ਮਹਿਲਾ ਸਸ਼ਕਤੀਕਰਨ ਦਾ ਸੰਦੇਸ਼ ਦਿੰਦੇ ਹੌਕ ਰਾਈਡਰਸ ਨੇ ਸ਼ਹਿਰ ''ਚ ਕੱਢੀ ਸਾਈਕਲ ਰੈਲੀ

Monday, Dec 16, 2019 - 11:02 AM (IST)

ਮਹਿਲਾ ਸਸ਼ਕਤੀਕਰਨ ਦਾ ਸੰਦੇਸ਼ ਦਿੰਦੇ ਹੌਕ ਰਾਈਡਰਸ ਨੇ ਸ਼ਹਿਰ ''ਚ ਕੱਢੀ ਸਾਈਕਲ ਰੈਲੀ

ਜਲੰਧਰ (ਖੁਸ਼ਬੂ)— ਨੋ ਮੋਰ ਨਿਰਭਯਾ ਕਾਂਡ ਅਤੇ ਮਹਿਲਾ ਸਸ਼ਕਤੀਕਰਨ ਦਾ ਸੰਦੇਸ਼ ਦਿੰਦੇ ਹੋਏ ਐਤਵਾਰ ਨੂੰ ਹੌਕ ਰਾਈਡਰਸ ਵੱਲੋਂ 'ਜਵਾਲਾ ਦਿਸ਼ਾ ਰਾਈਡ-2019' ਸਾਈਕਲ ਰੈਲੀ ਕੱਢੀ ਗਈ। ਰੈਲੀ ਹਿੰਦ ਸਮਾਚਾਰ ਗਰਾਊਂਡ ਤੋਂ 10 ਵਜੇ ਸ਼ੁਰੂ ਹੋਈ, ਜਿਸ ਨੂੰ ਪੰਜਾਬ ਕੇਸਰੀ ਗਰੁੱਪ ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਈਵੈਂਟ 'ਚ ਪੰਜਾਬ ਕੇਸਰੀ ਮੀਡੀਆ ਪਾਰਟਨਰ ਰਿਹਾ ਹੈ। ਇਸ ਰੈਲੀ 'ਚ ਸ਼ਹਿਰ ਦੇ ਵੱਖ-ਵੱਖ ਸਾਈਕਲ ਕਲੱਬਾਂ ਦੇ 100 ਦੇ ਕਰੀਬ ਸਾਈਕਲਿਸਟ ਸ਼ਾਮਲ ਹੋਏ। ਬੀ. ਐੱਸ. ਐੱਫ. ਤੋਂ ਡੀ. ਆਈ. ਜੀ. ਮਧੂਸੂਦਨ ਸ਼ਰਮਾ ਵੀ ਆਪਣੇ ਸਾਈਕਲ ਗਰੁੱਪ ਨਾਲ ਇਸ ਰੈਲੀ ਦਾ ਹਿੱਸਾ ਬਣੇ। ਰੈਲੀ ਹਿੰਦ ਸਮਾਚਾਰ ਗਰਾਊਂਡ ਤੋਂ ਸ਼ੁਰੂ ਹੋ ਕੇ ਬੀ. ਐੱਮ. ਸੀ. ਚੌਕ, ਸ਼ਿਵਾਨੀ ਪਾਰਕ, ਗੁਰੂ ਨਾਨਕ ਮਿਸ਼ਨ ਚੌਕ ਹੁੰਦੇ ਹੋਏ ਵਾਪਸ ਗਰਾਊਂਡ 'ਚ ਆ ਕੇ ਖਤਮ ਹੋਈ, ਜਿਸ ਤੋਂ ਬਾਅਦ ਰਾਸ਼ਟਰਪਤੀ ਐਵਾਰਡੀ ਵਿਵੇਕ ਜੋਸ਼ੀ ਨੇ ਸਾਰੇ ਮੁਕਾਬਲੇਬਾਜ਼ਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।

