ਹੋਲੇ-ਮਹੱਲੇ ਸਬੰਧੀ ਰੇਲਵੇ ਮਹਿਕਮੇ ਨੇ ਘਨੌਲੀ ਰੇਲਵੇ ਸਟੇਸ਼ਨ ’ਤੇ ਗੱਡੀਆਂ ਦੇ ਠਹਿਰਾਅ ਲਈ ਜਾਰੀ ਕੀਤਾ ਨੋਟੀਫਿਕੇਸ਼ਨ

03/12/2022 4:05:34 PM

ਘਨੌਲੀ (ਜ.ਬ.)- ਘਨੌਲੀ ਅਤੇ ਲਾਗਲੇ ਪਿੰਡਾਂ ਦੀਆਂ ਆਸਾਂ ਨੂੰ ਬੂਰ ਉਸ ਸਮੇਂ ਪੈਣਾ ਸ਼ੁਰੂ ਹੋ ਗਿਆ ਜਦੋਂ ਰੇਲਵੇ ਮਹਿਕਮੇ ਦੇ ਡੀ. ਆਰ. ਐੱਮ. ਮੁੱਖ ਡਿਵੀਜ਼ਨ ਰੇਲਵੇ ਅਫ਼ਸਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਦਿਆਂ ਹੋਲੇ-ਮਹੱਲੇ ਦੇ ਮੱਦੇਨਜ਼ਰ 14 ਤੋਂ 20 ਮਾਰਚ ਤਕ ਸਵਾਰੀ ਰੇਲ ਗੱਡੀਆਂ ਘਨੌਲੀ ਰੇਲਵੇ ਸਟੇਸ਼ਨ ’ਤੇ ਦੋ ਮਿੰਟ ਦੇ ਠਹਿਰਾਅ ਦੇ ਫੁਰਮਾਨ ਜਾਰੀ ਹੋ ਗਏ। ਜ਼ਿਕਰਯੋਗ ਹੈ ਕਿ ਇਸ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਪਤਵੰਤੇ ਸੱਜਣਾਂ ਵੱਲੋਂ ਮਹਿਕਮੇ ਦੇ ਡੀ. ਆਰ. ਐੱਮ. ਨੂੰ ਲਿਖਤੀ ਪੱਤਰਾਂ ਰਾਹੀਂ ਰੇਲਵੇ ਮਹਿਕਮੇ ਨੂੰ ਸਟੇਸ਼ਨ ’ਤੇ ਠਹਿਰਾਅ ਲਈ ਅਪੀਲ ਕੀਤੀ ਸੀ।

ਇਹ ਵੀ ਪੜ੍ਹੋ: ਟਾਂਡਾ ਵਿਖੇ ਗਊਆਂ ਦੇ ਕਤਲ ਦਾ ਮਾਮਲਾ ਭਖਿਆ, ਹਿੰਦੂ ਸੰਗਠਨਾਂ ਵੱਲੋਂ ਜਲੰਧਰ-ਜੰਮੂ ਨੈਸ਼ਨਲ ਹਾਈਵੇਅ ਜਾਮ

PunjabKesari

ਰੇਲਵੇ ਮਹਿਕਮੇ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਦੀ ਕਾਪੀ ਅਨੁਸਾਰ ਰੇਲਗੱਡੀ ਨੰਬਰ 04501/04502 ( ਸਹਾਰਨਪੁਰ ਤੋਂ ਊਨਾ ਹਿਮਾਚਲ ) ਘਨੌਲੀ ਰੇਲਵੇ ਸਟੇਸ਼ਨ ’ਤੇ ਸਵੇਰੇ 10.30, ਅਤੇ ਵਾਪਸੀ ਦੁਪਹਿਰ 2.40 ’ਤੇ ਹੋਵੇਗਾ ਠਹਿਰਾਅ ਇਸੇ ਤਰ੍ਹਾਂ ਗੱਡੀ ਨੰਬਰ 04523 (ਸਹਾਰਨਪੁਰ ਨੰਗਲ ਡੈਮ) ਰਾਤ 9.10 ਮਿੰਟ ’ਤੇ ਘਨੌਲੀ ਰੇਲਵੇ ਸਟੇਸ਼ਨ ਪੁੱਜਿਆ ਕਰੇਗੀ ਅਤੇ ਵਾਪਸ ਸਵੇਰੇ 6.30 ਵਿਜੇ ਘਨੌਲੀ ਰੇਲਵੇ ਸਟੇਸ਼ਨ ’ਤੇ ਪੁੱਜਿਆ ਕਰੇਗੀ। ਇਸੇ ਤਰ੍ਹਾਂ ਗੱਡੀ ਨੰਬਰ 06997/06998 (ਦੌਲਤਪੁਰ ਚੌਕ ਵਾਇਆ ਚੰਡੀਗੜ੍ਹ ਉੂਨਾ (ਅੰਬ) ਸ਼ਾਮ 4.30 ਵਜੇ ਆਇਆ ਕਰੇਗੀ ਅਤੇ ਵਾਪਸੀ ਤੇ ਦੁਪਹਿਰ 8.30 ’ਤੇ ਘਨੌਲੀ ਰੇਲਵੇ ਸਟੇਸ਼ਨ ’ਤੇ ਪੁੱਜਿਆ ਕਰੇਗੀ। ਇਸ ਮੌਕੇ ਰਛਪਾਲ ਸਿੰਘ, ਲਾਭ ਸਿੰਘ, ਕੁਲਜੀਤ ਸਿੰਘ, ਗਿਆਨੀ ਨਿਰਮਲ ਸਿੰਘ, ਅਵਤਾਰ ਸਿੰਘ, ਪਿਆਰਾ ਸਿੰਘ, ਕਮਲਜੀਤ ਸਿੰਘ, ਡਾ. ਇਕਬਾਲ ਸਿੰਘ, ਮਨੋਹਰ ਲਾਲ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਰੇਲ ਗੱਡੀ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, 4 ਦਿਨ ਰੱਦ ਰਹਿਣਗੀਆਂ ਇਹ ਟਰੇਨਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News