ਜ਼ਿਲ੍ਹੇ ਦੇ 142 ਵਾਰਡਾਂ ’ਚ ਅਮਨ-ਅਮਾਨ ਨਾਲ ਪਈਆਂ ਵੋਟਾਂ : ਅਪਨੀਤ ਰਿਆਤ

02/15/2021 2:07:15 PM

ਹੁਸ਼ਿਆਰਪੁਰ (ਇਕਬਾਲ ਸਿੰਘ ਘੁੰਮਣ)- ਜ਼ਿਲ੍ਹੇ ਵਿਚ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਵੋਟਾਂ ਪਾਉਣ ਦੀ ਸਮੁੱਚੀ ਪ੍ਰਕਿਰਿਆ ਪੂਰੀ ਤਰ੍ਹਾਂ ਅਮਨ-ਅਮਾਨ ਨਾਲ ਮੁਕੰਮਲ ਹੋਈ ਅਤੇ ਜ਼ਿਲ੍ਹੇ ਦੇ ਸਾਰੇ 142 ਵਾਰਡਾਂ ਵਿਚ ਕੁੱਲ 66.68 ਫੀਸਦੀ ਵੋਟਿੰਗ ਦਰਜ ਕੀਤੀ ਗਈ। ਨਗਰ ਕੌਂਸਲਾਂ ’ਚ ਸਭ ਤੋਂ ਵੱਧ 80.69 ਫੀਸਦੀ ਵੋਟਾਂ ਸ਼ਾਮਚੁਰਾਸੀ ਵਿਚ ਪਈਆਂ, ਜਦਕਿ ਹੁਸ਼ਿਆਰਪੁਰ ਨਗਰ ਨਿਗਮ ’ਚ 63.09 ਫੀਸਦੀ ਵੋਟਾਂ ਪਈਆਂ।

ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਵਾਰਦਾਤ, ਗੱਡੀ ਦਾ ਸ਼ੀਸ਼ਾ ਤੋੜ ਕੇ ਲੁੱਟੀ 3 ਲੱਖ ਦੀ ਨਕਦੀ

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਸਮੂਹ ਵੋਟਰਾਂ, ਪ੍ਰਸ਼ਾਸਨਿਕ ਅਧਿਕਾਰੀਆਂ, ਪੁਲਸ ਮੁਲਾਜ਼ਮਾਂ ਅਤੇ ਸਿਆਸੀ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕ ਸਹਿਯੋਗ ਅਤੇ ਆਪਸੀ ਤਾਲਮੇਲ ਨਾਲ ਹੀ ਵੋਟਾਂ ਦਾ ਕੰਮ ਪੂਰੇ ਅਮਨ-ਅਮਾਨ ਨਾਲ ਮੁਕੰਮਲ ਹੋਇਆ ਹੈ।ਚੋਣ ਪ੍ਰਕਿਰਿਆ ਸਬੰਧੀ ਜਾਣਕਾਰੀ ਦਿੰਦਿਆਂ ਅਪਨੀਤ ਰਿਆਤ ਨੇ ਦੱਸਿਆ ਕਿ ਨਗਰ ਨਿਗਮ ਹੁਸ਼ਿਆਰਪੁਰ ਦੇ 50 ਵਾਰਡਾਂ ਤੋਂ ਇਲਾਵਾ ਨਗਰ ਕੌਂਸਲਾਂ ਮੁਕੇਰੀਆਂ, ਦਸੂਹਾ, ਗਡ਼੍ਹਦੀਵਾਲਾ, ਹਰਿਆਣਾ, ਸ਼ਾਮਚੁਰਾਸੀ, ਉਡ਼ਮੁਡ਼, ਗਡ਼੍ਹਸ਼ੰਕਰ ਅਤੇ ਨਗਰ ਪੰਚਾਇਤ ਮਾਹਿਲਪੁਰ ਤੇ ਤਲਵਾਡ਼ਾ ਵਿਚ ਵੋਟਿੰਗ ਸ਼ਾਂਤਮਈ ਅਤੇ ਸੁਚੱਜੇ ਢੰਗ ਨਾਲ ਮੁਕੰਮਲ ਹੋਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਮਿਊਂਸੀਪਲ ਚੋਣਾਂ ਲਈ 142 ਵਾਰਡਾਂ ਵਿਚ 600 ਉਮੀਦਵਾਰ ਚੋਣ ਮੈਦਾਨ ਵਿਚ ਸਨ ਅਤੇ ਇਨ੍ਹਾਂ ਵਾਰਡਾਂ ਵਿਚ ਵੋਟਰਾਂ ਦੀ ਗਿਣਤੀ 2,22,799 ਹੈ। ਉਨ੍ਹਾਂ ਦੱਸਿਆ ਕਿ ਸਵੇਰੇ 8 ਵਜੇ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਇਆ ਸੀ ਅਤੇ 10 ਵਜੇ ਤੱਕ ਪੂਰੇ ਜ਼ਿਲੇ ਵਿਚ 17 ਫੀਸਦੀ, 12 ਵਜੇ ਤੱਕ 31 ਫੀਸਦੀ ਅਤੇ ਬਾਅਦ ਦੁਪਹਿਰ 2 ਵਜੇ ਤੱਕ 52 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 223 ਬੂਥਾਂ ’ਤੇ ਪਈਆਂ ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਹੋਵੇਗੀ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦਾ ਸਿਵਲ ਹਸਪਤਾਲ ਵਿਵਾਦਾਂ ’ਚ, ਗਰਭ ’ਚ ਮਰੇ ਬੱਚੇ ਨੂੰ ਲੈ ਕੇ ਤੜਫਦੀ ਰਹੀ ਔਰਤ

