ਹੁਸ਼ਿਆਰਪੁਰ ''ਚ ਪਾਰਾ 42 ਡਿਗਰੀ ਪਾਰ, ਤੇਜ ਧੁੱਪ ਤੇ ਲੂ ਦੀਆਂ ਧਪੇੜਾਂ ਨਾਲ ਲੋਕ ਪਰੇਸ਼ਾਨ
Thursday, May 30, 2019 - 03:44 PM (IST)

ਹੁਸ਼ਿਆਰਪੁਰ (ਅਮਰਿੰਦਰ)— ਹੁਸ਼ਿਆਰਪੁਰ ਅਤੇ ਆਸਪਾਸ ਦੇ ਏਰੀਆ 'ਚ ਲੂ ਤੇ ਗਰਮੀ ਨੇ ਲੋਕਾਂ ਨੂੰ ਘਰਾਂ 'ਚ ਕੈਦ ਹੋਣ ਲਈ ਮਜਬੂਰ ਕਰ ਦਿੱਤਾ। ਬੀਤੇ ਦਿਨ ਦੁਪਹਿਰ 1 ਵਜੇ ਦੁਪਹਿਰ ਦਾ ਉਪਰਲਾ ਤਾਪਮਾਨ 42.5 ਡਿਗਰੀ ਸੈਲਸੀਅਸ ਪਹੁੰਚ ਗਿਆ। ਮੌਸਮ ਵਿਭਾਗ ਅਨੁਸਾਰ ਜੂਨ ਮਹੀਨੇ ਦੇ ਪਹਿਲੇ ਹਫਤੇ 'ਚ ਤਾਮਪਾਨ 'ਚ ਗਿਰਾਵਟ ਆਉਣ ਦੀ ਸੰਭਾਵਨਾ ਹੈ ਅਤੇ ਹਲਕੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਬਣੀ ਹੋਈ ਹੈ।
ਚਿਲਚਿਲਾਤੀ ਧੁੱਪ ਨਾਲ ਗਰਮੀ ਦੇ ਤੇਵਰ ਤਿੱਖੇ
ਬੀਤੇ ਦਿਨ ਸਵੇਰੇ ਤੋਂ ਹੀ ਗਰਮੀ ਦੇ ਤਿੱਖੇ ਦਿਖਾਈ ਦੇਣ ਲੱਗੇ ਗਏ ਸੀ। ਤਾਪਮਾਨ 'ਚ ਤੇਜੀ ਦੇ ਨਾਲ ਦੁਪਹਿਰੇ ਲੂ ਦਾ ਅਹਿਸਾਸ ਹੋਇਆ। ਹੇਠਾ ਤਾਪਮਾਨ ਵੀ ਵੱਧ ਕੇ 27 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਗਰਮੀ ਤੋਂ ਤੇਜ਼ ਧੁੱਪ ਕਾਰਨ ਸ਼ਹਿਰ 'ਚ ਸੰਨਾਟਾ ਛਾ ਗਿਆ ਤੇ ਲੋਕ ਦਰਖਤਾਂ ਦੀ ਛਾਂ ਹੇਠ ਰਾਹਤ ਲੈਂਦੇ ਨਜ਼ਰ ਆਏ।
ਦੁਪਹਿਰ 'ਚ ਬਾਜ਼ਾਰਾਂ ਦੀ ਰੌਣਕ ਹੋਈ ਗਾਇਬ
ਤੇਜ਼ ਗਰਮੀ ਦੇ ਚੱਲਦੇ ਸ਼ਹਿਰ ਦੇ ਜ਼ਿਆਦਾ ਸੜਕਾਂ 'ਤੇ ਸਵੇਰੇ 11 ਵਜੇ ਤੋਂ ਲੈ ਸ਼ਾਮ 4 ਵਜੇ ਤੱਕ ਆਵਾਗਵਨ ਨਾ ਦੇ ਬਰਾਬਰ ਦਿਖਿਆ। ਇੱਥੇ ਤੱਕ ਕਿ ਜਲੰਧਰ ਰੋਡ, ਘੰਟਾ ਘਰ ਚੌਕ, ਰੇਲਵੇ ਰੋਡ 'ਚ ਵੀ ਸ਼ਾਮ 4 ਵਜੇ ਦੇ ਬਾਅਦ ਹੀ ਲੋਕ ਆਉਣੇ ਸ਼ੁਰੂ ਹੋਏ। ਦਿਨ 'ਚ ਖਾਸ ਭੀੜ ਨਹੀਂ ਦਿਖੀ ਉੱਥੇ ਸਬਜ਼ੀ ਮੰਡੀ ਦੇ ਨਜ਼ਦੀਕ ਦਿਨ ਦੇ ਸਮੇਂ ਫੜੀਆਂ 'ਤੇ ਇਕ ਦੋ ਗ੍ਰਾਹਕ ਹੀ ਨਜ਼ਰ ਆ ਰਹੇ ਸੀ।
