IIT ਰੋਪੜ ਟੈਕਨਾਲੋਜੀ ਤੇ ਇਨੋਵੇਸ਼ਨ ਫਾਊਂਡੇਸ਼ਨ ਭਾਰਤ ਇਨਕਿਊਬੇਟਰ ਐਵਾਰਡ ਨਾਲ ਸਨਮਾਨਤ
Monday, Sep 09, 2024 - 12:06 PM (IST)
ਰੂਪਨਗਰ (ਵਿਜੇ ਸ਼ਰਮਾ)-ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਰੋਪੜ ਦੇ ਟੈਕਨਾਲੋਜੀ ਅਤੇ ਇਨੋਵੇਸ਼ਨ ਫਾਊਂਡੇਸ਼ਨ ਨੂੰ ਇੰਡੀਆ ਐਂਟਰਪ੍ਰਿਨਿਰਸ਼ਿਪ ਸਮਿਟ 2024 ਵਿੱਚ ਵੱਕਾਰੀ ਇੰਡੀਆ ਇਨਕਿਊਬੇਟਰ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਹ ਪੁਰਸਕਾਰ ਭਾਰਤੀ ਉੱਦਮੀਆਂ ਦੀ ਐਸੋਸੀਏਸ਼ਨ ਵੱਲੋਂ ਆਯੋਜਿਤ ਇਕ ਸੰਮੇਲਨ 'ਚ ਦਿੱਤਾ ਗਿਆ, ਜਿਸ ਵਿੱਚ ਭਾਰਤ ਦੇ ਮਾਣਯੋਗ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।
ਇਹ ਪੁਰਸਕਾਰ ਸ਼ਾਨਦਾਰ ਅਗਵਾਈ ਰੋਪੜ ਟੈਕਨਾਲੋਜੀ ਅਤੇ ਇਨੋਵੇਸ਼ਨ ਫਾਊਂਡੇਸ਼ਨ ਦੇ ਸਮਰਪਣ ਅਤੇ ਭਾਰਤ ਦੇ ਉੱਦਮਤਾ ਲੈਂਡਸਕੇਪ ’ਤੇ ਉਨ੍ਹਾਂ ਦੇ ਮਹੱਤਵਪੂਰਨ ਪ੍ਰਭਾਵ ਨੂੰ ਮਾਨਤਾ ਦਿੰਦਾ ਹੈ ਅਤੇ ਇਕ ਜੀਵੰਤ ਉੱਦਮਤਾ ਈਕੋਸਿਸਟਮ ਨੂੰ ਉਤਸ਼ਾਹਤ ਕਰਨ 'ਚ ਇਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਤਕਨਾਲੋਜੀ ਅਤੇ ਨਵੀਨਤਾ ਦੀ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ, ਖ਼ਾਸ ਕਰਕੇ ਖੇਤੀਬਾੜੀ ਅਤੇ ਸਥਿਰਤਾ ਦੇ ਖੇਤਰਾਂ ਵਿੱਚ।
ਇਹ ਵੀ ਪੜ੍ਹੋ- ਹੁਣ ਰੇਲਵੇ ਸਟੇਸ਼ਨ 'ਚ ਸ਼ੱਕੀ ਹਾਲਾਤ 'ਚ ਘੁੰਮਣ ਵਾਲਿਆਂ ਦੀ ਖੈਰ ਨਹੀਂ, ਜਾਰੀ ਹੋਏ ਸਖ਼ਤ ਹੁਕਮ
ਮੁਕੇਸ਼ ਕੇਸਵਾਲ ਚੀਫ਼ ਇਨੋਵੇਸ਼ਨ ਅਫ਼ਸਰ ਨੇ ਐਵਾਰਡ ਪ੍ਰਾਪਤ ਕੀਤਾ ਅਤੇ ਮਿਤਰੀ ਸਟਾਰਟਅੱਪਸ ਦੇ ਪ੍ਰੋਗਰਾਮ ਡਾਇਰੈਕਟਰ ਸੂਰਿਆਕਾਂਤ ਨਾਲ ਮੁਲਾਕਾਤ ਕੀਤੀ। ਉੱਦਮੀ ਐਸੋਸੀਏਸ਼ਨ ਦੇ ਪ੍ਰਧਾਨ ਅਭਿਸ਼ੇਕ ਕੁਮਾਰ, ਫੋਰਬਸ ਗਲੋਬਲ ਪ੍ਰਾਪਰਟੀਜ ਦੇ ਪ੍ਰਧਾਨ ਅਰੁਣ ਸ਼ਰਮਾ, ਉੱਦਮੀ ਐਸੋਸੀਏਸ਼ਨ ਵਿੱਚ ਮਹਿਲਾ ਵਿਕਾਸ ਪ੍ਰੋਗਰਾਮ ਦੀ ਮੁਖੀ ਸੁਭਦਰਾ ਸਿੰਘ ਅਤੇ ਭਾਰਤ ਵਿੱਚ ਸੰਯੁਕਤ ਰਾਸ਼ਟਰ ਦੇ ਰੈਜੀਡੈਂਟ ਕੋਆਰਡੀਨੇਟਰ ਸੈਂਬੀ ਸਾਰਪ ਵਰਗੀਆਂ ਪ੍ਰਮੁੱਖ ਸਖਸੀਅਤਾਂ ਵੀ ਮੌਜੂਦ ਸਨ। ਮੁੱਖ ਬੁਲਾਰਿਆਂ ਵਿਚ ਪਦਮਸ੍ਰੀ ਕੰਵਲ ਸਿੰਘ ਚੌਹਾਨ, ਭਾਰਤੀ ਬਿਰਲਾ, ਮਨੋਜ ਅੱਤਰੀ, ਸੱਜਣ ਪ੍ਰਵੀਨ ਚੌਧਰੀ ਅਤੇ ਤ੍ਰਿਪਾਠੀ ਸਿੰਘਲ ਸ਼ਾਮਲ ਸਨ, ਜਿਨ੍ਹਾਂ ਨੇ ਉੱਦਮੀ ਖੇਤਰ ਬਾਰੇ ਅਨਮੋਲ ਜਾਣਕਾਰੀ ਪ੍ਰਦਾਨ ਕੀਤੀ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਸੜਕ ਹਾਦਸੇ ਦਾ ਸ਼ਿਕਾਰ ਹੋਏ MLA ਗੋਲਡੀ ਕੰਬੋਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