ਹੈਰੋਇਨ ਸਮੇਤ ਮਹਿਲਾ ਗ੍ਰਿਫਤਾਰ

07/18/2019 8:31:40 PM

ਸੁਲਤਾਨਪੁਰ ਲੋਧੀ,(ਸੋਢੀ): ਨਸ਼ੇ ਤਸਕਰਾਂ ਵਿਰੁੱਧ ਬਣਾਈ ਐਸ. ਟੀ. ਐਫ. ਸਬ ਡਵੀਜ਼ਨ ਕਪੂਰਥਲਾ ਦੀ ਟੀਮ ਵਲੋਂ ਥਾਣਾ ਸੁਲਤਾਨਪੁਰ ਲੋਧੀ ਦੇ ਪਿੰਡ ਲਾਟੀਆਂਵਾਲ -ਸੇਚਾਂ ਰੋਡ 'ਤੇ ਚੈਕਿੰਗ ਦੌਰਾਨ ਇਕ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਮੁਤਾਬਕ ਮਹਿਲਾ ਸ਼ਰਮ ਕੌਰ ਪਤਨੀ ਅਜਮੇਰ ਸਿੰਘ ਨਿਵਾਸੀ ਪਿੰਡ ਸੇਚਾਂ ਨੂੰ 6 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਥਾਣਾ ਸੁਲਤਾਨਪੁਰ ਲੋਧੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਡੀ. ਐਸ. ਪੀ. ਸਰਵਨ ਸਿੰਘ ਬੱਲ ਨੇ ਦੱਸਿਆ ਕਿ ਨਸ਼ਿਆਂ ਵਿਰੋਧੀ ਮੁਹਿੰਮ ਤਹਿਤ ਐਸ. ਟੀ. ਐਫ. ਟੀਮ ਦੇ ਏ. ਐਸ. ਆਈ. ਸਲਵੈਸਟਰ ਮਸੀਹ , ਏ. ਐਸ. ਆਈ. ਕੁਲਵੰਤ ਸਿੰਘ , ਲੇਡੀ ਹੈਡ ਕਾਂਸਟੇਬਲ ਸੁਖਵਿੰਦਰ ਕੌਰ, ਹੌਲਦਾਰ ਮੇਜਰ ਸਿੰਘ ਤੇ ਹੌਲਦਾਰ ਸ਼ਾਮ ਮਸੀਹ ਦੀ ਪੁਲਸ ਟੀਮ ਵਲੋਂ ਮਾੜੇ ਅਨਸਰਾਂ ਦੀ ਭਾਲ ਲਈ ਪਿੰਡ ਲਾਟੀਆ਼ਵਾਲੀ ਸੜਕ 'ਤੇ ਗਸ਼ਤ ਕੀਤੀ ਜਾ ਰਹੀ ਸੀ ਕਿ ਇੱਥੇ ਪਿੰਡ ਸੇਚਾਂ ਦੀ ਸੜਕ ਵਲੋਂ ਆਉਂਦੀ ਇਕ ਮਹਿਲਾ ਪੁਲਸ ਨੂੰ ਦੇਖ ਕੇ ਮੁੜ ਗਈ ਤੇ ਆਪਣੇ ਹੱਥ 'ਚ ਫੜਿਆ ਮੋਮੀ ਲਿਫਾਫਾ ਸੁੱਟ ਦਿੱਤਾ। ਜਿਸ ਨੂੰ ਤੁਰੰਤ ਲੇਡੀ ਹੌਲਦਾਰ ਸੁਖਵਿੰਦਰ ਕੌਰ ਦੀ ਮੱਦਦ ਨਾਲ ਕਾਬੂ ਕੀਤਾ ਗਿਆ ਤੇ ਜਿਸ ਨੇ ਆਪਣਾ ਨਾਮ ਸ਼ਰਮ ਕੌਰ ਦੱਸਿਆ। ਗ੍ਰਿਫਤਾਰ ਮਹਿਲਾ ਕੋਲੋਂ 6 ਗ੍ਰਾਮ ਹੈਰੋਇਨ ਮਿਲਣ ਤੇ ਉਸ ਖਿਲਾਫ ਕੇਸ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ । ਇਸ ਮੌਕੇ ਐਸ. ਐਚ. ਓ ਸਰਬਜੀਤ ਸਿੰਘ ਤੇ ਏ. ਐਸ. ਆਈ. ਅਮਰਜੀਤ ਸਿੰਘ ਨੇ ਵੀ ਸ਼ਿਰਕਤ ਕੀਤੀ ।


Related News