ਨਜਾਇਜ਼ ਅਸਲੇ ਸਮੇਤ 2 ਨੌਜਵਾਨ ਗ੍ਰਿਫਤਾਰ

Saturday, Apr 20, 2019 - 08:56 PM (IST)

ਨਜਾਇਜ਼ ਅਸਲੇ ਸਮੇਤ 2 ਨੌਜਵਾਨ ਗ੍ਰਿਫਤਾਰ

ਜਲੰਧਰ : ਮੁੱਖ ਚੋਣ ਕਮਿਸ਼ਨ ਭਾਰਤ ਸਰਕਾਰ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਮੁਤਾਬਕ ਲੋਕ ਸਭਾ ਚੋਣਾਂ 2019 ਨੂੰ ਮੱਦੇਨਜ਼ਰ ਰੱਖਦੇ ਹੋਏ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਪੁਲਸ ਵਲੋਂ ਸਮਾਜ ਦੇ ਭੈੜੇ ਅਨਸਰਾਂ 'ਤੇ ਸਿੰਕਜਾ ਕੱਸਿਆ ਜਾ ਰਿਹਾ ਹੈ। ਇਸ ਦੌਰਾਨ ਜਿਲ੍ਹਾ ਜਲੰਧਰ ਦਿਹਾਤੀ ਦੀ ਪੁਲਸ ਨੇ ਇਕ ਦੇਸੀ ਪਿਸਤੌਲ 32 ਬੋਰ ਸਮੇਤ 5 ਰੌਂਦ ਸਮੇਤ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ। ਜਾਣਕਾਰੀ ਮੁਤਾਬਕ ਰਣਜੀਤ ਸਿੰਘ ਪੀ. ਪੀ. ਐਸ. ਉੱਪ ਪੁਲਸ ਕਪਤਾਨ ਸਬ-ਡਵੀਜਨ ਕਰਤਾਰਪੁਰ ਨੇ ਦੱਸਿਆ ਕਿ ਏ. ਐਸ. ਆਈ ਬਲਵੀਰ ਸਿੰਘ, ਪੁਲਸ ਚੌਂਕੀ ਮੰਡ ਥਾਣਾ ਮਕਸੂਦਾ ਸਮੇਤ ਸਾਥੀ ਕਰਮਚਾਰੀਆਂ ਦੌਰਾਨ ਨਾਕਾਬੰਦੀ ਦੇ ਸਬੰਧ 'ਚ ਅੱਡਾ ਵਰਿਆਣਾ ਮੌਜੂਦ ਸਨ। ਇਸ ਦੌਰਾਨ ਵਰਿਆਣਾ ਸਾਈਡ ਤੋਂ ਇਕ ਮੋਟਰਸਾਇਲ 'ਤੇ ਸਵਾਰ 2 ਵਿਅਕਤੀ ਆਏ ਜੋ ਪੁਲਸ ਪਾਰਟੀ ਨੂੰ ਵੇਖ ਕੇ ਮੋਟਰਸਾਈਕਲ ਨੂੰ ਅਚਾਨਕ ਪਿੱਛੇ ਮੋੜ ਕੇ ਭੱਜਣ ਦੀ ਕੋਸ਼ਿਸ ਕਰਨ ਲੱੱਗੇ ਤਾਂ ਸੜਕ ਟੁੱਟੀ ਹੋਣ ਕਰਕੇ ਉਨ੍ਹਾਂ ਦਾ ਮੋਟਰਸਾਇਕਲ ਸਲਿਪ ਕਰ ਗਿਆ ਤੇ ਦੋਵੇਂ ਡਿੱਗ ਗਏ। ਜਿਨ੍ਹਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ 'ਤੇ ਪੁਲਸ ਨੇ ਉਕਤ ਨੌਜਵਾਨਾਂ ਦਾ ਨਾਮ ਪੁੱਛਿਆ। ਜਿਸ 'ਚੋਂ ਇਕ ਨੇ ਆਪਣਾ ਨਾਮ ਰਵੀਸ਼ੇਰ ਸਿੰਘ ਉਰਫ ਰਵੀ ਪੁੱਤਰ ਹੀਰਾ ਸਿੰਘ ਵਾਸੀ ਸ਼ਾਹਪੁਰ ਥਾਣਾ ਬਿਆਸ ਜਿਲ੍ਹਾ ਅਮ੍ਰਿਤਸਰ ਤੇ ਦੂਜੇ ਨੇ ਗੁਰਸੇਵਕ ਸਿੰਘ ਉਰਫ ਬਿੱਲਾ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਸਠਿਆਲਾ ਥਾਣਾ ਬਿਆਸ ਜਿਲ੍ਹਾ ਅਮ੍ਰਿਤਸਰ ਦੱਸਿਆ । ਪੁਲਸ ਵਲੋਂ ਜਦ ਉਕਤ ਨੌਜਵਾਨਾਂ ਦੀ ਤਲਾਸ਼ੀ ਲਈ ਗਈ ਤਾਂ ਰਵੀਸ਼ੇਰ ਸਿੰਘ ਤੋਂ ਇਕ ਦੇਸੀ ਪਿਸਤੋਲ 32 ਬੋਰ ਬਰਾਮਦ ਹੋਇਆ, ਜਿਸ ਨੂੰ ਅਨਲੋਡ ਕਰਨ 'ਤੇ ਮੈਗਜ਼ੀਨ 'ਚੋਂ 02 ਰੌਂਦ ਜਿੰਦਾ 7.62 ਐਮ. ਐਮ. ਬਰਾਮਦ ਹੋਏ ਤੇ ਗੁਰਸੇਵਕ ਸਿੰਘ ਉਰਫ ਬਿੱਲਾ ਤੇ ਉਸ ਦੇ ਕਬਜ਼ੇ 'ਚੋਂ 3 ਰੌਂਦ ਜਿੰਦਾ 7.62 ਐਮ. ਐਮ. ਬਰਾਮਦ ਹੋਏ। ਜਿਨ੍ਹਾਂ ਖਿਲਾਫ ਮੁਕੱਦਮਾ ਨੰਬਰ 43 ਜੁਰਮ 25 ਅਸਲਾ ਐਕਟ ਥਾਣਾ ਮਕਸੂਦਾ ਦਰਜ ਰਜਿਸਟਰ ਕਰਕੇ ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 


Related News