ਘਰਾਂ ਦੇ ਉਪਰੋਂ ਲੰਘ ਰਹੀ ਮੌਤ ਰੂਪੀ 11 ਕੇ. ਵੀ. ਹਾਈਟੈਂਸ਼ਨ ਤਾਰ ਟੁੱਟੀ

07/22/2019 1:27:25 AM

ਜਲੰਧਰ (ਪੁਨੀਤ)-ਬਸਤੀਆਂ ਖੇਤਰ ਵਿਚ ਪੈਂਦੇ ਰਤਨ ਨਗਰ ਵਿਚ ਅੱਜ ਸਵੇਰੇ ਘਰਾਂ ਦੇ ਉਪਰੋਂ ਲੰਘ ਰਹੀ ਮੌਤ ਰੂਪੀ 11 ਕੇ. ਵੀ. ਤਾਰ ਟੁੱਟ ਗਈ ਪਰ ਗਨੀਮਤ ਰਹੀ ਕਿ ਕੋਈ ਵੱਡਾ ਹਾਦਸਾ ਨਹੀਂ ਹੋਇਆ। ਬਸਤੀ 9 ਤੋਂ ਨਵੀਂ ਸਬਜ਼ੀ ਮੰਡੀ ਵੱਲ ਜਾ ਰਹੀਆਂ 11 ਕੇ. ਵੀ. ਹਾਈਟੈਂਸ਼ਨ ਤਾਰਾਂ ਲੋਕ ਦੇ ਘਰਾਂ ਦੇ ਉਪਰੋਂ ਲੰਘ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਤਾਰਾਂ ਕਾਰਨ ਉਹ ਡਰ ਦਾ ਜੀਵਨ ਗੁਜ਼ਾਰਨ ਲਈ ਮਜਬੂਰ ਹਨ।

PunjabKesari

ਇਲਾਕਾ ਵਾਸੀ ਸਰਬਜੀਤ ਸਿੰਘ ਪੁੱਤਰ ਚਰਨ ਸਿੰਘ ਨੇ ਦੱਸਿਆ ਕਿ ਦੁਪਹਿਰ 12 ਵਜੇ ਦੇ ਕਰੀਬ ਤਾਰ ਟੁੱਟਣ ਨਾਲ ਉਨ੍ਹਾਂ ਦੇ ਘਰਾਂ ਦੇ ਉਪਰ ਡਿੱਗ ਗਈ। ਇਲਾਕਾ ਵਾਸੀਆਂ ਨੇ ਕਿਹਾ ਕਿ ਉਕਤ ਤਾਰਾਂ ਘਰਾਂ ਦੀਆਂ ਛੱਤਾਂ ਤੋਂ ਸਿਰਫ ਕੁਝ ਫੁੱਟ ਦੀ ਉਚਾਈ 'ਤੇ ਲੰਘ ਰਹੀਆਂ ਹਨ, ਜਿਸ ਕਰਨ ਉਹ ਆਪਣੇ ਬੱਚਿਆਂ ਨੂੰ ਘਰ ਦੀ ਛੱਤ 'ਤੇ ਖੇਡਣ ਨੂੰ ਨਹੀਂ ਭੇਜਦੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਾਵਰ ਨਿਗਮ ਨੂੰ ਕਈ ਵਾਰ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਇਲਾਕਾ ਵਾਸੀ ਪਿੰਕੀ, ਜਗਦੀਸ਼, ਸਰਬਜੀਤ, ਦਵਿੰਦਰ ਕੌਰ, ਬਲਜੀਤ, ਅੰਮ੍ਰਿਤ, ਭਰਤ, ਮੀਰਾ, ਹੀਨਾ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਛੱਤ ਤੋਂ ਲੰਘ ਰਹੀ ਤਾਰ ਟੁੱਟ ਚੁੱਕੀ ਹੈ, ਜਿਸ ਤੋਂ ਬਾਅਦ ਲਗਾਤਾਰ ਪਾਵਰ ਨਿਗਮ ਨੂੰ ਸ਼ਿਕਾਇਤਾਂ ਭੇਜੀਆਂ ਗਈਆਂ ਹਨ।

PunjabKesari

ਘਰਾਂ ਦੇ ਅੰਦਰ ਲਾਏ ਹਨ ਖੰਭੇ
ਉਕਤ ਇਲਾਕੇ ਵਿਚ ਜਿਥੇ ਇਕ ਪਾਸੇ ਤਾਰਾਂ ਘਰਾਂ ਦੇ ਉਪਰੋਂ ਲੰਘ ਰਹੀਆਂ ਹਨ, ਉਥੇ ਕੁਝ ਘਰ ਅਜਿਹੇ ਹਨ, ਜਿਨ੍ਹਾਂ ਦੇ ਅੰਦਰ ਬਿਜਲੀ ਦੇ ਖੰਭੇ ਲਾਏ ਹੋਏ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਖੰਭਿਆਂ ਕਾਰਨ ਘਰ ਵਿਚ ਕਈ ਵਾਰ ਕਰੰਟ ਵੀ ਆ ਚੁੱਕਾ ਹੈ ਪਰ ਇਸ ਵੱਲ ਜਨਤਾ ਦਾ ਪ੍ਰਤੀਨਿਧੀ ਵੀ ਕੋਈ ਧਿਆਨ ਨਹੀਂ ਦੇ ਰਿਹਾ।


Karan Kumar

Content Editor

Related News