ਚੋਰਾਂ ਨੇ ਘਰ ਵਿਚੋਂ ਉਡਾਏ ਗਹਿਣਾ ਅਤੇ ਨਕਦੀ, ਮਾਮਲਾ ਦਰਜ

Sunday, Sep 10, 2023 - 06:58 PM (IST)

ਚੋਰਾਂ ਨੇ ਘਰ ਵਿਚੋਂ ਉਡਾਏ ਗਹਿਣਾ ਅਤੇ ਨਕਦੀ, ਮਾਮਲਾ ਦਰਜ

ਹੁਸ਼ਿਆਰਪੁਰ (ਰਾਕੇਸ਼)- ਥਾਣਾ ਸਦਰ ਪੁਲਸ ਨੇ ਘਰ ਵਿੱਚ ਚੋਰੀ ਦੇ ਇਕ ਮਾਮਲੇ ਵਿੱਚ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਲਿਖਤੀ ਸ਼ਿਕਾਇਤ ਵਿੱਚ ਮੋਨਿਕਾ ਸਹੋਤਾ ਪਤਨੀ ਦਿਨੇਸ਼ ਸਹੋਤਾ ਨਿਵਾਸੀ ਆਦਮਵਾਲ ਥਾਣਾ ਸਦਰ ਨੇ ਦੱਸਿਆ ਕਿ ਉਹ 9 ਸਿਤੰਬਰ 2023 ਨੂੰ ਆਪਣੇ ਕੰਮ ਲਈ ਹੁਸ਼ਿਆਰਪੁਰ ਗਈ ਸੀ। ਉਸ ਦੀ ਸੱਸ ਅਤੇ ਪਤੀ ਵੀ ਕੰਮ ਧੰਦੇ ਉੱਤੇ ਗਏ ਹੋਏ ਸਨ ਬੱਚੇ ਵੀ ਘੰਟਾਘਰ ਗਏ ਹੋਏ ਸਨ। ਜਦੋਂ ਕਰੀਬ 3 ਵਜੇ ਘਰ ਵਾਪਸ ਆਈ ਤਾਂ ਉਸ ਨੇ ਵੇਖਿਆ ਕਿ ਘਰ ਦੀਆਂ ਸਾਰੀਆਂ ਅਲਮਾਰੀਆਂ, ਬੈੱਡ ਦਾ ਸਾਰਾ ਸਾਮਾਨ ਬਿਖਰਿਆ ਪਿਆ ਸੀ। ਅਲਮਾਰੀ ਵਿੱਚ ਇਕ ਮੰਗਲਸੂਤਰ ਸੋਨਾ, ਟਾਪਸ ਸੋਨੇ ਦੇ, ਦੋ ਅੰਗੂਠੀਆਂ ਸੋਨੇ ਦੀਆਂ, ਦੋ ਚੈਨੀਆਂ ਚਾਂਦੀ ਦੀਆਂ, ਪੈਸਿਆਂ ਦੇ ਹਾਰ ਅਤੇ ਮੋਬਾਇਲ ਫੋਨ ਸਣੇ 30 ਹਜ਼ਾਰ ਰੂਪਏ ਚੋਰ ਚੋਰੀ ਕਰ ਲੈ ਗਏ ਹਨ। ਪੁਲਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਦਿੱਤੀ।
 


author

shivani attri

Content Editor

Related News