ਪੰਜਾਬ ਕੇਸਰੀ ਗਰੁੱਪ ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ ਨੇ ਕਿਹਾ ਕਿ ਇਸ ਰੈਲੀ ਰਾਹੀਂ ਜਲੰਧਰ ਦੇ ਸਾਈਕਲ ਰਾਈਡਰ ਗਰੁੱਪ ਬਹੁਤ ਹੀ ਚੰਗਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿਹਤ ਚੌਗਿਰਦੇ ਅਤੇ ਚੰਗੀ ਸਿਹਤ ਲਈ ਸਾਈਕਲ ਚਲਾਉਣਾ ਬਹੁਤ ਹੀ ਜ਼ਰੂਰੀ ਹੈ। ਇਸ ਨਾਲ ਲੋਕ ਚੌਗਿਰਦੇ 'ਚ ਫੈਲ ਰਹੇ ਪ੍ਰਦੂਸ਼ਣ ਨੂੰ ਲੈ ਕੇ ਜਾਗਰੂਕ ਹੋਣਗੇ, ਉਥੇ ਦੂਜੇ ਪਾਸੇ ਜਿਸ ਸੰਦੇਸ਼ ਦੇ ਨਾਲ ਇਹ ਰੈਲੀ ਕੱਢੀ ਗਈ ਹੈ ਉਹ ਬਹੁਤ ਹੀ ਚੰਗਾ ਹੈ ਕਿਉਂਕਿ ਲੋਕਾਂ ਨੂੰ ਨਿਰਭਯਾ ਕਾਂਡ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਅਤੇ ਕੁੜੀਆਂ ਨੂੰ ਅਜਿਹਾ ਮਾਹੌਲ ਦੇਣਾ ਚਾਹੀਦਾ ਹੈ ਜਿਸ ਵਿਚ ਉਹ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ। ਇਸ ਤੋਂ ਇਲਾਵਾ ਪ੍ਰਧਾਨ ਰੋਹਿਤ ਸ਼ਰਮਾ ਨੇ ਦੱਸਿਆ ਕਿ ਰੈਲੀ ਦਾ ਮੁੱਖ ਉਦੇਸ਼ ਔਰਤਾਂ ਨੂੰ ਮਜ਼ਬੂਤ ਬਣਾਉਣਾ ਹੈ ਅਤੇ ਉਨ੍ਹਾਂ ਨੂੰ ਅਜਿਹਾ ਮਾਹੌਲ ਦੇਣਾ ਕਿ ਉਹ ਖੁਦ ਇਕੱਲੇ ਘਰ ਤੋਂ ਬਾਹਰ ਨਿਕਲ ਸਕਣ। ਇਸ ਸਾਈਕਲ ਰੈਲੀ ਰਾਹੀਂ ਲੋਕਾਂ ਤਕ ਸਵੱਛ ਵਾਤਾਵਰਣ ਦਾ ਸੰਦੇਸ਼ ਵੀ ਪਹੁੰਚੇਗਾ। ਰੈਲੀ 'ਚ ਸ਼ਾਮਲ ਸਾਰੇ ਲੋਕਾਂ ਨੂੰ ਸਪਾਂਸਰ ਡੇਕਾਥਲਨ ਵੱਲੋਂ ਰਿਫਰੈਸ਼ਮੈਂਟ ਦਿੱਤੀ ਗਈ।

10 ਸਾਲ ਦੀ ਲੜਕੀ ਹਰਸਵਰੂਪ ਨੇ ਕਿਹਾ ਕਿ ਸਵੱਛ ਵਾਤਾਵਰਣ ਦੀ ਰੈਲੀ 'ਚ ਹਿੱਸਾ ਲੈਣਾ ਚੰਗਾ ਲੱਗਦਾ ਹੈ ਤਾਂ ਕਿ ਲੋਕ ਵਾਤਾਤਵਰਣ ਨੂੰ ਸਵੱਛ ਰੱਖਣ ਲਈ ਜਾਗਰੂਕ ਹੋ ਸਕਣ। 19 ਸਾਲ ਦੀ ਦਿਸ਼ਾ ਨੇ ਦੱਸਿਆ ਕਿ ਉਹ ਖੁਦ ਇਕ ਪਲੇਅਰ ਹੈ, ਇਸ ਲਈ ਉਸ ਨੂੰ ਇਸ ਰੈਲੀ 'ਚ ਹਿੱਸਾ ਲੈਣਾ ਚੰਗਾ ਲੱਗਦਾ ਹੈ। ਉਸ ਨੇ ਆਪਣੇ ਨਾਲ ਹੋਰ ਕਈ ਲੜਕੀਆਂ ਨੂੰ ਇਸ ਰੈਲੀ 'ਚ ਹਿੱਸਾ ਲੈਣ ਲਈ ਉਤਸ਼ਾਹਤ ਕੀਤਾ ਹੈ। ਇਸ ਮੌਕੇ ਮਨੂ, ਰੋਹਿਤ ਸ਼ਰਮਾ, ਰਾਹੁਲ ਸੇਠੀ, ਪਵਨ ਕੁਮਾਰ, ਰੋਹਿਤ ਸਮਰਾਟ, ਰਾਹੁਲ, ਅਮਨ, ਬਲਜੀਤ ਮਹਾਜਨ, ਜਤਿੰਦਰ, ਸਿਮਰਨ, ਕਮਲ, ਪ੍ਰੀਤੀ, ਅੰਕਿਤਾ, ਯੋਗਿਤਾ, ਇੰਦਰਪ੍ਰੀਤ, ਅੰਮ੍ਰਿਤ, ਗੌਰਵੀ, ਪ੍ਰਭਲੀਨ, ਗੁਰਕਿਰਨ, ਤਵਲੀਨ, ਰਵਨੀਤ, ਗੁਰਪ੍ਰੀਤ ਅਤੇ ਹੋਰ ਮੈਂਬਰ ਮੌਜੂਦ ਸਨ।


author

shivani attri

Content Editor

Related News