ਰੂਪਨਗਰ: ਜ਼ੋਰਦਾਰ ਮੀਂਹ ਕਾਰਨ ਗਿਆਨੀ ਜੈਲ ਸਿੰਘ ਨਗਰ ਦੀਆਂ ਸੜਕਾਂ ਨੇ ਧਾਰਿਆਂ ਤਲਾਬ ਦਾ ਰੂਪ

01/09/2022 2:54:26 PM

ਰੂਪਨਗਰ (ਵਿਜੇ)-ਰੂਪਨਗਰ ਸ਼ਹਿਰ ਅਤੇ ਆਸਪਾਸ ਦੇ ਖੇਤਰਾਂ ’ਚ ਅੱਜ ਜ਼ੋਰਦਾਰ ਮੀਂਹ ਪਿਆ ਇਸ ਮੀਂਹ ਨਾਲ ਸ਼ਹਿਰ ਦੀਆਂ ਸਡ਼ਕਾਂ ਅਤੇ ਨਾਲਿਆਂ ’ਚ ਮੀਂਹ ਦਾ ਪਾਣੀ ਭਰ ਗਿਆ ਜਿਸ ਕਾਰਨ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਭਾਵੇਂ ਪਿਛਲੇ 4-5 ਦਿਨਾਂ ਤੋਂ ਮੀਂਹ ਰੁਕ-ਰੁਕ ਕੇ ਲਗਾਤਾਰ ਪੈ ਰਿਹਾ ਸੀ ਸ਼ੁੱਕਰਵਾਰ ਦਿਨ ’ਚ ਮੌਸਮ ਕੁਝ ਸਾਫ਼ ਵੀ ਰਿਹਾ ਪਰ ਸ਼ਨੀਵਾਰ ਤੜਕੇ ਤੋਂ ਜ਼ੋਰਦਾਰ ਮੀਂਹ ਪੈਣਾ ਸ਼ੁਰੂ ਹੋ ਗਿਆ ਅਤੇ ਸਵੇਰੇ ਕਰੀਬ 9 ਵਜੇ ਤੱਕ ਮੀਂਹ ਪੈਂਦਾ ਰਿਹਾ। ਮੀਂਹ ਦੇ ਕਾਰਨ ਸ਼ਹਿਰ ਦੀਆਂ ਸਡ਼ਕਾਂ ਦੀ ਹਾਲਤ ਬਹੁਤ ਖ਼ਰਾਬ ਹੋ ਚੁੱਕੀ ਹੈ ਸੜਕਾਂ ’ਤੇ ਮੀਂਹ ਦਾ ਪਾਣੀ ਕਾਫ਼ੀ ਮਾਤਰਾ ’ਚ ਭਰ ਗਿਆ, ਜਿਸ ਨਾਲ ਲੋਕਾਂ ਦੀਆਂ ਮੁਸ਼ਕਿਲਾਂ ’ਚ ਭਾਰੀ ਵਾਧਾ ਹੋ ਗਿਆ। ਸ਼ਹਿਰ ਦੇ ਗਿਆਨੀ ਜੈਲ ਸਿੰਘ ਨਗਰ ਦੀਆਂ ਸੜਕਾਂ ’ਤੇ ਮੀਂਹ ਦੇ ਪਾਣੀ ਨੇ ਛੱਪੜਾਂ ਦਾ ਰੂਪ ਧਾਰਨ ਕਰ ਲਿਆ, ਜਿੱਥੋਂ ਲੰਘਣ ਲਈ ਵਾਹਨ ਚਾਲਕਾਂ ਨੂੰ ਵੱਡੀ ਪਰੇਸ਼ਾਨੀ ਹੋ ਗਈ ਉੱਥੇ ਹੀ ਕਰੋੜਾਂ ਨਾਲ ਬਣੀਆਂ ਸਡ਼ਕਾਂ ਨੂੰ ਖਰਾਬ ਹੋ ਗਈਆਂ। ਗਿਆਨੀ ਜੈਲ ਸਿੰਘ ਨਗਰ ਦੇ ਵਿਚਕਾਰ ਵਾਲੇ ਮਾਰਗ ’ਤੇ ਮੀਂਹ ਦਾ ਪਾਣੀ ਇਸ ਕਦਰ ਖੜ੍ਹ ਗਿਆ ਕਿ ਚਾਰੇ ਪਾਸੇ ਤੋਂ ਆਉਣ ਜਾਣ ਵਾਲੇ ਰਾਹਗੀਰਾਂ ਲਈ ਇਹ ਪਰੇਸ਼ਾਨੀਆਂ ਦਾ ਸਬੱਬ ਬਣਿਆ ਰਿਹਾ ਮੀਂਹ ਦੇ ਗੰਦੇ ਪਾਣੀ ਨਾਲ ਰਾਹਗੀਰਾਂ ਦੇ ਕੱਪੜੇ ਆਦਿ ਖ਼ਰਾਬ ਹੋ ਗਏ।

