ਹੁਸ਼ਿਆਰਪੁਰ ਜ਼ਿਲ੍ਹੇ ’ਚ ਕੋਰੋਨਾ ਦੇ 91 ਹੋਰ ਨਵੇਂ ਮਾਮਲੇ ਆਏ ਸਾਹਮਣੇ, 4 ਦੀ ਮੌਤ

09/21/2020 1:27:20 AM

ਹੁਸ਼ਿਆਰਪੁਰ, (ਘੁੰਮਣ)- ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਪ੍ਰਾਪਤ ਹੋਈ 773 ਸੈਂਪਲਾਂ ਦੀ ਰਿਪੋਰਟ ’ਚ 91 ਪਾਜ਼ੇਟਿਵ ਕੇਸ ਨਵੇਂ ਆਏ ਹਨ, ਜਿਸ ਨਾਲ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 3708 ਹੋ ਗਈ ਹੈ। ਪਾਜ਼ੇਟਿਵ ਆਏ ਮਰੀਜ਼ਾਂ ਵਿਚ ਹੁਸ਼ਿਆਰਪੁਰ ਸ਼ਹਿਰ ਨਾਲ 39 ਕੇਸ ਸਬੰਧਤ ਹਨ, ਜਦਕਿ 52 ਕੇਸ ਦੂਜੀਆਂ ਸਿਹਤ ਸੰਸਥਵਾਂ ਨਾਲ ਸਬੰਧਤ ਹਨ। ਇਸ ਤੋਂ ਇਲਾਵਾ 4 ਮੌਤਾਂ, ਜਿਨ੍ਹਾਂ ’ਚ 63 ਸਾਲਾ ਵਿਅਕਤੀ ਵਾਸੀ ਨਿਊ ਸ਼ਕਤੀ ਨਗਰ, ਹੁਸ਼ਿਆਰਪੁਰ ਦੀ ਘਰ ’ਚ ਹੀ ਮੌਤ ਹੋ ਗਈ, 66 ਸਾਲਾ ਔਰਤ ਵਾਸੀ ਫਤਹਿਗਡ਼੍ਹ, ਹੁਸ਼ਿਆਰਪੁਰ ਜੋ ਕਿ ਨਿੱਜੀ ਹਸਪਤਾਲ ਜਲੰਧਰ ’ਚ ਜ਼ੇਰੇ ਇਲਾਜ ਸੀ, 58 ਸਾਲਾ ਔਰਤ ਵਾਸੀ ਧਨੇਡ਼ੂ ਪੀ. ਐੱਚ. ਸੀ. ਪਾਲਦੀ, ਜੋ ਕਿ ਐੱਮ. ਐੱਚ. ਜਲੰਧਰ ’ਚ ਦਾਖ਼ਲ ਸੀ ਅਤੇ 67 ਸਾਲਾ ਔਰਤ ਵਾਸੀ ਰੂਪਨਗਰ, ਹੁਸ਼ਿਆਰਪੁਰ, ਜੋ ਕਿ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਜ਼ੇਰੇ ਇਲਾਜ ਸੀ, ਦੀ ਮੌਤ ਹੋ ਗਈ। ਇਹ ਚਾਰੇ ਮਰੀਜ਼ ਕੋਰੋਨਾ ਪਾਜ਼ੇਟਿਵ ਸਨ। ਇਨ੍ਹਾਂ ਦੀ ਮੌਤ ਤੋਂ ਬਾਅਦ ਜ਼ਿਲੇ ’ਚ ਮ੍ਰਿਤਕਾਂ ਦੀ ਕੁੱਲ ਗਿਣਤੀ 118 ਹੋ ਗਈ ਹੈ।

ਸਿਵਲ ਸਰਜਨ ਅਨੁਸਾਰ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਦੇ 939 ਨਵੇਂ ਸੈਂਪਲ ਲਏ ਗਏ। ਜ਼ਿਲੇ ਵਿਚ ਕੋਵਿਡ-19 ਦੇ ਕੁੱਲ ਸੈਂਪਲਾਂ ਦੀ ਗਿਣਤੀ 87,810 ਹੋ ਗਈ ਹੈ ਤੇ ਲੈਬ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 82,787 ਸੈਂਪਲ ਨੈਗੇਟਿਵ, ਜਦਕਿ 1681 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ ਅਤੇ 121 ਸੈਂਪਲ ਇਨਵੈਲਿਡ ਹਨ। ਇਸ ਤੋਂ ਇਲਾਵਾ ਐਕਟਿਵ ਕੇਸਾਂ ਦੀ ਗਿਣਤੀ 981 ਹੈ ਤੇ 2609 ਮਰੀਜ਼ ਠੀਕ ਹੋ ਕੇ ਆਪਣੇ ਘਰ ਜਾ ਚੁਕੇ ਹਨ।

ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਵਾਇਰਸ ਦੇ ਸਮਾਜਿਕ ਫੈਲਾਅ ਨੂੰ ਰੋਕਣ ਲਈ ਸਾਨੂੰ ਅਾਪਣੀ ਸਂੈਂਪਲਿੰਗ ਨਜ਼ਦੀਕੀ ਸਿਹਤ ਸੰਸਥਾ ਤੋਂ ਕਰਵਾਉਣੀ ਚਾਹੀਦੀ ਹੈ ਤਾਂ ਜੋ ਇਸ ਬੀਮਾਰੀ ਦਾ ਜਲਦ ਪਤਾ ਲੱਗਣ ’ਤੇ ਇਸਨੂੰ ਕੰਟਰੋਲ ਕੀਤਾ ਜਾ ਸਕੇ।


Bharat Thapa

Content Editor

Related News