ਲਤੀਫਪੁਰਾ ਮਾਮਲੇ ’ਚ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ’ਚ ਅੱਜ ਹੋਵੇਗੀ ਸੁਣਵਾਈ

01/09/2023 12:25:46 PM

ਜਲੰਧਰ (ਚੋਪੜਾ)- ਲਤੀਫਪੁਰਾ ’ਚ ਬੇਘਰ ਕੀਤੇ ਪਰਿਵਾਰਾਂ ਦੇ ਸੈਂਕੜੇ ਪੀੜਤ ਲੋਕਾਂ ਦੀ ਅੱਤ ਦੀ ਠੰਡ ਸਰਦੀ ਦੇ ਮੌਸਮ ’ਚ ਹੋ ਰਹੀ ਦੁਰਦਸ਼ਾ ਅਤੇ ਲੋਕਾਂ ਦੇ ਘਰਾਂ ਨੂੰ ਨੇਸਤਾਨਬੂਤ ਕਰਨ ਨੂੰ ਲੈ ਕੇ ਇੰਪਰੂਵਮੈਂਟ ਟਰੱਸਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਕਾਰਵਾਈ ਦਾ ਪਿਛਲੇ 1 ਮਹੀਨੇ ਤੋਂ ਵਿਰੋਧ ਹੋ ਰਿਹਾ ਹੈ। ਪੀੜਤ ਪਰਿਵਾਰਾਂ ਨੂੰ ਮੁੜ ਉਸੇ ਜ਼ਮੀਨ 'ਤੇ ਵਸਾਉਣ ਲੈ ਕੇ ਗਠਿਤ ਲਤੀਫਪੁਰਾ ਪੁਰਨਵਾਸ ਸੰਯੁਕਤ ਮੋਰਚਾ ਵੀ ਲਗਾਤਾਰ ਧਰਨਾ ਪ੍ਰਦਰਸ਼ਨ ਕਰ ਰਿਹਾ ਹੈ। ਲੋਕ ਵੀ ਟੈਂਟ ਲਾ ਕੇ ਸੜਕਾਂ ’ਤੇ ਦਿਨ-ਰਾਤ ਗੁਜ਼ਾਰ ਰਹੇ ਹਨ। ਪਰ ਲਤੀਫਪੁਰਾ ਮਾਮਲੇ ਨੂੰ ਲੈ ਕੇ ਸਾਰਿਆਂ ਦੀਆਂ ਨਜ਼ਰਾਂ 9 ਜਨਵਰੀ ਨੂੰ ਮਾਣਯੋਗ ਹਾਈਕੋਰਟ ’ਚ ਹੋਣ ਜਾ ਰਹੀ ਕੇਸ ਦੀ ਸੁਣਵਾਈ ਅਤੇ 10 ਜਨਵਰੀ ਨੂੰ ਨੈਸ਼ਨਲ ਐੱਸ. ਸੀ. ਕਮਿਸ਼ਨ ਦੇ ਚੇਅਰਮੈਨ ਦੀ ਕੋਰਟ, ਦਿੱਲੀ ’ਚ ਹੋਣ ਵਾਲੀ ਸੁਣਵਾਈ ’ਤੇ ਟਿਕੀ ਹੋਈ ਹੈ। ਮਾਣਯੋਗ ਸੁਪਰੀਮ ਕੋਰਟ ਅਤੇ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਲੋਕਾਂ ਦੇ ਘਰਾਂ ਨੂੰ ਮਲਬੇ ’ਚ ਤਬਦੀਲ ਕਰ ਦਿੱਤਾ ਗਿਆ ਪਰ ਬੀਤੀ 12 ਦਸੰਬਰ ਨੂੰ ਕੇਸ ਦੀ ਸੁਣਵਾਈ ਦੌਰਾਨ ਪਟੀਸ਼ਨਕਰਤਾ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਕਿ ਅਜੇ ਕਾਰਵਾਈ ਅਧੂਰੀ ਹੈ, ਕਈ ਕਬਜ਼ੇ ਡੇਗੇ ਜਾਣੇ ਬਾਕੀ ਹਨ, ਜਿਸ ਨੂੰ ਵੇਖਦੇ ਹੋਏ ਹਾਈਕੋਰਟ ਨੇ 9 ਜਨਵਰੀ ਸੁਣਵਾਈ ਲਈ ਅਗਲੀ ਤਰੀਕ ਮੁਕੱਰਰ ਕਰ ਦਿੱਤੀ ਸੀ।

