ਘਰ ''ਚ ਚੋਰਾਂ ਨੇ ਬੋਲਿਆ ਧਾਵਾ, ਹਜ਼ਾਰਾਂ ਰੁਪਏ ਦੀ ਨਕਦੀ ਤੇ ਹੋਰ ਸਾਮਾਨ ਕੀਤਾ ਚੋਰੀ

Saturday, Aug 03, 2024 - 06:40 PM (IST)

ਘਰ ''ਚ ਚੋਰਾਂ ਨੇ ਬੋਲਿਆ ਧਾਵਾ, ਹਜ਼ਾਰਾਂ ਰੁਪਏ ਦੀ ਨਕਦੀ ਤੇ ਹੋਰ ਸਾਮਾਨ ਕੀਤਾ ਚੋਰੀ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਦਾਣਾ ਮੰਡੀ ਟਾਂਡਾ ਸਥਿਤ ਬੀਤੀ ਰਾਤ ਚੋਰਾਂ ਨੇ ਇਕ ਘਰ ਨੂੰ ਚੋਰੀ ਦਾ ਨਿਸ਼ਾਨਾ ਬਣਾਉਂਦੇ ਹੋਏ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਹੋਰ ਘਰ ਦਾ ਸਾਮਾਨ ਚੋਰੀ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੋਰੀ ਦਾ ਸ਼ਿਕਾਰ ਹੋਏ ਗੁਰਚਰਨ ਸਿੰਘ ਸਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਮੱਦਾ ਨੇ ਦੱਸਿਆ ਕਿ ਉਸ ਨੇ ਦਾਣਾ ਮੰਡੀ ਟਾਂਡਾ ਦੀ ਦੁਕਾਨ ਨੰਬਰ 16 ਦੇ ਪਿਛਲੇ ਪਾਸੇ ਆਰ. ਜੀ. ਤੌਰ 'ਤੇ ਘਰ ਬਣਾਇਆ ਹੋਇਆ ਸੀ ਅਤੇ ਰਾਤ ਸਮੇਂ ਉਹ ਰੋਜ਼ਾਨਾ ਦੀ ਤਰ੍ਹਾਂ ਪਿੰਡ ਚਲੇ ਜਾਂਦਾ ਸੀ। 

ਗੁਰਚਰਨ ਸਿੰਘ ਨੇ ਹੋਰ ਦੱਸਿਆ ਕਿ ਅੱਜ ਸਵੇਰੇ ਨੇੜਲੇ ਦੁਕਾਨਦਾਰਾਂ ਨੇ ਉਸ ਨੂੰ ਸੂਚਨਾ ਦਿੱਤੀ ਕਿ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖ਼ਲ ਆਉਂਦੇ ਹੋਏ ਅਲਮਾਰੀਆਂ ਅਤੇ ਹੋਰ ਸਾਮਾਨ ਦੀ ਭੰਨਤੋੜ ਅਤੇ ਫਰੋਲਾ-ਫਰਾਲੀ ਕੀਤੀ। ਗੁਰਚਰਨ ਸਿੰਘ ਨੇ ਹੋਰ ਦੱਸਿਆ ਕਿ ਚੋਰਾਂ ਨੇ ਅਲਮਾਰੀ ਵਿੱਚ ਪਏ ਉਸ ਦੀ ਕਰੀਬ 30 ਹਜ਼ਾਰ ਰੁਪਏ ਨਕਦੀ, ਇਕ ਸੋਨੇ ਦਾ ਕੜਾ, 2 ਐੱਲ. ਸੀ. ਡੀ, 2 ਗੈਸ ਸਿਲੰਡਰ, ਵੱਡੀ ਮਾਤਰਾ ਵਿੱਚ ਕੱਪੜੇ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਚੋਰੀ ਦੀ ਇਸ ਵਾਰਦਾਤ ਸਬੰਧੀ ਟਾਂਡਾ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸੂਚਨਾ ਮਿਲਣ ਮਗਰੋਂ ਥਾਣਾ ਮੁਖੀ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਰੈਣਕ ਬਾਜ਼ਾਰ ਦੇ ਕਾਰੋਬਾਰੀ ਦੇ ਸਿਰ 'ਚ ਲੱਗੀ ਗੋਲ਼ੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News