ਪੁਲਸ ਨਾਕੇ ਕੋਲ ਟਰੱਕ ਤੇ ਹੋਂਡਾ ਸਿਟੀ ਕਾਰ ਦੀ ਟੱਕਰ, ਟਰੱਕ ਚਾਲਕ ਨੂੰ ਕੁੱਟਿਆ

10/25/2018 4:51:23 AM

ਜਲੰਧਰ,  (ਜ. ਬ.)-  ਨਕੋਦਰ ਚੌਕ ਕੋਲ ਲੱਗਣ ਵਾਲੇ ਪੁਲਸ ਨਾਕੇ ਕੋਲ ਟਰੱਕ ਤੇ ਹੋਂਡਾ ਸਿਟੀ ਕਾਰ ਦੀ ਟੱਕਰ ਹੋ ਗਈ। ਹਾਦਸੇ ’ਚ ਕਾਰ ਨੁਕਸਾਨੀ ਗਈ ਜਦਕਿ ਹਾਦਸੇ ਤੋਂ ਬਾਅਦ ਘਟਨਾਵਾਲੀ ਥਾਂ ’ਤੇ ਜਮ ਕੇ ਹੰਗਾਮਾ ਹੋਇਆ। ਕਾਰ ਸਵਾਰ ਨੇ ਸਾਥੀਅਾਂ ਨਾਲ ਮਿਲ ਕੇ ਟਰੱਕ ਚਾਲਕ ਦੀ ਗਲਤੀ ਕੱਢਦੇ ਹੋਏ ਉਸ ਨਾਲ ਕੁੱਟਮਾਰ ਕੀਤੀ। ਹੋਂਡਾ ਸਿਟੀ ਕਾਰ ਚਾਲਕ ਸਨੇਹ ਦੀ ਮੰਨੀਏ ਤਾਂ ਉਹ ਕਾਰ ’ਚ ਸਵਾਰ ਹੋ ਕੇ ਨਕੋਦਰ ਚੌਕ ਕੋਲੋਂ ਨਿਕਲ ਰਿਹਾ ਸੀ। ਅਚਾਨਕ ਪਿੱਛਿਓਂ ਟਰੱਕ ਆਇਆ ਤੇ ਉਸ ਨੇ ਕਾਰ ਨੂੰ  ਟੱਕਰ ਮਾਰ ਦਿੱਤੀ। ਦੋਸ਼ ਹੈ ਕਿ ਮੰਗਣ ’ਤੇ ਟਰੱਕ ਚਾਲਕ ਦਸਤਾਵੇਜ਼ ਨਹੀਂ ਦਿਖਾ ਸਕਿਆ ਤਾਂ ਭੀੜ ਨੇ ਟਰੱਕ ਚਾਲਕ ਦੀ ਕੁੱਟਮਾਰ ਕੀਤੀ ਤੇ ਪੁਲਸ ਨੂੰ ਸੂਚਨਾ ਦਿੱਤੀ। ਦੇਰ ਰਾਤ ਥਾਣਾ ਨੰ. 4 ਦੀ ਪੁਲਸ ਦੋਨਾਂ ਧਿਰਾਂ ਨੂੰ ਥਾਣੇ ’ਚ ਤਲਬ ਕਰ ਕੇ ਜਾਂਚ ਕਰ ਰਹੀ ਸੀ।


Related News