ਫੇਸ-2 ਪਾਰਕਵੁੱਡ ਸ਼ਾਪ
-ਟਰਾਂਸਪੋਰਟ ਨਗਰ ਤੋਂ ਬੁਲੰਦਪੁਰ ਰੋਡ ’ਤੇ

ਇਹ ਵੀ ਪੜ੍ਹੋ- ਭਾਰੀ ਬਾਰਿਸ਼ ਨਾਲ ਰੋਪੜ 'ਚ ਬਣੇ ਹੜ੍ਹ ਵਰਗੇ ਹਾਲਾਤ, ਹਾਈ ਅਲਰਟ ਜਾਰੀ, ਰੇਲ ਸੇਵਾਵਾਂ ਰੱਦ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
 
For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

 


shivani attri

Content Editor

Related News