ਇਹ ਵੀ ਪੜ੍ਹੋ: DGP ਵੀ. ਕੇ. ਭਾਵਰਾ ਬੋਲੇ, ਵਿਧਾਨ ਸਭਾ ਚੋਣਾਂ ਸ਼ਾਂਤੀਪੂਰਨ ਸੰਪੰਨ ਕਰਵਾਉਣਾ ਸਭ ਤੋਂ ਵੱਡੀ ਤਰਜੀਹ

PunjabKesari

ਗਿਆਨੀ ਜੈਲ ਸਿੰਘ ਮਾਰਗ ’ਤੇ ਕਈ ਹਸਪਤਾਲ ਅਤੇ ਮਹੱਤਵਪੂਰਨ ਅਦਾਰੇ ਵੀ ਹਨ ਪਰ ਮਾਰਗ ’ਤੇ ਮੀਂਹ ਦਾ ਪਾਣੀ ਜਮ੍ਹਾ ਹੋਣ ਕਾਰਨ ਇਨ੍ਹਾਂ ਹਸਪਤਾਲਾਂ ਨੂੰ ਪਹੁੰਚ ਕਰਨ ਵਾਲੇ ਮਰੀਜ਼ਾਂ ਨੂੰ ਅੱਜ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਸ਼ਹਿਰ ਦੀ ਸਬਜ਼ੀ ਮੰਡੀ ਨੂੰ ਜਾਣ ਵਾਲੇ ਪੁਰਾਣੇ ਪਸ਼ੂ ਹਸਪਤਾਲ ਵਾਲਾ ਚੌਂਕ ਪੂਰੀ ਤਰ੍ਹਾਂ ਪਾਣੀ ’ਚ ਡੁੱਬ ਗਿਆ, ਜਿਸ ਨਾਲ ਸ਼ਹਿਰ ਅਤੇ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਨੂੰ ਸਬਜ਼ੀ ਮੰਡੀ ਜਾਣ ਅਤੇ ਡਾਕਖਾਨੇ ਨੂੰ ਜਾਣ ਲਈ ਸਵੇਰ ਦੇ ਸਮੇਂ ਭਾਰੀ ਸਮੱਸਿਆ ਨਾਲ ਜੂਝਣਾ ਪਿਆ। ਇਸ ਚੌਕ ਦੇ ਆਸ-ਪਾਸ ਰੋਜ਼ੀ ਰੋਟੀ ਕਮਾਉਣ ਲਈ ਰੇਹੜੀ ਫੜੀ ਵਾਲੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਲਗਾਈਆਂ ਜਾਂਦੀਆਂ ਹਨ ਪਰ ਭਾਰੀ ਮੀਂਹ ਨਾਲ ਚੌਂਕ ’ਚ ਚਾਰੇ ਪਾਸੇ ਪਾਣੀ ਹੀ ਪਾਣੀ ਜਮ੍ਹਾ ਹੋਣ ਕਾਰਨ ਉਨ੍ਹਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ ਭਾਵੇਂ ਦਿਨ ’ਚ ਚੌਕ ’ਚ ਆਵਾਜਾਈ ਸ਼ੁਰੂ ਵੀ ਹੋ ਗਈ ਸੀ। ਸ਼ਹਿਰ ਦੇ ਲੋਕਾਂ ਨੇ ਰੋਸ ਜਤਾਉਂਦੇ ਕਿਹਾ ਕਿ ਨਗਰ ਕੌਂਸਲ ਵੱਲੋਂ ਸ਼ਹਿਰ ’ਚ ਵਿਕਾਸ ਅਤੇ ਪਾਣੀ ਦੀ ਨਿਕਾਸੀ ਪ੍ਰਬੰਧਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਇਨ੍ਹਾਂ ਦਾਅਵਿਆਂ ਦੀ ਪੋਲ ਅੱਜ ਜੱਗ ਜਾਹਰ ਹੁੰਦੀ ਨਜ਼ਰ ਆਈ, ਜਿਸ ਦਾ ਖਮਿਆਜਾ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦੇ ਰੂਪ ’ਚ ਭੁਗਤਣਾ ਪਿਆ।