ਲਤੀਫਪੁਰਾ ਦੇ ਪੀੜਤ ਪਰਿਵਾਰਾਂ ਦੇ ਦੇਸ਼ ਤੋਂ ਲੈ ਕੇ ਵਿਦੇਸ਼ਾਂ ਤਕ ਮਿਲੇ ਲੋਕ ਸਮਰਥਨ ਤੋਂ ਇਲਾਵਾ ਲੱਗਭਗ ਸਾਰੀਆਂ ਵਿਰੋਧੀ ਪਾਰਟੀਆਂ ਦੇ ਸਮਰਥਨ ਤੋਂ ਬਾਅਦ ਮਾਹੌਲ ਬਿਲਕੁਲ ਉਲਟ ਹੋ ਗਿਆ ਹੈ, ਜਿਸ ਕਾਰਨ 9-10 ਦਸੰਬਰ ਨੂੰ ਟਰੱਸਟ ਅਤੇ ਪ੍ਰਸ਼ਾਸਨ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਲਤੀਫਪੁਰਾ ’ਚ ਡੇਗੇ ਮਕਾਨਾਂ ਦੀ ਸਥਿਤੀ ਯਥਾਵਤ ਬਣੀ ਹੋਈ ਹੈ। ਓਧਰ ਦੂਜੇ ਪਾਸੇ ਲਤੀਫਪੁਰਾ ਦੇ ਲੋਕਾਂ ਨੂੰ ਮਿਲਣ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਅੰਮ੍ਰਿਤਪਾਲ ਸਿੰਘ, ਕੇਂਦਰੀ ਸੂਬਾ ਮੰਤਰੀ ਸੋਮ ਪ੍ਰਕਾਸ਼, ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਸਮੇਤ ਕਈ ਵੱਡੇ ਨੇਤਾਵਾਂ ਨੇ ਲੋਕਾਂ ਨੂੰ ਇਸੇ ਜ਼ਮੀਨ ’ਤੇ ਡਟੇ ਰਹਿਣ ਨੂੰ ਕਹਿੰਦੇ ਹੋਏ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਪਾਰਟੀਆਂ ਲੋਕਾਂ ਦੇ ਨਾਲ ਡਟ ਕੇ ਖੜ੍ਹੀਆਂ ਹਨ।

ਇਹ ਵੀ ਪੜ੍ਹੋ : ਪਤੀ ਨੂੰ ਤਲਾਕ ਦੇ ਕੇ ਆਸ਼ਿਕ ਨਾਲ ਕਰਵਾਇਆ ਵਿਆਹ, ਫਿਰ ਇਕ ਸਾਲ ਮਗਰੋਂ ਉਸ ਨੂੰ ਵੀ ਛੱਡ ਕੇ ਚਾੜ੍ਹ 'ਤਾ ਇਹ ਚੰਨ੍ਹ

