ਹੈੱਡ ਕਾਂਸਟੇਬਲ ''ਤੇ ਕਾਤਲਾਨਾ ਹਮਲਾ, 6 ਗ੍ਰਿਫ਼ਤਾਰ

Sunday, Nov 29, 2020 - 06:37 PM (IST)

ਹੈੱਡ ਕਾਂਸਟੇਬਲ ''ਤੇ ਕਾਤਲਾਨਾ ਹਮਲਾ, 6 ਗ੍ਰਿਫ਼ਤਾਰ

ਜਲੰਧਰ (ਜ. ਬ.)— ਬੱਸ ਸਟੈਂਡ ਚੌਕ ਨੇੜੇ ਸਥਿਤ ਇਕ ਹੋਟਲ ਦੇ ਬਾਹਰ ਦੇਰ ਰਾਤ ਬਦਮਾਸ਼ਾਂ ਨੇ ਪੁਲਸ ਮੁਲਾਜ਼ਮਾਂ 'ਤੇ ਹਮਲਾ ਕਰ ਦਿੱਤਾ, ਜਿਸ ਵਿਚ ਹੈੱਡ ਕਾਂਸਟੇਬਲ ਦੇ ਸਿਰ 'ਤੇ ਸੱਟ ਲੱਗਣ ਕਾਰਣ ਉਹ ਜ਼ਖ਼ਮੀ ਹੋ ਗਿਆ। ਮਾਮਲੇ ਸਬੰਧੀ ਪੁਲਸ ਨੇ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੀੜਤ ਹੈੱਡ ਕਾਂਸਟੇਬਲ ਸੁਖਪ੍ਰੀਤ ਸਿੰਘ ਨੇ ਪੁਲਸ ਨੂੰ ਿਦੱਤੇ ਬਿਆਨ ਵਿਚ ਕਿਹਾ ਕਿ ਉਹ ਦੇਰ ਰਾਤ ਸਤਲੁਜ ਚੌਕ ਨੇੜੇ ਆਪਣੇ ਸਾਥੀ ਪ੍ਰਭਦੀਪ ਸਿੰਘ ਅਤੇ ਨਵਜੀਤ ਸਿੰਘ ਨਾਲ ਟਰੈਪ ਲਾ ਕੇ ਖੜ੍ਹਾ ਸੀ, ਉਥੇ ਉਕਤ ਮੁਲਜ਼ਮਾਂ ਦਾ ਟੈਕਸੀ ਵਾਲਿਆਂ ਨਾਲ ਝਗੜਾ ਹੋਇਆ। ਟੈਕਸੀ ਚਾਲਕ ਨਾਲ ਬਹਿਸ ਕਰਨ ਤੋਂ ਬਾਅਦ ਮੁਲਜ਼ਮ ਉਨ੍ਹਾਂ ਵੱਲ ਆ ਗਏ ਅਤੇ ਉਨ੍ਹਾਂ ਨਾਲ ਬਹਿਸ ਕਰਨ ਲੱਗੇ।

ਇੰਨੀ ਦੇਰ ਵਿਚ ਅਸ਼ਵਨੀ ਕੁਮਾਰ ਨੇ ਆ ਕੇ ਉਸ ਦੇ ਸਿਰ 'ਤੇ ਦਾਤ ਮਾਰ ਦਿੱਤਾ। ਇਸ ਤੋਂ ਬਾਅਦ ਦੀਪਕ ਕੁਮਾਰ, ਗੋਪਾਲ ਸਿੰਘ ਉਰਫ ਗੋਬਿੰਦ ਸ਼ਰਮਾ ਨੇ ਆ ਕੇ ਹਮਲਾ ਕਰ ਦਿੱਤਾ, ਜਿਸ ਵਿਚ ਉਹ ਜ਼ਖ਼ਮੀ ਹੋ ਕੇ ਹੇਠਾਂ ਡਿੱਗ ਗਿਆ। ਉਪਰੰਤ ਉਕਤ ਮੁਲਜ਼ਮ ਫਰਾਰ ਹੋ ਗਏ। ਉਸ ਨੂੰ ਬੀ. ਐੱਸ. ਐੱਫ. ਚੌਕ ਸਥਿਤ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।


author

shivani attri

Content Editor

Related News