ਹਰਸਿਮਰਤ ਸਿੰਘ ਧਾਮੀ ਆਈ. ਏ. ਐੱਫ਼. ਦੇ ਮੈਂਬਰ ਨਿਯੁਕਤ
Thursday, Nov 20, 2025 - 05:30 PM (IST)
ਹੁਸ਼ਿਆਰਪੁਰ (ਘੁੰਮਣ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਧਾਮੀਆਂ ਕਲਾਂ ਦੇ ਨੌਜਵਾਨ ਹਰਸਿਮਰਤ ਸਿੰਘ ਧਾਮੀ ਨੂੰ ਇੰਟਰਨੈਸ਼ਨਲ ਐਰੋਨੈਟਿਕ ਫੈਡਰੇਸ਼ਨ ਦੇ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਹ ਸੰਸਥਾ ਸਪੇਸ ਸਿਸਟਮ ਵਿੱਚ ਨਵੀਆਂ ਤਕਨੀਕਾਂ ਅਤੇ ਨਵੇਂ ਤਜ਼ਰਬਿਆਂ ਬਾਰੇ ਵੱਖ-ਵੱਖ ਸਪੇਸ ਏਜੰਸੀਆਂ ਨੂੰ ਨਵੀਆਂ ਸੇਧਾਂ ਪ੍ਰਦਾਨ ਕਰਦੀ ਹੈ। ਨਾਸਾ ਅਤੇ ਹੋਰ ਕਈ ਨਾਮਵਰ ਖੋਜ ਕੇਂਦਰ ਇਹ ਸੰਸਥਾ ਦੇ ਸਰਗਰਮ ਮੈਂਬਰ ਹਨ। ਇਸ ਵਰੇ ਵਿੱਚ ਆਈ. ਏ. ਐੱਫ਼. ਦਾ ਪ੍ਰਾਜੈਕਟ ਨਾਸਾ ਅਧੀਨ ਚੱਲੇਗਾ ਜਿਸ ਵਿੱਚ ਹਰਸਿਮਰਤ ਸਿੰਘ ਧਾਮੀ ਆਪਣੀ ਨਵੀਂ ਖੋਜ ਸਾਂਝੀ ਕਰੇਗਾ ਜਿਸ ਤਹਿਤ ਆਉਂਦੇ ਸਾਲਾਂ ਵਿੱਚ ਨਵੀਂ ਸਪੇਸ ਤਕਨੀਕ ਬਣਾਈ ਜਾਵੇਗੀ।
ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ 'ਚ 29 ਨਵੰਬਰ ਤੱਕ ਇਹ ਰਸਤੇ ਰਹਿਣਗੇ ਬੰਦ! ਡਾਇਵਰਟ ਹੋਏ ਰਸਤੇ, ਰੂਟ ਪਲਾਨ ਜਾਰੀ
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਹਰਸਿਮਰਤ ਸਿੰਘ ਧਾਮੀ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਐਰੋ ਸਪੇਸ ਵਿੱਚ ਬੀ-ਟੈੱਕ. ਦੀ ਡਿਗਰੀ ਕਰਨ ਉਪਰੰਤ ਇੰਗਲੈਂਡ ਦੀ ਐਰੋ ਸਪੇਸ ਕਰੈਨਫੀਲਡ ਯੂਨੀਵਰਸਿਟੀ ਤੋਂ ਸਪੇਸ ਐਰੋਨੈਟਿਕਸ ਇੰਜੀਨੀਅਰਿੰਗ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਅਤੇ ਖੋਜ ਕਾਰਜ ਆਰੰਭ ਕੀਤਾ, ਜਿਸ ਸਦਕਾ ਇਸ ਨੌਜਵਾਨ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਹਰਸਿਮਰਤ ਸਿੰਘ ਧਾਮੀ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਇਲਾਕੇ ਵਿੱਚ ਖ਼ੁਸ਼ੀ ਦੀ ਲਹਿਰ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਨੌਜਵਾਨ ਦੀ ਖ਼ੁਦਕੁਸ਼ੀ ਮਾਮਲੇ 'ਚ ਪੁਲਸ ਦਾ ਵੱਡਾ ਐਕਸ਼ਨ! ਮੰਗੇਤਰ ਤੋਂ ਮਿਲਿਆ ਸੀ ਧੋਖਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
