ਐਡਵੋਕੇਟ ਦਲਜੀਤ ਸਿੰਘ ਗਿਲਜੀਆਂ ਬਣੇ ਹੁਸ਼ਿਆਰਪੁਰ ਕਾਂਗਰਸ ਦੇ ਪ੍ਰਧਾਨ, ਵਰਕਰਾਂ ਨੇ ਕੀਤਾ ਸਨਮਾਨ
Wednesday, Nov 12, 2025 - 04:33 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ )-ਕਾਂਗਰਸ ਆਲਾ ਕਮਾਂਡ ਵੱਲੋਂ ਬੀਤੀ ਰਾਤ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ , ਜਿਸ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਦੀ ਕਮਾਂਡ ਆਲ ਇੰਡੀਆ ਕਾਂਗਰਸ ਕੀਤੀ ਦੇ ਮੈਂਬਰ ਨੌਜਵਾਨ ਆਗੂ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ ਸੌਂਪੀ ਗਈ ਹੈ। ਐਲਾਨ ਤੋਂ ਜ਼ਿਲ੍ਹੇ ਦੀ ਕਾਂਗਰਸੀ ਲੀਡਰਸ਼ਿਪ ਅਤੇ ਵਰਕਰਾਂ ਨੇ ਇਸ ਨਿਯੁਕਤੀ ਦਾ ਭਰਵਾਂ ਸਵਾਗਤ ਕੀਤਾ ਹੈ। ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ ਦੀ ਮੌਜੂਦਗੀ ਵਿਚ ਕੌਸਲਰਾਂ, ਸਰਪੰਚਾਂ ਪੰਚਾਂ ਅਤੇ ਕਾਂਗਰਸੀ ਕਾਰਕੁਨਾਂ ਨੇ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ ਦਾ ਸਨਮਾਨ ਕਰਦੇ ਹੋਏ ਇਸ ਚੋਣ ਲਈ ਕਾਂਗਰਸ ਆਲਾ ਕਮਾਂਡ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ: ਜਲੰਧਰ ਵਾਸੀ ਦੇਣ ਧਿਆਨ! ਨਾ ਕਰਿਓ ਹੁਣ ਇਹ ਗਲਤੀ, ਗਲੀ-ਮੁਹੱਲਿਆਂ 'ਚ ਵੀ ਹੋਵੇਗਾ...
ਇਸ ਮੌਕੇ ਸਾਬਕਾ ਮੰਤਰੀ ਗਿਲਜੀਆਂ ਦਾ ਅਸ਼ੀਰਵਾਦ ਲੈਂਦੇ ਹੋਏ ਐਡਵੋਕੇਟ ਦਲਜੀਤ ਨੇ ਪਾਰਟੀ ਆਲਾ ਕਮਾਂਡ ਸੋਨੀਆ ਗਾਂਧੀ ਪ੍ਰਧਾਨ ਮਲਿਕਾ ਅਰਜੁਨ ਖੜਗੇ, ਰਾਹੁਲ ਗਾਂਧੀ, ਅੰਬਿਕਾ ਸੋਨੀ, ਇੰਚਾਰਜ ਭੁਪੇਸ਼ ਬਘੇਲ, ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਸੀ. ਐੱਮ . ਚਰਨਜੀਤ ਸਿੰਘ ਚੰਨੀ, ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਜ਼ਿਲਾ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਉਹ ਜੋ ਜਿੰਮੇਵਾਰੀ ਪਾਰਟੀ ਨੇ ਸੌਪੀ ਹੈ ਉਸਨੂੰ ਤਨਦੇਹੀ ਅਤੇ ਮੇਹਨਤ ਨਾਲ ਨਿਭਾਉਂਦੇ ਹੋਏ ਸਾਰੀ ਲੀਡਰਸ਼ਿਪ ਨੂੰ ਨਾਲ ਲੈਕੇ ਜ਼ਿਲ੍ਹੇ ਵਿਚ ਪਾਰਟੀ ਦੀ ਮਜ਼ਬੂਤੀ ਲਈ ਸੇਵਾਵਾਂ ਦੇਣਗੇ | ਉਨ੍ਹਾਂ ਆਖਿਆ ਕਿ ਪਾਰਟੀ ਵਿਚ ਵਰਕਰਾਂ ਦੇ ਸਨਮਾਨ ਲਈ ਉਹ ਹਮੇਸ਼ਾ ਯਤਨਸ਼ੀਲ ਰਹਿਣਗੇ।
ਇਹ ਵੀ ਪੜ੍ਹੋ: Big Breaking: ਰਾਜਾ ਵੜਿੰਗ ਦੀਆਂ ਵਧੀਆਂ ਮੁਸ਼ਕਿਲਾਂ! ਗ੍ਰਿਫ਼ਤਾਰੀ ਲਈ ਹੁਕਮ ਜਾਰੀ
ਇਸ ਮੌਕੇ ਜੋਗਿੰਦਰ ਸਿੰਘ ਗਿਲਜੀਆਂ, ਬਲਾਕ ਕਾਂਗਰਸ ਪ੍ਰਧਾਨ ਅਵਤਾਰ ਸਿੰਘ ਬਾਜਵਾ, ਸੁਖਵਿੰਦਰਜੀਤ ਸਿੰਘ ਬੀਰਾ, ਯੂਥ ਪ੍ਰਧਾਨ ਲੱਬਾ ਜਹੂਰਾ, ਐੱਸ ਸੀ ਵਿੰਗ ਪ੍ਰਧਾਨ ਪਰਵਿੰਦਰ ਸਹਿਬਾਜ਼ਪੁਰ, ਗੁਰਸੇਵਕ ਮਾਰਸ਼ਲ, ਰਾਕੇਸ਼ ਬਿੱਟੂ, ਦੇਜ ਰਾਜ ਡੋਗਰਾ, ਰਵਿੰਦਰਪਾਲ ਸਿੰਘ ਗੋਰਾ, ਵਿਪਨ ਮਰਵਾਹਾ, ਰਾਜੇਸ਼ ਲਾਡੀ, ਆਸ਼ੂ ਵੈਦ, ਗੁਰਵਿੰਦਰ ਸਿੰਘ ਗੰਧੁਵਾਲ, ਗੁਰਦੇਵ ਸਿੰਘ, ਬ੍ਰਹਮਜੀਤ ਸੈਣੀ, ਪੰਕਜ ਸਚਦੇਵਾ, ਬਲਦੇਵ ਰਾਜ, ਦਵਿੰਦਰ ਸੈਣੀ, ਕ੍ਰਿਸ਼ਨ ਬਿੱਟੂ, ਰਾਕੇਸ਼ ਵੋਹਰਾ, ਗੋਲਡੀ ਕਲਿਆਣਪੁਰ, ਅਨਿਲ ਪਿੰਕਾ, ਸੁੰਦਰੀ ਖੋਸਲਾ, ਜੱਸੀ ਔਜਲਾ, ਅਵਤਾਰ ਸਿੰਘ ਗਿੱਲ, ਕਾਲਾ ਮੂਨਕ, ਰੋਹਿਤ ਬਾਜਾ ਚੱਕ, ਡਿੰਪੀ ਖੋਸਲਾ, ਪਵਿੱਤਰਦੀਪ ਸਿੰਘ ਆਹਲੂਵਾਲੀਆ, ਦੇਜ ਰਾਜ ਡੋਗਰਾ, ਜਸਵਿੰਦਰ ਕਾਕਾ ,ਮਣੀ ਬਸੀ ਜਲਾਲ, ਸੁੱਖਾ ਰੜਾ, ਰਾਜਾ ਦਿਆਲ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ: SHO ਭੂਸ਼ਣ ਮਗਰੋਂ ਬੁਰਾ ਫਸਿਆ ਪੰਜਾਬ ਪੁਲਸ ਦਾ ਇਹ DSP! ਡਿੱਗੇਗੀ ਗਾਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
