ਪਤੀ ਨਾਲ ਹੋਇਆ ਝਗੜਾ, 10 ਮਹੀਨਿਆਂ ਦੇ ਬੱਚੇ ਨੂੰ ਛੱਡ ਔਰਤ ਪਹੁੰਚੀ ਜਲੰਧਰ

Wednesday, Aug 14, 2019 - 12:29 PM (IST)

ਪਤੀ ਨਾਲ ਹੋਇਆ ਝਗੜਾ, 10 ਮਹੀਨਿਆਂ ਦੇ ਬੱਚੇ ਨੂੰ ਛੱਡ ਔਰਤ ਪਹੁੰਚੀ ਜਲੰਧਰ

ਜਲੰਧਰ (ਗੁਲਸ਼ਨ)— ਸੋਮਵਾਰ ਇਕ ਔਰਤ ਪਤੀ ਨਾਲ ਝਗੜਾ ਕਰਨ ਦੇ ਬਾਅਦ ਘਰ ਵਾਲਿਆਂ ਨੂੰ ਬਿਨਾਂ ਦੱਸੇ ਆਪਣਾ ਨਵ-ਜੰਮਿਆ ਬੱਚਾ ਛੱਡ ਕੇ ਜਨ ਸ਼ਤਾਬਦੀ ਐਕਸਪ੍ਰੈੱਸ ਟਰੇਨ 'ਚ ਜਲੰਧਰ ਪਹੁੰਚ ਗਈ। ਟਰੇਨ ਦੇ ਗਾਰਡ ਨੇ ਉਕਤ ਔਰਤ ਨੂੰ ਜੀ. ਆਰ. ਪੀ. ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਮੁਤਾਬਕ ਗੁੜਗਾਓਂ ਦੀ ਰਹਿਣ ਵਾਲੀ ਸੀਮਾ ਦਾ ਆਪਣੇ ਪਰਿਵਾਰ ਵਾਲਿਆਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਉਸ ਦਾ ਇਕ ਕਰੀਬ 10 ਮਹੀਨਿਆਂ ਦਾ ਬੱਚਾ ਵੀ ਸੀ, ਜਿਸ ਨੂੰ ਉਹ ਛੱਡ ਕੇ ਬਿਨਾਂ ਦੱਸੇ ਘਰ ਤੋਂ ਆ ਗਈ। ਉੱਥੋਂ ਉਹ ਕਿਸੇ ਟਰੇਨ 'ਚ ਅੰਬਾਲਾ ਅਤੇ ਅੰਬਾਲਾ ਤੋਂ ਜਨ ਸ਼ਤਾਬਦੀ ਐਕਸਪ੍ਰੈੱਸ 'ਚ ਬੈਠ ਕੇ ਉਹ ਅੰਮ੍ਰਿਤਸਰ ਵੱਲ ਆ ਰਹੀ ਸੀ।

ਬੱਚੇ ਦੇ ਪ੍ਰਤੀ ਮਮਤਾ ਨੇ ਮਾਂ ਨੂੰ ਮਜਬੂਰ ਕਰ ਦਿੱਤਾ। ਆਖਿਰਕਾਰ ਉਸ ਨੇ ਕਿਸੇ ਯਾਤਰੀ ਦਾ ਫੋਨ ਲੈ ਕੇ ਬੱਚੇ ਬਾਰੇ ਪੁੱਛਣ ਲਈ ਘਰ ਫੋਨ ਕੀਤਾ। ਔਰਤ ਦੇ ਪਤੀ ਨੇ ਦੋਬਾਰਾ ਉਸ ਨੰਬਰ 'ਤੇ ਫੋਨ ਕਰਕੇ ਕਿਹਾ ਕਿ ਇਹ ਉਨ੍ਹਾਂ ਦੀ ਪਤਨੀ ਹੈ ਅਤੇ ਬਿਨਾਂ ਦੱਸੇ ਘਰ ਤੋਂ ਚੱਲੀ ਗਈ ਹੈ। ਉਕਤ ਯਾਤਰੀ ਨੇ ਟਰੇਨ 'ਚ ਤਾਇਨਾਤ ਪੁਲਸ ਮੁਲਾਜ਼ਮਾਂ ਨੂੰ ਇਸ ਦੀ ਸੂਚਨਾ ਦਿੱਤੀ। ਟਰੇਨ ਦੇ ਜਲੰਧਰ ਪਹੁੰਚਦੇ ਹੀ ਉਨ੍ਹਾਂ ਨੇ ਉਕਤ ਔਰਤ ਨੂੰ ਜੀ. ਆਰ. ਪੀ. ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਔਰਤ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ। ਮੰਗਲਵਾਰ ਸਵੇਰੇ ਔਰਤ ਦਾ ਪਿਤਾ ਅਤੇ ਉਸ ਦਾ ਜੇਠ ਅਤੇ ਹੋਰ ਰਿਸ਼ਤੇਦਾਰ ਆ ਕੇ ਉਸ ਨੂੰ ਵਾਪਸ ਲੈ ਗਏ। ਪੁਲਸ ਮੁਤਾਬਕ ਔਰਤ ਕਾਫੀ ਪੜ੍ਹੀ-ਲਿਖੀ ਸੀ ਅਤੇ ਗੁੜਗਾਓਂ ਦੇ ਹੀ ਸਕੂਲ 'ਚ ਜੌਬ ਕਰਦੀ ਸੀ।


author

shivani attri

Content Editor

Related News