ਭਗਵਾਨ ਸ਼੍ਰੀ ਜਗਨ ਨਾਥ ਜੀ ਦੀ ਵਿਸ਼ਾਲ ਰੱਥ ਯਾਤਰਾ ਦੌਰਾਨ ਉਮੜਿਆਂ ਭਗਤਾਂ ਦਾ ਸੈਲਾਬ

Saturday, Jul 13, 2024 - 02:51 AM (IST)

ਬੰਗਾ (ਰਾਕੇਸ਼ ਅਰੋੜਾ)- ਅੰਤਰਰਾਸ਼ਟਰੀ ਕ੍ਰਿਸ਼ਨਾ ਭਾਵਨਾਮ੍ਰਿਤੂ ਸੰਗ ਇਸਕਾਨ ਜਲੰਧਰ ਅਤੇ ਮਾਤਾ ਸ਼ੀਤਲਾ ਮੰਦਰ ਪ੍ਰਬੰਧਕ ਕਮੇਟੀ ਬੰਗਾ ਅਤੇ ਸ਼੍ਰੀ ਲਕਸ਼ਮੀ ਨਰਾਇਣ ਬੰਗਾ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਬੰਗਾ ਵਿਖੇ ਪਹਿਲੀ ਵਾਰ ਭਗਵਾਨ ਸ਼੍ਰੀ ਜਗਨਨਾਥ ਜੀ ਵਿਸ਼ਾਲ ਰੱਥ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਸ਼ੇਸ ਤੌਰ 'ਤੇ ਜਿੱਥੇ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਨਵਨਿਯੁਕਤ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਪੁੱਜੇ। ਉੱਥੇ ਹੀ ਮੁੱਖ ਮਹਿਮਾਨ ਵੱਜੋਂ 'ਪੰਜਾਬ ਕੇਸਰੀ-ਜਗਬਾਣੀ' ਸਮੂਹ ਜਲੰਧਰ ਦੇ ਅਭਿਜੈ ਚੋਪੜਾ ਪੁੱਜੇ।

ਭਗਵਾਨ ਸ਼੍ਰੀ ਜਗਨਨਾਥ ਜੀ ਨੂੰ ਰੱਥ 'ਤੇ ਸਵਾਰ ਕਰਨ ਮਗਰੋਂ ਜਿੱਥੇ ਰੁਕਮਣੀ ਕ੍ਰਿਸ਼ਨਾ ਪ੍ਰਭੂ ਜੋ ਇਸਕਾਨ ਚੰਗੀਗੜ੍ਹ ,ਜਲੰਧਰ ਤੇ ਹੋਰ ਵੱਖ ਵੱਖ ਮੰਦਰਾਂ ਦੇ ਸੇਵਾਦਾਰ ਹਨ, ਵੱਲੋਂ ਪੂਜਾ ਅਰਚਨਾ ਕਰਨ ਮਗਰੋਂ ਭਗਵਾਨ ਸ਼੍ਰੀ ਜਗਨ ਨਾਥ ਜੀ ਦੀ ਰੱਥ ਯਾਤਰਾ 'ਚ ਉਮੜੇ ਭਗਤਾਂ ਦੇ ਸੈਲਾਬ ਨੂੰ ਵਿਸਥਾਰ ਨਾਲ ਚਾਨਣਾ ਪਾਇਆ ਗਿਆ। ਉਨਾਂ ਦੱਸਿਆ ਕਿ ਭਗਵਾਨ ਸ਼੍ਰੀ ਜਗਨ ਨਾਥ ਸ਼੍ਰੀ ਕ੍ਰਿਸ਼ਨ ਜੀ ਦਾ ਹੀ ਰੂਪ ਹਨ ਅਤੇ ਉਨਾਂ ਦੀ ਰੱਥ ਯਾਤਰਾ ਦੌਰਾਨ ਰੱਥ ਦਾ ਰੱਸਾ ਖਿੱਚਣ ਵਾਲੇ ਇਨਸਾਨ ਦੀ ਜ਼ਿੰਦਗੀ ਦੇ ਦੁੱਖ ਭਗਵਾਨ ਕਿਸ ਤਰ੍ਹਾਂ ਦੂਰ ਕਰਦੇ ਹਨ, ਇਹ ਇਕ ਭਗਤ ਹੀ ਦੱਸ ਸਕਦਾ ਹੈ। ਉਨਾਂ ਦੱਸਿਆ ਕਿ ਭਗਵਾਨ ਰੱਥ 'ਤੇ ਸਵਾਰ ਹੋਣ ਉਪੰਰਤ ਹੋਰ ਵੀ ਜ਼ਿਆਦਾ ਦਿਆਲੂ ਤੇ ਮੇਹਰਬਾਨ ਹੋ ਜਾਂਦੇ ਹਨ ਤੇ ਹਰੇਕ ਦੀਆਂ ਮੁਰਾਦਾਂ ਪੂਰੀਆਂ ਕਰਦੇ ਹਨ। 