ਉਹੀ ਨੈਸ਼ਨਲ ਐੱਸ. ਸੀ. ਕਮਿਸ਼ਨ ਨੇ ਵੀ ਇਸ ਮਾਮਲੇ ’ਚ ਦਖਲ ਦਿੱਤਾ ਤੇ ਰਾਸ਼ਟਰੀ ਚੇਅਰਮੈਨ ਨੇ ਮੌਕੇ ’ਤੇ ਲਤੀਫਪੁਰਾ ਦੇ ਲੋਕਾਂ ਨਾਲ ਮੁਲਾਕਾਤ ਕਰ ਉਨ੍ਹਾਂ ਦੀ ਸਾਰੀ ਗੱਲਬਾਤ ਸੁਣੀ, ਜਿਸ ਤੋਂ ਬਾਅਦ ਚੇਅਰਮੈਨ ਨੇ ਜ਼ਿਲ੍ਹਾ ਪ੍ਰਸ਼ਾਸਨ, ਪੁਲਸ ਪ੍ਰਸ਼ਾਸਨ, ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਦੇ ਨਾਲ ਬੈਠਕ ਕਰ ਕੇ ਕਾਰਵਾਈ ਸਬੰਧੀ ਸਾਰੇ ਦਸਤਾਵੇਜ਼ ਮੰਗੇ। ਚੇਅਰਮੈਨ ਨੇ ਬੈਠਕ ਤੋਂ ਬਾਅਦ ਪੱਤਰਕਾਰ ਨਾਲ ਗੱਲਬਾਤ ’ਚ ਲਤੀਫਪੁਰਾ ਦੇ ਲੋਕਾਂ ਦੇ ਘਰਾਂ ਨੂੰ ਤੋੜਣ ਦੀ ਕਾਰਵਾਈ ਨੂੰ ਸਰਾਸਰ ਧੱਕੇਸ਼ਾਹੀ ਕਰਾਰ ਦਿੰਦੇ ਹੋਏ ਦੱਸਿਆ ਸੀ ਕਿ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਲਤੀਫਪੁਰਾ ਦੇ ਘਰਾਂ ਨੂੰ ਤੋੜਣ ਦੇ ਕੋਈ ਹੁਕਮ ਨਹੀਂ ਦਿੱਤੇ ਹਨ। ਨਗਰ ਨਿਗਮ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਨੇ ਘਰਾਂ ਨੂੰ ਤੋੜਣ ਨੂੰ ਲੈ ਕੇ ਨਿਗਮ ਦੀ ਮਸ਼ੀਨਰੀ ਭੇਜਣ ਦੇ ਕੋਈ ਹੁਕਮ ਨਹੀਂ ਦਿੱਤੇ ਸਨ ਤੇ ਨਾ ਹੀ ਉਨ੍ਹਾਂ ਦੇ ਧਿਆਨ ’ਚ ਹੈ ਕਿ ਨਿਗਮ ਦੀਆਂ ਡਿੱਚ ਮਸ਼ੀਨਾਂ ਨੇ ਲੋਕਾਂ ਦੇ ਘਰਾਂ ਨੂੰ ਡੇਗਣ ਦਾ ਕੰਮ ਕੀਤਾ ਹੈ। ਉੱਥੇ ਸਭ ਤੋਂ ਰੌਚਕ ਤੱਤ ਬਾਰੇ ਚੇਅਰਮੈਨ ਨੇ ਦੱਸਿਆ ਸੀ ਕਿ ਟਰੱਸਟ ਅਧਿਕਾਰੀ ਮਾਣਯੋਗ ਕੋਰਟ ਦੇ ਹੁਕਮ ਨਹੀਂ ਦਿਖਾ ਸਕੇ, ਜਿਸ ’ਚ ਲਤੀਫਪੁਰਾ ਦੇ ਸਾਲਾਂ ਪੁਰਾਣੇ ਘਰਾਂ ਨੂੰ ਡੇਗਣ ਨੂੰ ਕਿਹਾ ਗਿਆ ਹੈ।

