ਲੋਕ ਸਭਾ ਲਈ ਕੋਡ ਆਫ਼ ਕੰਡਕਟ ਲੱਗ ਵੀ ਜਾਵੇ ਤਾਂ ਵੀ ਹੋਣਗੀਆਂ ਜਿਮਖਾਨਾ ਕਲੱਬ ਦੀਆਂ ਚੋਣਾਂ
Friday, Feb 23, 2024 - 04:29 PM (IST)
ਜਲੰਧਰ (ਖੁਰਾਣਾ)-ਜਲੰਧਰ ਸ਼ਹਿਰ ਦੇ ਇਕਲੌਤੇ ਕਲੱਬ ਜਲੰਧਰ ਜਿਮਖਾਨਾ ਦੀਆਂ ਚੋਣਾਂ 10 ਮਾਰਚ ਨੂੰ ਹੋਣੀਆਂ ਹਨ ਅਤੇ ਆਸ ਪ੍ਰਗਟ ਕੀਤੀ ਜਾ ਰਹੀ ਹੈ ਕਿ ਦੇਸ਼ ਭਰ ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਕੋਡ ਆਫ਼ ਕੰਡਕਟ ਫਰਵਰੀ ਮਹੀਨੇ ਦੇ ਆਖਿਰ ਜਾਂ ਮਾਰਚ ਦੇ ਸ਼ੁਰੂ ਵਿਚ ਲੱਗ ਸਕਦਾ ਹੈ। ਇਸੇ ਵਿਚਕਾਰ ਪ੍ਰਸ਼ਾਸਨਿਕ ਸੂਤਰਾਂ ਨੇ ਸੰਕੇਤ ਦਿੱਤੇ ਹਨ ਕਿ ਜੇਕਰ ਲੋਕ ਸਭਾ ਚੋਣਾਂ ਲਈ ਕੋਡ ਆਡ ਕੰਡਕਟ 10 ਮਾਰਚ ਤੋਂ ਪਹਿਲਾਂ ਵੀ ਲੱਗਦਾ ਹੈ ਤਾਂ ਵੀ ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਮੁਕੰਮਲ ਕਰਵਾ ਦਿੱਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਇ ਨ੍ਹੀਂ ਦਿਨੀਂ ਜਿਮਖਾਨਾ ਕਲੱਬ ਦੇ ਸੰਚਾਲਨ ਲਈ ਜਿਥੇ ਐਡਹਾਕ ਕਮੇਟੀ ਬਣਾਈ ਹੋਈ ਹੈ, ਉਥੇ ਹੀ ਚੋਣ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਪੀ. ਸੀ. ਐੱਸ. ਅਧਿਕਾਰੀ ਅਮਰਜੀਤ ਬੈਂਸ ਨੂੰ ਰਿਟਰਨਿੰਗ ਆਫਿਸਰ ਲਾਇਆ ਗਿਆ ਹੈ।
ਪੀ. ਸੀ. ਐੱਸ. ਅਧਿਕਾਰੀ ਪੁਨੀਤ ਸ਼ਰਮਾ ਦੀ ਨਿਯੁਕਤੀ ਬਤੌਰ ਰਿਟਰਨਿੰਗ ਆਫਿਸਰ ਕੀਤੀ ਗਈ ਹੈ। ਦੋਵਾਂ ਅਧਿਕਾਰੀਆਂ ਨੇ ਬੀਤੇ ਦਿਨੀਂ ਕਲੱਬ ਜਾ ਕੇ ਚੋਣਾਂ ਸਬੰਧੀ ਪ੍ਰਕਿਰਿਆ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਹੈ। ਕਲੱਬ ਦੀ ਫਾਈਨਲ ਵੋਟਰ ਲਿਸਟ ਨੂੰ ਤਿਆਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਕਲੱਬ ਦੇ ਨੋਟਿਸ ਬੋਰਡ ’ਤੇ ਡਿਸਪਲੇਅ ਵੀ ਕੀਤਾ ਜਾ ਚੁੱਕਾ ਹੈ ਤਾਂ ਕਿ ਜੇਕਰ ਕਿਸੇ ਨੂੰ ਕੋਈ ਇਤਰਾਜ਼ ਹੋਵੇ ਤਾਂ ਉਸਨੂੰ ਦਰਜ ਕਰਵਾ ਸਕੇ। ਖ਼ਾਸ ਗੱਲ ਇਹ ਹੈ ਕਿ ਇਸ ਵਾਰ ਹੋਣ ਜਾ ਰਹੀਆਂ ਚੋਣਾਂ ਵਿਚ ਸਭ ਤੋਂ ਵੱਧ ਵੋਟਰ ਭਾਵ 4095 ਕਲੱਬ ਮੈਂਬਰ ਆਪਣੀ ਵੋਟ ਦੀ ਵਰਤੋਂ ਕਰ ਸਕਣਗੇ। ਹਰ ਮੈਂਬਰ ਨੂੰ ਬਤੌਰ ਵੋਟਰ 14 ਵੋਟਾਂ ਪਾਉਣ ਦਾ ਅਧਿਕਾਰ ਹੋਵੇਗਾ।
