ਤੇਜ਼ ਰਫ਼ਤਾਰ Brezza ਤੇ ਈ-ਰਿਕਸ਼ਾ ''ਚ ਹੋਈ ਜ਼ਬਰਦਸਤ ਟੱਕਰ, 3 ਹੋਏ ਬੁਰੀ ਤਰ੍ਹਾਂ ਜ਼ਖ਼ਮੀ

Wednesday, Feb 07, 2024 - 04:01 AM (IST)

ਤੇਜ਼ ਰਫ਼ਤਾਰ Brezza ਤੇ ਈ-ਰਿਕਸ਼ਾ ''ਚ ਹੋਈ ਜ਼ਬਰਦਸਤ ਟੱਕਰ, 3 ਹੋਏ ਬੁਰੀ ਤਰ੍ਹਾਂ ਜ਼ਖ਼ਮੀ

ਆਦਮਪੁਰ/ਜਲੰਧਰ (ਚਾਂਦ,ਦਿਲਬਾਗੀ,ਜਤਿੰਦਰ)- ਆਦਮਪੁਰ ਮੇਨ ਰੋਡ ਦੇ ਬਿਜਲੀ ਵਿਭਾਗ ਦੇ ਸਾਹਮਣੇ ਇਕ ਮਾਰੂਤੀ ਬਰੇਜ਼ਾ ਕਾਰ ਤੇ ਈ-ਰਿਕਸ਼ਾ ’ਚ ਜ਼ਬਰਦਸਤ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਟੱਕਰ 'ਚ ਈ-ਰਿਕਸ਼ਾ ਚਾਲਕ ਜਗਨਨਾਥ ਪੁੱਤਰ ਬੂਟਾ ਰਾਮ ਨਿਵਾਸੀ ਕਾਲਾ ਬੱਕਰਾ ਜਲੰਧਰ ਤੇ ਸਵਾਰ ਅਮਨਦੀਪ ਕੌਰ ਪੁੱਤਰੀ ਬਿਹਾਰੀ ਲਾਲ ਪਿੰਡ ਅਰਜੁਨਵਾਲ ਤੇ ਦੂਜੀ ਲੜਕੀ ਮਨਜਿੰਦਰ ਕੌਰ ਪੁੱਤਰੀ ਜਸਵਿੰਦਰ ਸਿੰਘ ਪਿੰਡ ਉਦੇਸੀਆਂ ਦੇ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਜਾਣ ਦੀ ਜਾਣਕਾਰੀ ਹੈ। 

ਇਹ ਵੀ ਪੜ੍ਹੋ- ਟਾਂਡਾ 'ਚ ਵਾਪਰਿਆ ਭਿਆਨਕ ਹਾਦਸਾ, ਗੰਨਿਆਂ ਦੀ ਟਰਾਲੀ ਹੇਠਾਂ ਆਉਣ ਨਾਲ ਨੌਜਵਾਨ ਦੀ ਹੋਈ ਦਰਦਨਾਕ ਮੌਤ

ਮਿਲੀ ਜਾਣਕਾਰੀ ਮੁਤਾਬਕ ਜ਼ਖਮੀਆਂ ਨੂੰ ਆਦਮਪੁਰ ਦੇ ਸਿਵਲ ਹਸਪਤਾਲ ਤੇ ਨਿੱਜੀ ਹਸਪਤਾਲ ’ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੱਡੀ ਦਾ ਮਾਲਕ ਨਸ਼ੇ ’ਚ ਸੀ। ਆਦਮਪੁਰ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਗੱਡੀ ਦੇ ਮਾਲਕ ਦਲਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਨਵਾਂ ਪਿੰਡ ਨੂੰ ਹਿਰਾਸਤ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ- ਝਗੜੇ ਦੇ ਮਾਮਲੇ 'ਚ ਸਮਝੌਤਾ ਕਰਵਾਉਣ ਦੇ ਨਾਂ 'ਤੇ ਰਿਸ਼ਵਤ ਲੈਂਦਾ SI ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਕੀਤਾ ਕਾਬੂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News