ਇਸ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਤੇ ਟਰੱਸਟ ਅਧਿਕਾਰੀ ਲਤੀਫਪੁਰਾ ਦੀ ਜ਼ਮੀਨ ਦੀ ਨਿਸ਼ਾਨਦੇਹੀ ਸਮੇਤ ਹੋਰ ਦਸਤਾਵੇਜ਼ ਵੀ ਕਮਿਸ਼ਨ ਨੂੰ ਨਹੀਂ ਦਿਖਾ ਸਕੇ ਹਨ, ਜਿਸ ’ਤੇ ਚੇਅਰਮੈਨ ਨੇ 10 ਜਨਵਰੀ ਨੂੰ ਪੰਜਾਬ ਦੇ ਮੁੱਖ ਸਕੱਤਰ, ਲੋਕਲ ਬਾਡੀ ਪੰਜਾਬ ਦੇ ਮੁੱਖ ਸਕੱਤਰ, ਡਵੀਜ਼ਨਲ ਕਮਿਸ਼ਨਰ, ਡਿਪਟੀ ਕਮਿਸ਼ਨਰ ਜਲੰਧਰ, ਪੁਲਸ ਕਮਿਸ਼ਨਰ ਜਲੰਧਰ, ਇੰਪਰੂਵਮੈਂਟ ਟਰੱਸਟ ਦੇ ਈ. ਓ. ਤੇ ਹੋਰ ਅਧਿਕਾਰੀਆਂ ਨੂੰ ਸਮੁੱਚੇ ਰਿਕਾਰਡ ਸਮੇਤ ਦਿੱਲੀ ਤਲਬ ਕੀਤਾ ਹੈ। ਹੁਣ ਦੇਖਣਾ ਹੋਵੇਗਾ ਕਿ 9 ਤੇ 10 ਜਨਵਰੀ ਲਤੀਫਪੁਰਾ ਦੇ ਲੋਕਾਂ ’ਤੇ ਕੋਈ ਨਵਾਂ ਕਹਿਰ ਵਰ੍ਹਾਉਂਦੀ ਹੈ ਜਾਂ ਭਾਰਤ-ਪਾਕਿ ਬਟਵਾਰੇ ਤੋਂ ਬਾਅਦ ਇਥੇ ਰਹਿ ਰਹੇ ਲੋਕਾਂ ਨੂੰ 75 ਸਾਲਾਂ ਤੋਂ ਬਾਅਦ ਦੁਬਾਰਾ ਉਜਾੜੇ ਗਏ ਪਰਿਵਾਰਾਂ ਦੇ ਜ਼ਖਮਾਂ ’ਤੇ ਕੋਈ ਮਲ੍ਹਮ ਲਾਉਂਦੀ ਹੈ।

ਇਹ ਵੀ ਪੜ੍ਹੋ : ਦੁਖ਼ਦਾਇਕ ਖ਼ਬਰ: ਚੰਗੇ ਭਵਿੱਖ ਲਈ ਮਨੀਲਾ ਗਏ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਨੈਸ਼ਨਲ ਕਮਿਸ਼ਨ ਫਾਰ ਮਨਿਓਰਿਟੀ ਇਕਬਾਲ ਸਿੰਘ ਲਾਲਪੁਰਾ ਨੇ ਵੀ ਕੀਤਾ ਲਤੀਫਪੁਰਾ ਦਾ ਦੌਰਾ
ਨੈਸ਼ਨਲ ਕਮਿਸ਼ਨ ਫਾਰ ਮੈਨਿਓਰਿਟੀ ਇਕਬਾਲ ਸਿੰਘ ਲਾਲਪੁਰਾ ਨੇ ਅੱਜ ਲਤੀਫਪੁਰਾ ਦਾ ਦੌਰਾ ਕਰ ਕੇ ਉੱਥੇ ਸੜਕਾਂ ’ਤੇ ਰਹਿ ਰਹੇ ਲੋਕਾਂ ਦੀ ਦਾਸਤਾਂ ਸੁਣੀ। ਇਸ ਦੌਰਾਨ ਉਨ੍ਹਾਂ ਨਾਲ ਭਾਜਪਾ ਦੇ ਰਾਸ਼ਟਰੀ ਕਾਰਜਕਾਰੀ ਮੈਂਬਰ ਮਨੋਰੰਜਨ ਕਾਲੀਆ, ਸਾਬਕਾ ਮੇਅਰ ਰਾਕੇਸ਼ ਰਾਠੌਰ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਜ਼ਿਲਾ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ, ਰਮਨ ਪੱਬੀ ਤੇ ਹੋਰ ਨੇਤਾ ਵੀ ਮੌਜੂਦ ਰਹੇ। ਪੀੜਤ ਪਰਿਵਾਰਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਭੂ-ਮਾਫੀਆ ਦੇ ਮਿਲੀਭਗਤ ਤੋਂ ਇੰਪਰੂਵਮੈਂਟ ਟਰੱਸਟ ਉਨ੍ਹਾਂ ਲੋਕਾਂ ਨੂੰ ਘਰਾਂ ਤੋਂ ਬੇਘਰ ਕਰ ਦਿੱਤਾ ਹੈ। ਅੱਜ ਉਨ੍ਹਾਂ ਦੇ ਘਰ ਸਿਰ ਛੁਪਾਉਣ ਤਕ ਨੂੰ ਜਗ੍ਹਾ ਨਹੀਂ ਬਚੀ ਅਤੇ ਸੜਕਾਂ ’ਤੇ ਟੈਂਟ ਲਾ ਕੇ ਛੋਟੇ-ਛੋਟੇ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਦੇ ਨਾਲ ਰਹਿਣ ਨੂੰ ਮਜਬੂਰ ਹੋ ਰਹੇ ਹਨ। ਠੰਡ ਨਾਲ ਸਾਡੇ ਬੱਚੇ ਤੇ ਬਜ਼ੁਰਗ ਬੀਮਾਰ ਹੋ ਰਹੇ ਹਨ। ਲਾਲਪੁਰਾ ਨੇ ਦੱਸਿਆ ਕਿ ਉਹ ਗਰੀਬ ਲੋਕਾਂ ਦੀ ਦੁਰਦਸ਼ਾ ਸਬੰਧੀ ਸਾਰਾ ਮਾਮਲਾ ਕੇਂਦਰ ਸਰਕਾਰ ਦੇ ਧਿਆਨ ’ਚ ਲਿਆਉਣਗੇ। ਬਾਕਸ

