ਭਾਰੀ ਮੀਂਹ ਕਾਰਨ ਉੜਮੁੜ 'ਚ ਗਰੀਬ ਪਰਿਵਾਰ ਦੀ ਡਿੱਗੀ ਛੱਤ
Sunday, Aug 18, 2019 - 05:59 PM (IST)

ਟਾਂਡਾ ਉੜਮੁੜ (ਪੰਡਿਤ)— ਦੋ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਉੜਮੁੜ ਦੇ ਵਾਰਡ 11 ਗੜ੍ਹੀ ਮੁਹੱਲਾ 'ਚ ਬੀਤੀ ਦੇਰ ਸ਼ਾਮ ਇਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਅਚਾਨਕ ਡਿੱਗ ਪਈ। ਖੁਸ਼ਕਿਸਮਤੀ ਨਾਲ ਜਦੋਂ ਛੱਤ ਡਿੱਗੀ ਘਰ ਅੰਦਰ ਕੋਈ ਮੌਜੂਦ ਨਹੀਂ ਸੀ। ਜਾਣਕਾਰੀ ਅਨੁਸਾਰ ਕਮਲੇਸ਼ ਪਤਨੀ ਹਰਦਿਆਲ ਸਿੰਘ ਬੀਤੀ ਸ਼ਾਮ ਮੀਂਹ ਵਿਚ ਆਪਣੇ ਪੁੱਤਰਾਂ ਦੀ ਮਦਦ ਨਾਲ ਚੋਂਦੀ ਛੱਤ ਉੱਤੇ ਤਰਪਾਲ ਪਾਉਣ ਤੋਂ ਬਾਅਦ ਅਜੇ ਛੱਤ ਤੋਂ ਉੱਤਰ ਕੇ ਬਾਹਰ ਹੀ ਮੌਜੂਦ ਸਨ ਕਿ ਛੱਤ ਡਿੱਗ ਪਈ।
ਜਿਸ ਕਾਰਨ ਮਲਬੇ ਥੱਲੇ ਦੱਬੇ ਘਰ ਦੇ ਸਾਮਾਨ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਪੀੜਤ ਕਮਲੇਸ਼ ਰਾਣੀ ਅਤੇ ਵਾਰਡ ਦੇ ਕੌਂਸਲਰ ਗੁਰਸੇਵਕ ਮਾਰਸ਼ਲ ਨੇ ਸਰਕਾਰ ਤੋਂ ਹੋਏ ਨੁਕਸਾਨ ਲਈ ਗਰੀਬ ਪਰਿਵਾਰ ਦੀ ਮਦਦ ਦੀ ਅਪੀਲ ਕੀਤੀ ਹੈ।