ਵੋਟ ਫੀਸਦੀ ਬਾਰੇ ਜਾਣਕਾਰੀ ਦਿੰਦਿਆਂ ਅਪਨੀਤ ਰਿਆਤ ਨੇ ਦੱਸਿਆ ਕਿ ਨਗਰ ਨਿਗਮ ਹੁਸ਼ਿਆਰਪੁਰ ਲਈ 63.09 ਫੀਸਦੀ ਵੋਟਿੰਗ ਦਰਜ ਕੀਤੀ ਗਈ। ਇਸੇ ਤਰ੍ਹਾਂ ਨਗਰ ਕੌਂਸਲਾਂ ਮੁਕੇਰੀਆਂ ਵਿਚ 71.57 ਫੀਸਦੀ, ਦਸੂਹਾ ਵਿਚ 68.18 ਫੀਸਦੀ, ਗਡ਼੍ਹਦੀਵਾਲਾ ਵਿਚ 73.48 ਫੀਸਦੀ, ਹਰਿਆਣਾ ਵਿਚ 75.60 ਫੀਸਦੀ, ਸ਼ਾਮਚੁਰਾਸੀ ਵਿਚ 80.69 ਫੀਸਦੀ, ਟਾਂਡਾ ਵਿਚ 69.96 ਫੀਸਦੀ, ਗਡ਼੍ਹਸ਼ੰਕਰ ਵਿਚ 73.79 ਫੀਸਦੀ ਅਤੇ ਨਗਰ ਪੰਚਾਇਤ ਮਾਹਿਲਪੁਰ ਤੇ ਤਲਵਾਡ਼ਾ ਵਿਚ ਕ੍ਰਮਵਾਰ 70.75 ਅਤੇ 74.44 ਫੀਸਦੀ ਵੋਟਾਂ ਪਈਆਂ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਨਗਰ ਨਿਗਮ ਵਿਚ ਕੁੱਲ 80,919 ਵੋਟਾਂ ਪਈਆਂ, ਜਿਨ੍ਹਾਂ ਵਿਚੋਂ 41,643 ਮਰਦ ਅਤੇ 39,276 ਮਹਿਲਾ ਵੋਟਰਾਂ ਨੇ ਵੋਟ ਪਾਈ। ਇਸੇ ਤਰ੍ਹਾਂ ਹਰਿਆਣਾ ਵਿਚ ਕੁੱਲ 5051 ਵੋਟਾਂ ਪਈਆਂ, ਜਿਨ੍ਹਾਂ ਵਿਚ 2514 ਮਰਦ ਵੋਟਰ, 2536 ਮਹਿਲਾ ਵੋਟਰ ਅਤੇ 1 ਹੋਰ ਵੋਟਰ ਨੇ ਵੋਟ ਪਾਈ। ਮੁਕੇਰੀਆਂ ਵਿਚ 16,941 ਵੋਟਾਂ ਪਈਆਂ, ਜਿਨ੍ਹਾਂ ਵਿਚ 8509 ਮਰਦ ਅਤੇ 8432 ਔਰਤਾਂ ਨੇ ਵੋਟ ਪਾਈ।

