ਗੁਰਦੁਆਰਾ ਸਾਹਿਬ ਆਈ ਕੁੜੀ ਨਾਲ ਪ੍ਰਧਾਨ ਨੇ ਕੀਤੀ ਅਸ਼ਲੀਲ ਹਰਕਤ, ਨਿਹੰਗਾਂ ਨੇ ਚਾੜ੍ਹਿਆ ਕੁਟਾਪਾ

08/12/2022 3:30:57 PM

ਭੋਗਪੁਰ (ਸੂਰੀ)- ਇਕ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੀ ਨਿਹੰਗ ਜਥੇਬੰਦੀ ਵੱਲੋਂ ਕੁੱਟਮਾਰ ਕੀਤੇ ਜਾਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਦਰਅਸਲ ਥਾਣਾ ਭੋਗਪੁਰ ਹੇਠ ਪੈਂਦੇ ਇਕ ਪਿੰਡ ’ਚ ਸਥਿਤ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਖਿਲਾਫ਼ ਇਕ ਨਿਹੰਗ ਜਥੇਬੰਦੀ ਨੂੰ ਇਕ ਗੰਭੀਰ ਸ਼ਿਕਾਇਤ ਮਿਲਣ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨਾਲ ਕੁੱਟਮਾਰ ਕੀਤੇ ਜਾਣ 'ਤੇ ਇਹ ਕੁੱਟਮਾਰ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੇ ਜਾਣ ਦਾ ਮਾਮਲਾ ਚਰਚਾ ’ਚ ਹੈ।

ਇਸ ਸਬੰਧੀ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਮਾਮਲੇ ਨੂੰ ਆਪਣੇ ਪਿੰਡ ਦੇ ਗੁਰਦੁਆਰੇ ਨਾਲ ਸਬੰਧਤ ਦੱਸਿਆ। ਵਾਇਰਲ ਵੀਡੀਓ 2 ਮਿੰਟ 11 ਸੈਕਿੰਡ ਦੀ ਹੈ। ਇਸ ਵਿਚ ਉਕਤ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ ਇਕ ਸਿੱਖ ਜਥੇਬੰਦੀ ਨਾਲ ਸਬੰਧਤ ਨਿਹੰਗ ਸਿੰਘਾਂ ਵੱਲੋਂ ਪਹਿਲਾਂ ਪ੍ਰਧਾਨ ਨੂੰ ਜ਼ਮੀਨ ’ਤੇ ਲਿਟਾ ਕੇ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਫਿਰ ਇਕ ਨਿਹੰਗ ਸਿੰਘ, ਜੋਕਿ ਆਪਣਾ ਬਿਆਨ ਦਿੰਦੇ ਹੋਏ ਦੱਸਦੇ ਹਨ ਕਿ ਉਹ ਮਿਸਲ ਸ਼ਹੀਦਾਂ ਤਰਨਾ ਦਲ, ਦਲ ਬਾਬਾ ਮੱਖਣ ਸ਼ਾਹ ਲੁਬਾਣਾ ਦਾਸ ਜਥੇਦਾਰ ਗੁਰਜੀਤ ਸਿੰਘ ਗਿਰਝਾ ਹਨ। ਇਸ ਸ਼ਖ਼ਸ ਨੂੰ ਸੰਗਤ ਵੱਲੋਂ ਗੁਰੂ ਘਰ ਦਾ ਪ੍ਰਧਾਨ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ:CM ਮਾਨ ਦਾ ਰੱਖੜ ਪੁੰਨਿਆ ਮੌਕੇ ਔਰਤਾਂ ਨੂੰ ਵੱਡਾ ਤੋਹਫ਼ਾ, ਆਂਗਨਵਾੜੀ ’ਚ 6 ਹਜ਼ਾਰ ਭਰਤੀਆਂ ਦਾ ਕੀਤਾ ਐਲਾਨ

ਕੁੜੀਆਂ ਵੀ ਗੁਰੂ ਘਰ ’ਚ ਆਉਂਦੀਆਂ ਹਨ। ਇਸ ਨੇ ਇਕ ਕੁੜੀ ਨਾਲ ਕੁਕਰਮ ਕਮਾਇਆ ਹੈ। ਸਾਧ ਸੰਗਤ ਜੀ ਇਹੋ ਜਿਹੇ ਦੁਸ਼ਟ ਗੁਰੂ ਘਰਾਂ ’ਚ ਰਹਿਣੇ ਨਹੀਂ ਚਾਹੀਦੇ ਅਤੇ ਨਾ ਹੀ ਪ੍ਰਧਾਨ ਬਣਾਉਣੇ ਚਾਹੀਦੇ ਹਨ। ਸਾਰੇ ਪਿੰਡ ਦਾ ਸਾਨੂੰ ਸਹਿਯੋਗ ਹੈ। ਇਹ ਇੰਨਾ ਭੈੜਾ ਕੁਕਰਮੀ ਹੈ ਕਿ ਗੁਰਦੁਆਰਾ ਸਾਹਿਬ ’ਚ ਜੋ ਧੀਆਂ, ਬੱਚੀਆਂ ਆਉਂਦੀਆਂ ਹਨ ਇਹ ਉਨ੍ਹਾਂ ’ਤੇ ਬੁਰੀ ਨਿਗ੍ਹਾ ਰੱਖਦਾ ਹੈ।

ਸ਼ਿਕਾਇਤ ਮਿਲਣ ’ਤੇ ਤੁਰੰਤ ਕਾਰਵਾਈ ਹੋਵੇਗੀ : ਥਾਣਾ ਮੁਖੀ
ਇਸ ਮਾਮਲੇ ਸਬੰਧੀ ਥਾਣਾ ਮੁਖੀ ਭੋਗਪੁਰ ਰਛਪਾਲ ਸਿੰਘ ਦਾ ਕਹਿਣਾ ਹੈ ਕਿ ਵਾਇਰਲ ਵੀਡੀਓ ਸਬੰਧੀ ਹੁਣ ਤੱਕ ਕੋਈ ਵੀ ਸ਼ਿਕਾਇਤ ਨਹੀਂ ਮਿਲੀ ਹੈ। ਸ਼ਿਕਾਇਤ ਮਿਲਣ ’ਤੇ ਤੁਰੰਤ ਕਾਰਵਾਈ ਹੋਵੇਗੀ।

ਇਹ ਵੀ ਪੜ੍ਹੋ: ‘ਪੰਜਾਬ ਬੰਦ’ ਦੀ ਕਾਲ ਦਾ ਜਲੰਧਰ ’ਚ ਦਿਸਿਆ ਪੂਰਾ ਅਸਰ, ਦੁਕਾਨਾਂ ਬੰਦ, ਚੱਪੇ-ਚੱਪੇ ’ਤੇ ਪੁਲਸ ਤਾਇਨਾਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News