PunjabKesari

ਇਸ ਮੌਕੇ ਅਭਿਜੈ ਚੋਪੜਾ ਨੇ ਸਮੂਹ ਭਗਤਾਂ ਨੂੰ ਵਧਾਈ ਦਿੰਦੇ ਕਿਹਾ ਕਿ ਪ੍ਰਭੂ ਦੀ ਕ੍ਰਿਪਾ ਅਤੇ ਭਗਤਾਂ ਦੀ ਪ੍ਰਭੂ ਪ੍ਰਤੀ ਆਸਥਾ ਸਦਕਾ ਵਿਸ਼ਾਲ ਸ਼ੋਭਾ ਯਾਤਰਾਵਾਂ ਸਜਾਈਆਂ ਜਾਂਦੀਆਂ ਹਨ। ਉਨਾਂ ਕਿਹਾ ਕਿ ਪ੍ਰਭੂ ਭਗਤੀ ਅਤੇ ਪ੍ਰਭੂ ਤੇ ਵਿਸ਼ਵਾਸ਼ ਰੱਖਣ ਵਾਲੇ ਆਪਣੇ ਭਗਤ ਨੂੰ ਭਗਵਾਨ ਕਦੇ ਵੀ ਨਿਰਾਸ਼ ਨਹੀ ਕਰਦੇ। ਉਨਾਂ ਵੱਲੋਂ ਰੱਥ ਯਾਤਰਾ ਦੀ ਸ਼ੁਰੂਆਤ ਰੱਥ ਯਾਤਰਾ ਅੱਗੇ ਨਾਰੀਅਲ ਤੋੜ ਕਰਵਾਈ ਗਈ। ਇਸ ਮੌਕੇ ਸ਼ੀਤਲਾ ਮਾਤਾ ਮੰਦਰ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾ ਵੱਲੋਂ ਕਮੇਟੀ ਪ੍ਰਧਾਨ ਬਾਬਾ ਦਵਿੰਦਰ ਕੋੜਾ ਦੀ ਅਗਵਾਈ ਵਿੱਚ ਅਭਿਜੈ ਚੋਪੜਾ ਜੀ ਦਾ ਮਾਨ-ਸਨਮਾਨ ਵੀ ਕੀਤਾ ਗਿਆ।

ਯਾਤਰਾ ਦੌਰਾਨ ਭਗਤ ਸੰਕੀਰਤਨ ਮੰਡਲੀਆਂ ਦੁਆਰਾ ਕੀਤੇ ਜਾ ਰਹੇ ਪ੍ਰਭੂ ਜੈ ਜਗਨ ਨਾਥ ,ਜੈ ਜਗਨ ਨਾਥ ਜੀ ਦੇ ਕੀਰਤਨ ਅਤੇ ਢੋਲਕ ਦੀਆ ਸੁਰੀਲੀਆਂ ਧੁਨਾਂ 'ਤੇ ਨੱਚ ਟੱਪ ਕੇ ਖੁਸ਼ੀ ਮਨਾ ਰਹੇ ਸਨ। ਉਕਤ ਯਾਤਰਾ ਬੰਗਾ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋ ਹੁੰਦੀ ਹੋਈ ਮੁੱਖ ਮਾਰਗ ,ਰੇਲਵੇ ਰੋਡ ਰਾਹੀਂ ਦੇਰ ਰਾਤ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਪਰਿਸਰ ਵਿੱਚ ਸਮਾਪਤ ਹੋਈ। ਸ਼ਹਿਰ ਵਾਸੀਆ ਵੱਲੋਂ ਉਕਤ ਨਿਕਲੀ ਯਾਤਰਾ ਦਾ ਵੱਖ-ਵੱਖ ਸਥਾਨਾਂ 'ਤੇ ਸ਼ਰਧਾਲੂਆਂ ਦੁਆਰਾ ਭਰਵਾਂ ਸਵਾਗਤ ਕੀਤਾ ਗਿਆ। ਭਗਤਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਵੱਖ-ਵੱਖ ਤਰ੍ਹਾਂ ਦਾ ਪ੍ਰਸ਼ਾਦ ਵੀ ਵੰਡਿਆ ਗਿਆ।

PunjabKesari

ਇਸ ਦੌਰਾਨ ਵਿਸ਼ੇਸ ਤੌਰ 'ਤੇ ਹਾਜ਼ਰ ਸਮੂਹ ਵਿੱਚ ਅੰਤਰਰਾਸ਼ਟਰੀ ਕ੍ਰਿਸ਼ਨਾ ਭਾਵਨਾਮ੍ਰਿਤੂ ਸੰਗ ਇਸਕਾਨ ਜਲੰਧਰ, ਚੰਡੀਗੜ੍ਹ ਦੇ ਸਮੂਹ ਮੈਂਬਰ ,ਰੁਕਮਣੀ ਕ੍ਰਿਸ਼ਨਾ ਪ੍ਰਭੂ ਇਸਕਾਨ ਵਾਲੇ ,ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ, ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ,ਬਾਬਾ ਦਵਿੰਦਰ ਕੋੜਾ ਪ੍ਰਧਾਨ ਸ਼ੀਤਲਾ ਮੰਦਰ ਪ੍ਰਬੰਧਕ ਕਮੇਟੀ ਬੰਗਾ, ਸੰਜੀਵ ਭਾਰਦਵਾਜ਼ ਸਾਬਕਾ ਜ਼ਿਲਾ ਪ੍ਰਧਾਨ ਭਾਜਪਾ ਸ਼ਹੀਦ ਭਗਤ ਸਿੰਘ ਨਗਰ , ਸੀਨੀਅਰ ਆਪ ਆਗੂ ਹਰਜੋਤ ਕੋਰ ਲੋਹਟੀਆ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਤੇ ਭਗਤ ਜਨ ਹਾਜ਼ਰ ਸਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News