ਇਹ ਵੀ ਪੜ੍ਹੋ : ਹੁਸ਼ਿਆਰਪੁਰ: ਲਾੜੇ ਨੇ ਨਿਭਾਇਆ ਆਪਣਾ ਫਰਜ਼, ਘੋੜੀ ਚੜ੍ਹਨ ਤੋਂ ਪਹਿਲਾਂ ਪਾਈ ਵੋਟ

ਸ਼ਾਮਚੁਰਾਸੀ ਵਿਚ 2579 ਵੋਟਰਾਂ ਨੇ ਵੋਟ ਪਾਈ, ਜਿਨ੍ਹਾਂ ਵਿਚ 1264 ਮਰਦ ਅਤੇ 1315 ਮਹਿਲਾ ਵੋਟਰ ਸਨ। ਗਡ਼੍ਹਦੀਵਾਲਾ ਵਿਚ 4546 ਵੋਟਾਂ ਪਈਆਂ, ਜਿਨ੍ਹਾਂ ਵਿਚ 2303 ਮਰਦ ਅਤੇ 2243 ਮਹਿਲਾ ਵੋਟਰ ਸ਼ਾਮਲ ਹਨ। ਦਸੂਹਾ ਵਿਚ ਕੁੱਲ 13,967 ਵੋਟਾਂ ਪਈਆਂ, ਜਿਨ੍ਹਾਂ ਵਿਚ 7169 ਮਰਦ ਅਤੇ 6798 ਮਹਿਲਾ ਵੋਟਰ ਹਨ। ਇਸੇ ਤਰ੍ਹਾਂ ਟਾਂਡਾ ਵਿਚ ਕੁੱਲ 13,394 ਵੋਟਾਂ ਪਈਆਂ, ਜਿਨ੍ਹਾਂ ਵਿਚ 6600 ਮਰਦ ਅਤੇ 6794 ਮਹਿਲਾ ਵੋਟਰ ਹਨ। ਗਡ਼੍ਹਸ਼ੰਕਰ ਵਿਚ 9449 ਵੋਟਾਂ ਪਈਆਂ, ਜਿਨ੍ਹਾਂ ਵਿਚ 4762 ਮਰਦ ਅਤੇ 4687 ਮਹਿਲਾ ਵੋਟਰ ਸ਼ਾਮਲ ਹਨ। ਨਗਰ ਪੰਚਾਇਤ ਮਾਹਿਲਪੁਰ ਵਿਚ ਕੁੱਲ ਪਈਆਂ 1144 ਵੋਟਾਂ ਵਿਚ 590 ਮਰਦ ਅਤੇ 554 ਮਹਿਲਾ ਵੋਟਰ ਸ਼ਾਮਲ ਹਨ, ਜਦਕਿ ਨਗਰ ਪੰਚਾਇਤ ਤਲਵਾਡ਼ਾ ਵਿਚ 562 ਵੋਟਰਾਂ ਵਿਚ 273 ਮਰਦ ਅਤੇ 289 ਮਹਿਲਾ ਵੋਟਰ ਸ਼ਾਮਲ ਹਨ।