ਇਸ ਤੋਂ ਇਲਾਵਾ ਮਲਹੋਤਰਾ ਕਾਲੋਨੀ, ਗਰੀਨ ਇਨਕਲੇਵ ਆਦਿ ਖੇਤਰਾਂ ’ਚ ਬਣੇ ਘਰਾਂ ਦੇ ਅੱਗੇ ਮੀਂਹ ਦਾ ਪਾਣੀ ਜਮ੍ਹਾ ਦੇਖਿਆ ਗਿਆ ਜਿਸਨੂੰ ਕੱਢਣ ਲਈ ਲੋਕਾਂ ਨੂੰ ਜੱਦੋ ਜਹਿਦ ਕਰਨੀ ਪਈ। ਕੁਝ ਲੋਕਾਂ ਨੇ ਦੱਸਿਆ ਕਿ ਸ਼ਹਿਰ ’ਚ ਕੌਂਸਲ ਵਲੋਂ ਜ਼ਿਆਦਾਤਰ ਹਿੱਸਿਆਂ ’ਚ ਨਾਲੇ ਨਾਲਿਆਂ ਨੂੰ ਬੰਦ ਕਰਵਾ ਕੇ ਟਾਇਲਾਂ ਆਦਿ ਲਗਾ ਦਿੱਤੀਆਂ ਗਈਆਂ ਤਾਂ ਕਿ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਹੋ ਸਕੇ ਪਰ ਦੂਜੇ ਪਾਸੇ ਅੱਜ ਹਾਲਾਤ ਪਹਿਲਾਂ ਨਾਲੋਂ ਵੀ ਕਈ ਥਾਵਾਂ ’ਤੇ ਬਦਤਰ ਹੁੰਦੇ ਨਜ਼ਰ ਆਏ । ਲੋਕਾਂ ਦੀ ਮੰਗ ਹੈ ਕਿ ਸ਼ਹਿਰ ’ਚ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਪੁਖਤਾ ਪ੍ਰਬੰਧ ਕੀਤੇ ਜਾਣ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਵੀਰੇਸ਼ ਕੁਮਾਰ ਭਵਰਾ ਬਣੇ ਪੰਜਾਬ ਦੇ ਨਵੇਂ ਡੀ. ਜੀ. ਪੀ.

PunjabKesari

ਪਿੱਪਲ ਵਾਲਾ ਚੌਕ ’ਚ ਕੂੜਾ, ਗੋਬਰ ਦੀ ਭਰਮਾਰ
ਵਾਰਡ ਨੰ. 12 ’ਚ ਪਿੱਪਲ ਵਾਲਾ ਚੌਂਕ ’ਚ ਕੂੜਾ/ਗੋਬਰ ਆਦਿ ਜਮ੍ਹਾ ਹੋ ਗਿਆ ਜਿਸ ਨਾਲ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਸਮੱਸਿਆ ਕਾਫੀ ਸਮੇਂ ਤੋਂ ਚੱਲ ਰਹੀ ਹੈ ਪਰ ਸਮੱਸਿਆ ਦਾ ਸਥਾਈ ਹੱਲ ਨਹੀ ਹੋ ਰਿਹਾ। ਜ਼ਿਕਰਯੋਗ ਹੈ ਕਿ ਇਸ ਚੌਕ ’ਚ ਮੰਦਰ ਵੀ ਸਥਿਤ ਹੈ ਪਰ ਉਕਤ ਗੰਦਗੀ ਵਾਲੇ ਵਾਤਾਵਰਣ ਦੇ ਕਾਰਨ ਮੰਦਰ ਜਾਣ ਵਾਲੇ ਸ਼ਰਧਾਲੂਆਂ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਸੀਤ ਲਹਿਰ ਕਾਰਨ ਲੋਕ ਘਰਾਂ ’ਚ ਦੁਬਕਣ ਲਈ ਮਜਬੂਰ
ਦਿਨ ਭਰ ਸੀਤ ਲਹਿਰ ਅਤੇ ਤੇਜ਼ ਹਵਾਵਾਂ ਚੱਲਦੀਆਂ ਰਹੀਆਂ ਜਿਸ ਨਾਲ ਲੋਕ ਘਰਾਂ ’ਚ ਦੁਬਕਣ ਲਈ ਮਜਬੂਰ ਹੋ ਗਏ। ਜਦੋਂ ਕਿ ਧੂਡ਼ ਭਰੀ ਹਨੇਰੀ ਦੇ ਕਾਰਨ ਮਾਰਗਾਂ ’ਤੇ ਚੱਲਣ ਵਾਲੇ ਦੋਪੱਹਿਆ ਵਾਹਨ ਚਾਲਕਾਂ ’ਚ ਦੁਰਘਟਨਾਵਾਂ ਦਾ ਡਰ ਬਣ ਰਿਹਾ ਸੀ।

ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਪਤਨੀ ਨਾਲ ਡਿਨਰ ਲਈ ਆਏ ਰਬੜ ਕਾਰੋਬਾਰੀ ਦੀ ਗੰਨ ਪੁਆਇੰਟ ’ਤੇ ਲੁੱਟੀ BMW

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News