ਹੈਰੋਇਨ ਤੇ ਨਸ਼ੀਲੀਆਂ ਗੋਲ਼ੀਆਂ ਸਣੇ 2 ਨੌਜਵਾਨ ਗ੍ਰਿਫ਼ਤਾਰ
Saturday, Apr 04, 2026 - 06:15 PM (IST)
ਮੁਕੇਰੀਆਂ (ਨਾਗਲਾ)-ਐੱਸ. ਐੱਸ. ਪੀ. ਹੁਸ਼ਿਆਰਪੁਰ ਸੰਦੀਪ ਮਲਿਕ ਵੱਲੋਂ ਸਮਾਜ ਵਿਰੋਧੀ ਅੰਸਰਾਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਅਧੀਨ ਡੀ. ਐੱਸ. ਪੀ. ਕੁਲਵਿੰਦਰ ਸਿੰਘ ਵਿਰਕ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁਕੇਰੀਆਂ ਪੁਲਸ ਨੇ ਕਾਰਵਾਈ ਕਰਦੇ ਹੋਏ ਵੱਖ-ਵੱਖ ਥਾਵਾਂ ’ਤੇ 2 ਨੌਜਵਾਨਾਂ ਕੋਲੋਂ ਹੈਰੋਇਨ ਅਤੇ ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਮੁਖੀ ਮੁਕੇਰੀਆਂ ਦਲਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਰਾਮ ਸਿੰਘ ਸਾਥੀ ਕਰਮਚਾਰੀਆ ਸਹਿਤ ਗਸ਼ਤ ਦੌਰਾਨ ਜਦੋਂ ਜੀ. ਟੀ. ਰੋਡ ਪਵਾਰਾ ਮੋੜ ਪੁੱਜੇ ਤਾਂ ਪਿੰਡ ਪਵਾਰਾ ਸਾਈਡ ਵੱਲੋਂ ਸੜਕੇ ਸੜਕ ਇਕ ਮੋਨਾ ਨੌਜਵਾਨ ਆਉਦਾ ਵਿਖਾਈ ਦਿੱਤਾ। ਜਿਸ ਨੇ ਪੁਲਸ ਪਾਰਟੀ ਨਜ਼ਦੀਕ ਆਉਂਦੀ ਵੇਖ ਕੇ ਆਪਣੀ ਪਹਿਨੀ ਹੋਈ ਪੈਂਟ ਦੀ ਜੇਬ ’ਚੋਂ ਮੋਮੀ ਲਿਫ਼ਾਫ਼ਾ ਸੁੱਟ ਦਿੱਤਾ ਅਤੇ ਭੱਜਣ ਲੱਗਾ, ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਣ ’ਤੇ ਉਕਤ ਨੇ ਆਪਣਾ ਨਾਮ ਅਵਿਨਾਸ਼ ਕੁਮਾਰ ਪੁੱਤਰ ਕਮਾਨ ਸਿੰਘ ਵਾਸੀ ਸ਼ੀਹਾਂ ਉਮਰਪੁਰ ਥਾਣਾ ਮੁਕੇਰੀਆਂ ਦੱਸਿਆ। ਲਿਫ਼ਾਫ਼ੇ ਦੀ ਤਲਾਸ਼ੀ ਕਰਨ ’ਤੇ ਉਸ ’ਚੋਂ 110 ਖੁੱਲ੍ਹੀਆਂ ਨਸ਼ੀਲੀਆਂ ਗੋਲ਼ੀਆਂ ਬਰਾਮਦ ਹੋਈਆਂ।
ਇਹ ਵੀ ਪੜ੍ਹੋ: ਜਲੰਧਰ 'ਚ ਪਿਆ ਭਾਰੀ ਮੀਂਹ ਤੇ ਹੋਈ ਗੜੇਮਾਰੀ, ਮੌਸਮ ਹੋਇਆ ਸੁਹਾਵਨਾ
ਥਾਣਾ ਮੁਖੀ ਦਲਜੀਤ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ ਏ. ਐੱਸ. ਆਈ. ਦਿਲਦਾਰ ਸਿੰਘ ਸਾਥੀ ਕਰਮਚਾਰੀਆ ਦੇ ਗਸਤ ਦੇ ਦੌਰਾਨ ਜਦੋਂ ਹਰਚੰਦਾ ਮੋੜ ਪਰ ਪੁੱਜੇ ਤਾਂ ਸੜਕ ਕਿਨਾਰੇ ਇਕ ਨੌਜਵਾਨ ਮੋਟਰਸਾਈਕਲ ਸਮੇਤ ਖੜ੍ਹਾ ਦਿਖਾਈ ਦਿੱਤਾ ਜੋ ਪੁਲਸ ਪਾਰਟੀ ਨੂੰ ਵੇਖ ਕੇ ਮੋਟਰਸਾਈਕਲ ਸਟਾਰਟ ਕਰਕੇ ਭੱਜਣ ਲੱਗਾ, ਜਿਸ ਨੂੰ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਅਤੇ ਉਕਤ ਨੇ ਆਪਣਾ ਨਾਮ ਪਰਦੀਪ ਸਿੰਘ ਉਰਫ਼ ਡਮਰੂ ਪੁੱਤਰ ਸੱਤਪਾਲ ਵਾਸੀ ਗੋਲੜਾ ਥਾਣਾ ਮੁਕੇਰੀਆਂ ਦੱਸਿਆ, ਜਿਸ ਦੀ ਸ਼ੱਕ ਦੀ ਬਿਨਾਂ ’ਤੇ ਤਲਾਸ਼ੀ ਕਰਨ ’ਤੇ ਉਸ ਦੀ ਜੇਬ ’ਚੋਂ ਵਜਨਦਾਰ ਮੋਮੀ ਲਿਫ਼ਾਫ਼ਾ ਬਰਾਮਦ ਹੋਇਆ, ਜਿਸ ਨੂੰ ਚੈੱਕ ਕਰਨ ’ਤੇ ਉਸ ’ਚੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣਾ ਮੁਖੀ ਦਲਜੀਤ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਦੋਵਾਂ ਨੌਜਵਾਨਾਂ ਵਿਰੁੱਧ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ ਵਿਖੇ ਭਾਜਪਾ ਦਫ਼ਤਰ ’ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਨਵਾਂ ਮੋੜ! ਮੋਰਿੰਡਾ ਨਾਲ ਜੁੜੇ ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
