ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਨੇ ਡੀ. ਸੀ. ਨੂੰ ਸੌਂਪਿਆ ਮੰਗ ਪੱਤਰ

Thursday, May 28, 2020 - 10:24 AM (IST)

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਨੇ ਡੀ. ਸੀ. ਨੂੰ ਸੌਂਪਿਆ ਮੰਗ ਪੱਤਰ

ਜਲੰਧਰ (ਚਾਵਲਾ)— ਬੁੱਧਵਾਰ ਨੂੰ ਗੁਰਦੁਆਰਾ ਅਮਨ ਗਾਰਡਨ, ਗੁਰਦੁਆਰਾ ਬਾਬਾ ਦੀਪ ਸਿੰਘ ਨਗਰ, ਗੁਰਦੁਆਰਾ ਗੁਰੂ ਨਾਨਕ ਦਰਬਾਰ, ਗੁਰਦੁਆਰਾ ਭਾਈ ਲਾਲੋ ਜੀ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਿਥਵੀ ਨਗਰ ਆਦਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਨੇ ਅਕਾਲੀ ਆਗੂ ਅਮਰਜੀਤ ਸਿੰਘ ਕਿਸ਼ਨਪੁਰਾ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਕ ਮੰਗ ਪੱਤਰ ਸੌਂਪਿਆ।

ਇਸ ਸਬੰਧੀ ਜਾਣਕਾਰੀ ਦਿੰਦੇਅਮਰਜੀਤ ਸਿੰਘ ਕਿਸ਼ਨਪੁਰਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੂੰ ਸੌਂਪੇ ਮੰਗ-ਪੱਤਰ ਵਿਚ ਮੰਗ ਕੀਤੀ ਗਈ ਕਿ ਸਰਕਾਰ ਵੱਲੋਂ ਕੋਵਿਡ-19 ਕਰੋਨਾ ਦੀ ਮਹਾਮਾਰੀ ਦਾ ਪ੍ਰਕੋਪ, ਜਿਹੜਾ ਸਾਰੀ ਦੁਨੀਆ 'ਚ ਫੈਲਿਆ ਹੋਇਆ ਹੈ, ਸਰਕਾਰ ਨੇ ਪੂਰੇ ਨਿਯਮਾਂ ਤਹਿਤ ਦੇਸ਼ 'ਚ ਤਾਲਾਬੰਦੀ ਕੀਤੀ, ਜਿਸ ਦੇ ਚੰਗੇ ਨਤੀਜੇ ਆਏ, ਜਿਸ ਕਾਰਨ ਸ਼ਹਿਰਾਂ 'ਚ ਕਾਰੋਬਾਰ, ਬੱਸਾਂ ਅਤੇ ਬਾਜ਼ਾਰ ਖੋਲ੍ਹੇ ਗਏ ਹਨ। ਉਨ੍ਹਾਂ ਨੇ ਮੰਗ ਪੱਤਰ 'ਚ ਮੰਗ ਕੀਤੀ ਕਿ ਕੁਝ ਨਿਯਮਾਂ ਅਨੁਸਾਰ ਧਾਰਮਕ ਅਸਥਾਨਾਂ ਅਤੇ ਗੁਰੂ ਘਰਾਂ ਨੂੰ ਖੋਲ੍ਹਿਆ ਜਾਵੇ ਤਾਂ ਕਿ ਸੰਗਤਾਂ ਨਿੱਤਨੇਮ ਅਨੁਸਾਰ ਗੁਰੂ ਘਰਾਂ 'ਚ ਆ-ਜਾ ਸਕਣ। ਇਸ ਮੌਕੇ ਵਫਦ 'ਚ ਗੁਰਜੀਤ ਸਿੰਘ ਮਰਵਾਹਾ, ਕੁਲਤਾਰ ਸਿੰਘ ਕੰਡਾ, ਜਸਵਿੰਦਰ ਸਿੰਘ ਜੱਸਾ, ਬਲਜੀਤ ਸਿੰਘ ਲਾਇਲ, ਜਸਵਿੰਦਰ ਸਿੰਘ ਅਤੇ ਸਤਨਾਮ ਸਿੰਘ ਲਾਇਲ ਆਦਿ ਸ਼ਾਮਲ ਸਨ।


author

shivani attri

Content Editor

Related News