ਹੁਸ਼ਿਆਰਪੁਰ ''ਚ 4 ਪਾਜ਼ੇਟਿਵ ਮਾਮਲੇ ਆਉਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ ਹੋਈ 149
Thursday, Jun 18, 2020 - 12:37 AM (IST)

ਹੁਸ਼ਿਆਰਪੁਰ,(ਘੁੰਮਣ)- ਜ਼ਿਲ੍ਹੇ 'ਚ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਦੇ 404 ਸੈਂਪਲ ਲੈਣ ਤੋਂ ਬਾਅਦ 278 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ 'ਤੇ 4 ਪਾਜ਼ੇਟਿਵ ਕੇਸ ਆਉਣ ਨਾਲ ਪਾਜ਼ੇਟਿਵ ਕੇਸਾਂ ਦੀ ਗਿਣਤੀ 149 ਹੋ ਗਈ ਹੈ। ਜ਼ਿਲੇ 'ਚ ਅੱਜ ਤੱਕ ਲਏ ਗਏ ਕੁੱਲ ਸੈਂਪਲਾਂ ਦੀ ਗਿਣਤੀ 8445 ਹੋ ਗਈ ਹੈ ਤੇ 6658 ਨੈਗੇਟਿਵ ਅਤੇ 1619 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ, ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 149 ਹੋ ਗਈ ਹੈ। 24 ਸੈਂਪਲ ਇਨਵੈਲਿਡ ਹਨ, 5 ਦੀ ਮੌਤ ਅਤੇ ਐਕਟਿਵ 12 ਕੇਸ ਹਨ ।
ਇਹ ਜਾਣਕਾਰੀ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦਿੰਦਿਆਂ ਦੱਸਿਆ ਕਿ ਪੀ. ਜੀ. ਆਈ. ਚੰਡੀਗੜ੍ਹ 'ਚ ਕੈਂਸਰ ਦੇ ਇਲਾਜ ਲਈ ਜ਼ੇਰੇ ਇਲਾਜ ਸਬ-ਡਵੀਜ਼ਨ ਮੁਕੇਰੀਆਂ ਨਾਲ ਸਬੰਧਤ ਇਕ ਔਰਤ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਦੂਜਾ ਕੇਸ ਸਿਹਤ ਕੇਂਦਰ ਮੰਡ ਮੰਡੇਰ ਦੇ ਤਹਿਤ ਇਕ ਪਿੰਡ ਤੋਂ ਮਾਨਤਾ ਦੇਵੀ (37) ਦਾ ਪਾਜ਼ੇਟਿਵ, ਤੀਸਰਾ ਕੇਸ ਜਗਨ ਨਾਥ (38) ਅਤੇ ਚੌਥੀ ਪ੍ਰੀਤੀ (21) ਸਬ ਡਵੀਜ਼ਨ ਮੁਕੇਰੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜਿਸ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 149 ਹੋ ਗਈ ਹੈ। ਸਿਹਤ ਐਡਵਾਈਜ਼ਰੀ ਜਾਰੀ ਕਰਦਿਆਂ ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰ ਤੋਂ ਬਾਹਰ ਨਿਕਲਣ ਸਮੇਂ ਮੂੰਹ 'ਤੇ ਮਾਸਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਜੇਕਰ ਕੋਈ ਇਸ ਦੀ ਪਾਲਣਾ ਨਹੀਂ ਕਰਦਾ ਉਸ ਨੂੰ ਸਰਕਾਰ ਵੱਲੋਂ ਜ਼ੁਰਮਾਨਾ ਕੀਤਾ ਜਾਵੇਗਾ। ਸਿਵਲ ਸਰਜਨ ਨੇ ਜ਼ਿਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਘਰ 'ਚੋਂ ਨਿਕਲਦੇ ਸਮੇਂ ਮਾਸਕ ਦਾ ਇਸਤੇਮਾਲ ਯਕੀਨੀ ਬਣਾਇਆ ਜਾਵੇ ਅਤੇ ਸੈਨੀਟਾਈਜ਼ਰ ਦਾ ਵਾਰ-ਵਾਰ ਇਸਤੇਮਾਲ ਕੀਤਾ ਜਾਵੇ। ਸਮਾਜਕ ਦੂਰੀ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤਾਂ ਕਿ ਕੋਰੋਨਾ ਵਾਇਰਸ ਦੇ ਅੱਗੇ ਵਧਣ ਦੀ ਚੇਨ ਨੂੰ ਤੋੜਿਆ ਜਾ ਸਕੇ।