ਵਿਜੀਲੈਂਸ ਅਧਿਕਾਰੀਆਂ ਨੇ ਹੈਪੀ ਤੋਂ ਪੁੱਛਿਆ-ਕਿੱਥੋਂ ਆਈ ਇੰਨੀ ਜਾਇਦਾਦ ਤੇ ਪੈਸੇ
Wednesday, Oct 24, 2018 - 05:47 AM (IST)

ਜਲੰਧਰ, (ਬੁਲੰਦ)- ਵਿਜੀਲੈਂਸ ਵਿਭਾਗ ਨੂੰ ਜਾਇਦਾਦ ਅਤੇ ਪੈਸਿਆਂ ਦੇ ਮਾਮਲੇ ਵਿਚ ਕੱਲ ਹੀ ਰਮੇਸ਼ ਹੈਪੀ ਦਾ ਅਦਾਲਤ ਤੋਂ ਪੁਲਸ ਰਿਮਾਂਡ ਮਿਲਿਆ ਸੀ। ਇਸ ਮਾਮਲੇ ਵਿਚ ਅੱਜ ਡੀ. ਐੱਸ. ਪੀ. ਸਤਪਾਲ ਚੌਧਰੀ ਨੇ ਆਪਣੀ ਟੀਮ ਦੇ ਨਾਲ ਹੈਪੀ ਤੋਂ ਕਈ ਘੰਟੇ ਪੁੱਛਗਿਛ ਕੀਤੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਤਪਾਲ ਚੌਧਰੀ ਨੇ ਦੱਸਿਆ ਕਿ ਜਦੋਂ ਹੈਪੀ ਦੇ ਘਰ ਛਾਪੇਮਾਰੀ ਕੀਤੀ ਗਈ ਤਾਂ ਉਥੋਂ ਵਿਭਾਗ ਨੂੰ 6.29 ਲੱਖ ਰੁਪਏ ਦੇ ਕਰੀਬ ਕੈਸ਼, 300 ਯੂਰੋ, 1980 ਡਾਲਰ ਤੇ 195 ਮਲੇਸ਼ੀਅਨ ਕਰੰਸੀ ਬਰਾਮਦ ਹੋਈ ਸੀ। ਹੈਪੀ ਤੋਂ ਇਸ ਗੱਲ ਦੀ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਇਹ ਕੈਸ਼ ਉਸ ਕੋਲ ਕਿੱਥੋਂ ਆਇਆ। ਇਸ ਤੋਂ ਇਲਾਵਾ ਕਈ ਜਾਇਦਾਦਾਂ ਦੇ ਜੋ ਕਾਗਜ਼ਾਤ ਬਰਾਮਦ ਹੋਏ ਹਨ ਉਸ ਬਾਰੇ ਵੀ ਪੁੱਛਗਿਛ ਕੀਤੀ ਜਾ ਰਹੀ ਹੈ।
ਹੈਪੀ ਨੇ ਕਿਹਾ- ਮੈਨੂੰ ਫਸਾਇਆ ਗਿਆ
ਉਥੇ ਦੂਜੇ ਪਾਸੇ ਹੈਪੀ ਦਾ ਕਹਿਣਾ ਸੀ ਕਿ ਉਸ ਨੂੰ ਇਸ ਕੇਸ ਵਿਚ ਫਸਾਇਆ ਗਿਆ ਹੈ। ਉਸ ਨੇ ਕਿਹਾ ਕਿ ਜਿਸ ਪੈਟਰੋਲ ਪੰਪ ਤੋਂ ਉਸ ਨੂੰ ਫੜਿਆ ਗਿਆ ਸੀ Àਉਸ ਦੀ ਸੀ. ਸੀ. ਟੀ. ਵੀ. ਫੁਟੇਜ ਚੈੱਕ ਕੀਤੀ ਜਾਵੇ। ਉਸ ਨੇ ਦੱਸਿਆ ਕਿ 3-15 ਐੱਫ. ਆਈ. ਆਰ. ਦੀ ਇਨਕੁਆਰੀ ਵਿਚ ਉਸ ਦੀ ਆਮਦਨ ਅਤੇ ਜ਼ਿਆਦਾ ਜਾਇਦਾਦ ਕੇਸ ਵਿਚ Àਉਸ ਨੂੰ ਕਲੀਨ ਚਿੱਟ ਵਿਜੀਲੈਂਸ ਅਤੇ ਚੌਕਸੀ ਵਿਭਾਗ ਵਲੋਂ 2 ਸਾਲ ਪਹਿਲਾਂ ਮਿਲ ਗਈ ਸੀ ਪਰ ਦੁਬਾਰਾ ਇਸ ਮਾਮਲੇ ਨੂੰ ਜਾਣਬੁਝ ਕੇ ਉਸ ਦੇ ਕੇਸ ਨਾਲ ਅਟੈਚ ਕੀਤਾ ਗਿਆ।
ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੀ ਵਾਰ ਇਨਕੁਆਰੀ ਵਿਚ ਕਈ ਅਹਿਮ ਜਾਇਦਾਦਾਂ ਅਤੇ ਕੈਸ਼ ਦੇ ਸਬੂਤ ਜਾਂਚ ਅਧਿਕਾਰੀਆਂ ਤੋਂ ਲੁਕਾਏ ਸਨ, ਜੋ ਇਸ ਵਾਰ ਸਾਹਮਣੇ ਆਏ ਹਨ। ਵਿਜੀਲੈਂਸ ਵਿਭਾਗ ਦੀ ਜਾਂਚ ਕਲ ਵੀ ਜਾਰੀ ਰਹੇਗੀ। ਦੇਖਣਾ ਹੋਵੇਗਾ ਕਿ ਸਰਕਾਰੀ ਤੰਤਰ ਵਿਚ ਪਹਿਲੇ ਭ੍ਰਿਸ਼ਟਾਚਾਰ ਦੀਆਂ ਪਰਤਾਂ ਕਿਸ ਹੱਦ ਤਕ ਵਿਜੀਲੈਂਸ ਖੋਲ੍ਹਣ ਵਿਚ ਸਫਲ ਹੁੰਦੀ ਹੈ।