ਇਹ ਹੈ ਲੂ ਦੇ ਲੱਛਣ
ਸ਼ਰੀਰ 'ਚ ਭਾਰੀਪਣ ਅਤੇ ਸਿਰਦਰਦ, ਵਾਰ ਵਾਰ ਪਿਆਸ ਲੱਗਣਾ, ਥਕਾਵਟ, ਜੀ ਮਚਲਾਉਣਾ, ਸ਼ਰੀਰ ਗਰਮ ਹੋਣਾ, ਪਸੀਨਾ ਨਾ ਆਉਣਾ, ਅੱਖਾਂ ਤੇ ਹੱਥ ਪੈਰਾਂ 'ਚ ਜਲਣ, ਪੇਟ ਦਰਦ, ਤੇਜ਼ ਬੁਖਾਰ ਤੇ ਉਲਟੀ ਦਸਤ।
ਖਾਲੀ ਪੇਟ ਅਤੇ ਬਿਨ੍ਹਾਂ ਪਾਣੀ ਪੀਤੇ ਬਾਹਰ ਨਿਕਲਣ ਤੋਂ ਕਰੋ ਪ੍ਰਹੇਜ
ਮੈਡੀਕਲ ਮਾਹਰ ਡਾ. ਅਜੇ ਬੱਗਾ ਦੇ ਅਨੁਸਾਰ ਸਰੀਰ ਅਤੇ ਬਾਹਰੀ ਤਾਪਮਾਨ ਦੇ ਵੱਡੇ ਅੰਦਰ ਦੇ ਦੌਰਾਨ ਕੁਝ ਸਾਵਧਾਨੀਆਂ ਵਰਤ ਕੇ ਮੌਸਮ ਦੀ ਮਾਰ ਤੋਂ ਬਚ ਸਕਦੇ ਹਾਂ। ਤਾਪਮਾਨ 'ਚ ਤਲਖੀ ਸਵੇਰੇ 8 ਵਜੇ ਸ਼ੁਰੂ ਹੋ ਜਾਂਦੀ ਹੈ ਪਰ 11 ਤੋਂ 4 ਵਜੇ ਤੱਕ ਦਾ ਸਮਾਂ ਜ਼ਿਆਦਾ ਸੰਵੇਦਨਸ਼ੀਲ ਹੁੰਦਾ ਹੈ। ਇਸ ਦੌਰਾਨ ਖਾਲੀ ਪੇਟ, ਬਿਨ੍ਹਾਂ ਪਾਣੀ ਪੀਤੇ ਜਾਂ ਗਰਮ ਹਵਾ ਦਾ ਸਾਹਮਣਾ ਕਰਨਾ ਜਾਨਲੇਵਾ ਹੁੰਦਾ ਹੈ। ਧੁੱਪ ਨੂੰ ਦੇਣੀ ਹੈ ਮਾਤ ਤਾਂ ਰਸੀਲੇ ਫਲਾਂ, ਸਬਜ਼ੀਆਂ, ਦਹੀ, ਛਾਸ਼, ਨਾਰੀਅਲ ਪਾਣੀ, ਨੀਬੂ ਪਾਣੀ ਜ਼ਿਆਦਾ ਮਾਤਰਾ 'ਚ ਲਵੋ। ਤੇਜ ਗਰਮੀ ਤੇ ਧੁੱਭ 'ਚ ਜ਼ਿਆਦ ਸਮੇਂ ਨਾ ਰੁਕੋ, ਤਾਜੇ, ਹਲਕੇ ਤੇ ਸਵੱਛ ਭੋਜ਼ਨ ਕਰੋ। ਚਾਹ ਤੇ ਕੋਫ਼ੀ ਜ਼ਿਆਦਾ ਨਾ ਪੀਵੋ। ਤਲਾ ਭੂਨੀਆ ਤੇ ਮਸਾਲੇ ਦਾਰ ਭੋਜ਼ਨ ਤੋਂ ਪ੍ਰਹੇਜ ਕਰਨਾ ਹੀ ਬੇਹਤਰ ਹੈ। ਬਾਹਰ ਨਿਕਲਣ ਤੋਂ ਪਹਿਲਾਂ ਪਾਣੀ ਪੀਵੋ, ਤੇਜ਼ ਧੁੱਪ 'ਚ ਨਿਕਲਣ ਤੋਂ ਪਹਿਲਾਂ ਅੱਖਾਂ ਦੇ ਬਚਾਅ ਲਈ ਐਨਕਾਂ, ਛਤਰੀ ਜਾਂ ਟੋਪੀ ਦਾ ਪ੍ਰਯੋਗ ਕਰੋ। ਧੁੱਪ 'ਚ ਨਿਕਲਣ ਕੇ ਤੁਰੰਤ ਏਅਰ ਕੰਡੀਸ਼ਨਰ ਜਾਂ ਠੰਡੇ ਸਥਾਨ 'ਤੇ ਨਾ ਜਾਵੋ।