ਇਹ ਵੀ ਪੜ੍ਹੋ :  ਜਲੰਧਰ ਦੇ ਹੋਟਲ ’ਚ ਪੁਲਸ ਦੀ ਰੇਡ, ਇਤਰਾਜ਼ਯੋਗ ਹਾਲਾਤ ’ਚ ਫੜੇ 15 ਜੋੜੇ

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ 223 ਪੋਲਿੰਗ ਬੂਥਾਂ ’ਚੋਂ 126 ਸੰਵੇਦਨਸ਼ੀਲ ਸਨ ਅਤੇ ਵੱਖ-ਵੱਖ ਬੂਥਾਂ ਲਈ ਸਿਵਲ ਪ੍ਰਸ਼ਾਸਨ ਵੱਲੋਂ ਰਿਟਰਨਿੰਗ ਅਫ਼ਸਰ, ਪੁਲਸ ਪ੍ਰਸ਼ਾਸਨ ਵੱਲੋਂ ਤਾਲਮੇਲਅਧਿਕਾਰੀਆਂ ਦੀ ਤਾਇਨਾਤੀ ਦੇ ਨਾਲ-ਨਾਲ ਜ਼ਿਲਾ ਪ੍ਰਸ਼ਾਸਨ ਵੱਲੋਂ 14 ਡਿਊਟੀ ਮੈਜਿਸਟਰੇਟ ਵੀ ਤਾਇਨਾਤ ਕੀਤੇ ਗਏ ਸਨ ਤਾਂ ਜੋ ਵੋਟਾਂ ਪਾਉਣ ਦੀ ਪ੍ਰਕਿਰਿਆ ਪੂਰਨ ਤੌਰ ’ਤੇ ਨਿਰਪੱਖ ਅਤੇ ਸ਼ਾਂਤਮਈ ਤਰੀਕੇ ਨਾਲ ਮੁਕੰਮਲ ਹੋਵੇ। ਡਿਪਟੀ ਕਮਿਸ਼ਨਰ ਨੇ ਚੋਣ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਪੋਲਿੰਗ ਬੂਥਾਂ ਜਿਵੇਂ ਕਿ ਡੀ.ਏ.ਵੀ. ਕਾਲਜ, ਆਰੀਆ ਗਰਲਜ਼ ਸਕੂਲ, ਪੁਰਾਣਾ ਕਮੇਟੀ ਦਫਤਰ ਅਤੇ ਸੈਨਿਕ ਭਲਾਈ ਦਫ਼ਤਰ ਦਾ ਦੌਰਾ ਵੀ ਕੀਤਾ ਅਤੇ ਚੋਣ ਅਮਲੇ ਦੇ ਕੰਮਕਾਜ ਦੀ ਸਮੀਖਿਆ ਕੀਤੀ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਵਿਚ ਨਗਰ ਨਿਗਮ ਦੇ 50 ਵਾਰਡਾਂ ਲਈ 107 ਪੋਲਿੰਗ ਬੂਥ ਬਣਾਏ ਗਏ ਸਨ, ਜਦਕਿ ਨਗਰ ਕੌਂਸਲ ਮੁਕੇਰੀਆਂ ਦੇ 15 ਵਾਰਡਾਂ ਲਈ 25 ਪੋਲਿੰਗ ਬੂਥ, ਦਸੂਹਾ ਦੇ 15 ਵਾਰਡਾਂ ਲਈ 24, ਗਡ਼੍ਹਦੀਵਾਲਾ ਅਤੇ ਹਰਿਆਣਾ ਦੇ 11-11 ਵਾਰਡਾਂ ਲਈ ਕ੍ਰਮਵਾਰ 11-11, ਸ਼ਾਮਚੁਰਾਸੀ ਦੇ 9 ਵਾਰਡਾਂ ਲਈ 9, ਟਾਂਡਾ ਦੇ 15 ਵਾਰਡਾਂ ਲਈ 19, ਗਡ਼੍ਹਸ਼ੰਕਰ ਦੇ 13 ਵਾਰਡਾਂ ਲਈ 14, ਨਗਰ ਪੰਚਾਇਤ ਮਾਹਿਲਪੁਰ ਦੇ 2 ਵਾਰਡਾਂ ਲਈ 2 ਅਤੇ ਤਲਵਾਡ਼ਾ ਦੇ 1 ਵਾਰਡ ਲਈ 1 ਪੋਲਿੰਗ ਬੂਥ ਸਥਾਪਤ ਕੀਤੇ ਗਏ ਸਨ।
ਇਹ ਵੀ ਪੜ੍ਹੋ : ਗੋਰਾਇਆ: 12 ਸਾਲਾ ਬੱਚੀ ਦੇ ਕਤਲ ਮਾਮਲੇ ਵਿਚ ਵੱਡਾ ਖ਼ੁਲਾਸਾ, ਜਬਰ-ਜ਼ਿਨਾਹ ਕਰਕੇ ਇੰਝ ਦਿੱਤੀ ਬੇਰਹਿਮ ਮੌਤ

ਇਹ ਵੀ ਪੜ੍ਹੋ :  ਫਗਵਾੜਾ ਵਿਚ ਖ਼ੌਫਨਾਕ ਵਾਰਦਾਤ, ਭਤੀਜੇ ਵੱਲੋਂ ਚਾਚੇ ਦਾ ਬੇਰਹਿਮੀ ਨਾਲ ਕਤਲ


shivani attri

Content Editor

Related News