ਪੰਜਾਬ ਹੋਇਆ ਸ਼ਰਮਸਾਰ ; ਮੁੰਡੇ ਨੇ ਬਿੱਲੀ ਦੇ ਬੱਚੇ ਦਿਖਾਉਣ ਦੇ ਬਹਾਨੇ ''ਮਾਸੂਮ'' ਕੁੜੀ ਨਾਲ ਟੱਪੀਆਂ ਹੱਦਾਂ
Wednesday, Jan 29, 2025 - 05:23 AM (IST)
ਅਬੋਹਰ (ਸੁਨੀਲ)- ਅਬੋਹਰ ਤੋਂ ਇਕ ਬੇਹੱਦ ਸ਼ਰਮਨਾਕ ਘਟਨਾ ਦੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਨਾਬਾਲਗ ਮੁੰਡੇ ਨੇ ਗੁਆਂਢ ’ਚ ਰਹਿਣ ਵਾਲੀ ਅੱਠ ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਕੀਤਾ ਹੈ। ਮਾਮਲੇ ਦੀ ਰਿਪੋਰਟ ਬਹਾਵਲਵਾਲਾ ਪੁਲਸ ਸਟੇਸ਼ਨ ਨੂੰ ਦੇ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਬੱਚੀ ਦੀ ਮਾਂ 26 ਜਨਵਰੀ ਨੂੰ ਕੰਮ ’ਤੇ ਗਈ ਹੋਈ ਸੀ, ਜਦੋਂ ਕਿ ਉਸ ਦਾ ਪਿਤਾ, ਜੋ ਪੇਂਟਰ ਦਾ ਕੰਮ ਕਰਦਾ ਹੈ, ਕੰਮ ਲਈ ਸ਼੍ਰੀਗੰਗਾਨਗਰ ਗਿਆ ਹੋਇਆ ਸੀ ਤੇ ਬੱਚੀ ਘਰ ’ਚ ਇਕੱਲੀ ਸੀ।
ਕਥਿਤ ਦੋਸ਼ ਅਨੁਸਾਰ ਉਨ੍ਹਾਂ ਦਾ 16 ਸਾਲਾ ਗੁਆਂਢੀ ਮੁੰਡਾ ਘਰ ਆਇਆ ਅਤੇ ਬੱਚੀ ਨੂੰ ਬਿੱਲੀ ਦੇ ਬੱਚੇ ਦਿਖਾਉਣ ਦੇ ਬਹਾਨੇ ਆਪਣੇ ਘਰ ਲੈ ਗਿਆ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਇੰਨਾ ਹੀ ਨਹੀਂ ਇਸ ਤੋਂ ਬਾਅਦ ਉਕਤ ਮੁੰਡਾ ਬੱਚੀ ਨੂੰ ਖੇਤ ਵਿਚ ਲੈ ਗਿਆ ਅਤੇ ਉਸ ਨਾਲ ਦੋ ਵਾਰ ਫਿਰ ਜਬਰ-ਜ਼ਨਾਹ ਕੀਤਾ, ਜਿਸ ਕਾਰਨ ਬੱਚੀ ਦੀ ਸਿਹਤ ਵਿਗੜ ਗਈ।
ਇਹ ਵੀ ਪੜ੍ਹੋ- ਚੁੱਕੇ ਗਏ ਬਾਈਕ 'ਤੇ ਬੈਠ ਪਿਸਤੌਲ ਲਹਿਰਾਉਣ ਵਾਲੇ 'ਬਦਮਾਸ਼', ਵੀਡੀਓ ਵਾਇਰਲ ਹੋਣ ਮਗਰੋਂ ਹੋਈ ਕਾਰਵਾਈ
ਜਦੋਂ ਸ਼ਾਮ ਨੂੰ ਬੱਚੀ ਦਾ ਪਰਿਵਾਰ ਘਰ ਆਇਆ ਤਾਂ ਬੱਚੀ ਨੇ ਆਪਣੀ ਮਾਂ ਨੂੰ ਸਭ ਕੁਝ ਦੱਸ ਦਿੱਤਾ, ਜਿਸ ਤੋਂ ਬਾਅਦ ਉਸ ਦੇ ਪਰਿਵਾਰ ਵਾਲੇ ਉਸ ਨੂੰ ਤੁਰੰਤ ਹਸਪਤਾਲ ਲੈ ਗਏ ਅਤੇ ਬਹਾਵਲਵਾਲਾ ਪੁਲਸ ਸਟੇਸ਼ਨ ਨੂੰ ਵੀ ਸੂਚਿਤ ਕੀਤਾ।
ਐਮਰਜੈਂਸੀ ’ਚ ਤਾਇਨਾਤ ਡਾਕਟਰ ਨੇ ਦੱਸਿਆ ਕਿ ਬੱਚੀ ਨੇ ਦੱਸਿਆ ਹੈ ਕਿ ਉਸ ਨਾਲ ਤਿੰਨ ਵਾਰ ਜਬਰ-ਜ਼ਨਾਹ ਹੋਇਆ ਹੈ ਅਤੇ ਇਸ ਦੇ ਮੱਦੇਨਜ਼ਰ ਉਸ ਦੀ ਡਾਕਟਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਰਿਪੋਰਟ ਤਿਆਰ ਕਰ ਕੇ ਬਹਾਵਲਵਾਲਾ ਪੁਲਸ ਸਟੇਸ਼ਨ ਨੂੰ ਸੌਂਪੀ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e