ਇਹ ਵੀ ਪੜ੍ਹੋ: ਵੱਡਾ ਖ਼ੁਲਾਸਾ: ਮਾਂ-ਧੀ ਦਾ ਕਤਲ ਕਰਨ ਵਾਲਾ ਕਰਨਜੀਤ ਜੱਸਾ ਕਰਨਾ ਚਾਹੁੰਦਾ ਸੀ ਮੂਸੇਵਾਲਾ ਦੇ ਕਾਤਲਾਂ ਦਾ ਕਤਲ
ਅਜੇ ਪੂਰੀ ਤਾਕਤ ਨਹੀਂ ਝੋਕ ਰਹੇ ਦੋਵੇਂ ਗਰੁੱਪ
ਜਿਮਖਾਨਾ ਕਲੱਬ ਦੀਆਂ ਚੋਣਾਂ ’ਚ ਅਜੇ ਕਾਫੀ ਸਮਾਂ ਬਾਕੀ ਹੈ, ਜਿਸ ਕਾਰਨ ਦੋਵਾਂ ਹੀ ਗਰੁੱਪਾਂ ਪ੍ਰੋਗਰੈਸਵ ਅਤੇ ਅਚੀਵਰਸ ਦੇ ਉਮੀਦਵਾਰ ਆਪਣੀ ਪੂਰੀ ਤਾਕਤ ਨਹੀਂ ਝੋਕ ਰਹੇ। ਦੇਰ ਰਾਤ ਪਾਰਟੀਆਂ ਦਾ ਸਿਲਸਿਲਾ ਵੀ ਅਜੇ ਸ਼ੁਰੂ ਨਹੀਂ ਹੋਇਆ। ਪਹਿਲਾਂ-ਪਹਿਲ ਇਹ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਕੋਡ ਆਫ਼ ਕੰਡਕਟ ਕਾਰਨ ਕਲੱਬ ਚੋਣਾਂ ਨਾ ਹੋਣ ਪਰ ਜਦੋਂ ਕਿ ਸਭ ਕੁਝ ਸਾਫ਼ ਹੋ ਗਿਆ ਹੈ ਕਿ ਕਲੱਬ ਚੋਣਾਂ ਹੋਣਗੀਆਂ ਹੀ ਹੋਣਗੀਆਂ, ਫਿਰ ਵੀ ਉਮੀਦਵਾਰ ਤੇਜ਼ੀ ਨਹੀਂ ਫੜ ਰਹੇ ਅਤੇ ਹੁਣ ਕਹਿ ਰਹੇ ਹਨ ਕਿ ਚੋਣਾਂ ਵਿਚ ਸਮਾਂ ਬਹੁਤ ਪਿਆ ਹੈ।
ਜਿਮਖਾਨਾ ਦੇ ਵੋਟਰਾਂ ਨੂੰ ਲੱਭਣ ਲਈ ਵਧੇਰੇ ਉਮੀਦਵਾਰ ਗਲੀਆਂ-ਬਾਜ਼ਾਰਾਂ ਵਿਚ ਜ਼ਰੂਰ ਜਾ ਰਹੇ ਹਨ। ਇਸ ਤੋਂ ਇਲਾਵਾ ਪਾਸ਼ ਕਾਲੋਨੀਆਂ ਅਤੇ ਉਦਯੋਗਿਕ ਖੇਤਰਾਂ ਦਾ ਦੌਰਾ ਕਰਕੇ ਵੀ ਆਪਣੇ-ਆਪਣੇ ਉਮੀਦਵਾਰਾਂ ਲਈ ਵੋਟ ਮੰਗਣ ਦਾ ਸਿਲਸਿਲਾ ਜਾਰੀ ਹੈ। ਦੋਵਾਂ ਗਰੁੱਪਾਂ ਵੱਲੋ ਕਿੰਗ ਮੇਕਰ ਵੀ ਆਪਣੀਆਂ-ਆਪਣੀਆਂ ਗੋਟੀਆਂ ਫਿੱਟ ਕਰਨ ਵਿਚ ਲੱਗੇ ਹੋਏ ਹਨ ਅਤੇ ਦੂਰ-ਦੂਰ ਤੋਂ ਜਾਣ-ਪਛਾਣ ਕੱਢ ਕੇ ਜਾਂ ਦਬਾਅ ਪੁਆ ਕੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦਾ ਕੰਮ ਵੀ ਚਾਲੂ ਹੈ। ਵਧੇਰੇ ਪ੍ਰਚਾਰ ਸੋਸ਼ਲ ਮੀਡੀਆ ਵਿਚ ਵੀ ਵੇਖਣ ਨੂੰ ਮਿਲ ਰਿਹਾ ਹੈ, ਜਿੱਥੇ ਵਧੇਰੇ ਉਮੀਦਵਾਰ ਆਪਣੀ-ਆਪਣੀ ਪ੍ਰਚਾਰ ਸਮੱਗਰੀ ਪਾ ਰਹੇ ਹਨ।
ਇਹ ਵੀ ਪੜ੍ਹੋ: ਖਨੌਰੀ ਬਾਰਡਰ 'ਤੇ ਮਾਰੇ ਗਏ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਲੈਣ ਪੁੱਜੇ ਪਿੰਡ ਵਾਲਿਆਂ ਨੇ ਕੀਤਾ ਵੱਡਾ ਐਲਾਨ (ਵੀਡੀਓ)
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।