ਲਤੀਫਪੁਰਾ ਪੁਨਰਵਾਸ ਸੰਯੁਕਤ ਮੋਰਚਾ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
ਲਤੀਫਪੁਰਾ ਪੁਨਰਵਾਸ ਸੰਯੁਕਤ ਮੋਰਚਾ ਨੇ ਅੱਜ ਸ਼ਾਮ ਸ਼੍ਰੀ ਗੁਰੂ ਰਵਿਦਾਸ ਚੌਕ ’ਤੇ ਪੰਜਾਬ ਸਰਕਾਰ ਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਾ ਪੁਤਲਾ ਫੂਕਿਆÍ। ਇਸ ਦੌਰਾਨ ਰੋਸ ਮਾਰਚ ਕਰਦੇ ਹੋਏ ਵਿਖਾਵਾਕਾਰੀਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਉਨ੍ਹਾਂ ਨੂੰ ਬੇਘਰ ਕਰਨ ਦੀ ਕਾਰਵਾਈ ਦੀ ਬਹੁਤ ਨਿੰਦਾ ਕੀਤੀ। ਇਸ ਮੌਕੇ ’ਤੇ ਮੋਰਚਾ ਦੇ ਨੇਤਾ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸੰਤੋਖ ਸਿੰਘ ਸੰਧੂ, ਕਸ਼ਮੀਰ ਸਿੰਘ ਘੁਗਸ਼ੋਰ, ਡਾ. ਗੁਰਦੀਪ ਸਿੰਘ ਭੰਡਾਲ, ਹਰਜਿੰਦਰ ਸਿੰਘ ਮੌਜੀ, ਸਿਰਮਨ, ਰੀਤਾ ਦੇਵੀ, ਮੰਗਲਜੀਤ ਪੰਡੋਰੀ, ਰਮਨਦੀਪ ਕੌਰ, ਮਹਿਲਾ ਜਾਗ੍ਰਿਤੀ ਮੰਚ ਦੀ ਸੂਬਾ ਪ੍ਰਧਾਨ ਜਸਵੀਰ ਕੌਰ ਅਤੇ ਹੋਰਾਂ ਨੇ ਵੀ ਸੰਬੋਧਤ ਕੀਤਾ।

ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਜ਼ੀਰਾ ਦੇ 23 ਸਾਲਾ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News