ਗੰਨ ਪੁਆਇੰਟ ''ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 4 ਨੌਜਵਾਨ ਗ੍ਰਿਫ਼ਤਾਰ

11/09/2020 12:24:57 PM

ਜਲੰਧਰ (ਵਰੁਣ)— ਗੰਨ ਪੁਆਇੰਟ 'ਤੇ ਸ਼ਹਿਰ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਇਨੋਵਾ 'ਚ ਘੁੰਮ ਰਹੇ 4 ਨੌਜਵਾਨਾਂ ਨੂੰ ਪਿਮਸ ਹਸਪਤਾਲ ਸਾਹਮਣੇ ਪੁਲਸ ਵੱਲੋਂ ਲਾਏ ਨਾਕੇ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮਾਂ ਨੇ ਪੁਲਸ ਦਾ ਨਾਕਾ ਵੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਬੈਰੀਕੇਡਸ ਅੱਗੇ ਕਰਕੇ ਇਨੋਵਾ ਰੋਕ ਲਈ। ਇਨੋਵਾ ਸਵਾਰਾਂ ਦੀ ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ 7.65 ਐੱਮ. ਐੱਮ. ਦਾ ਮਾਊਜ਼ਰ, ਦੋ ਮੈਗਜ਼ੀਨ ਅਤੇ 20 ਗੋਲੀਆਂ ਬਰਾਮਦ ਹੋਈਆਂ। ਗ੍ਰਿਫ਼ਤਾਰ ਚਾਰਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਇਕ ਸਾਲ ਪੂਰਾ ਹੋਣ 'ਤੇ ਲਾਹੌਰ 'ਚ ਅੱਜ ਹੋਵੇਗਾ ਸਮਾਗਮ

ਥਾਣਾ ਨੰਬਰ 7 ਦੇ ਇੰਚਾਰਜ ਰਮਨਦੀਪ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਸੁਰਜੀਤ ਸਿੰਘ ਨੇ ਪਿਮਸ ਹਸਪਤਾਲ ਦੇ ਸਾਹਮਣੇ ਗੁਪਤ ਸੂਚਨਾ ਦੇ ਆਧਾਰ 'ਤੇ ਆਪਣੀ ਟੀਮ ਸਮੇਤ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਇਨੋਵਾ ਆਉਂਦੀ ਵੇਖ ਕੇ ਪੁਲਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਨੇ ਇਨੋਵਾ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਮੁਲਾਜ਼ਮਾਂ ਨੇ ਉਸ ਨੂੰ ਘੇਰ ਕੇ ਰੋਕ ਲਿਆ। ਪੁੱਛਗਿੱਛ 'ਚ ਮੁਲਜ਼ਮਾਂ ਨੇ ਆਪਣਾ ਨਾਂ ਨਵਜੋਤ ਸਿੰਘ ਉਰਫ ਜੋਧਾ ਪੁੱਤਰ ਦਲੇਰ ਸਿੰਘ ਨਿਵਾਸੀ ਸਕੋਡਾ ਪਿੰਡ (ਕਰਨਾਲ) ਹਾਲ ਨਿਵਾਸੀ ਮਿੱਠਾਪੁਰ, ਮਨਪ੍ਰੀਤ ਸਿੰਘ ਉਰਫ ਗੋਲਡੀ ਪੁੱਤਰ ਸੁਖਬੀਰ ਸਿੰਘ ਨਿਵਾਸੀ ਤਹਿਸੀਲ ਨੀਹ ਸਿੰਘ (ਕਰਨਾਲ) ਹਾਲ ਨਿਵਾਸੀ ਤਾਜਪੁਰ ਜਲੰਧਰ, ਸੋਨੀ ਲਾਲ ਉਰਫ ਸੋਨੂੰ ਪੁੱਤਰ ਅਮਰਜੀਤ ਲਾਲ ਵਾਸੀ ਪਿੰਡ ਫਿਰੋਜ਼ ਅਤੇ ਮਨਪ੍ਰੀਤ ਸਿੰਘ ਉਰਫ ਮੋਨੂੰ ਪੁੱਤਰ ਪ੍ਰਗਟ ਸਿੰਘ ਨਿਵਾਸੀ ਪਿੰਡ ਮੁਕੰਦ ਸਿੰਘ ਵਾਲਾ ਸ੍ਰੀ ਮੁਕਤਸਰ ਸਾਹਿਬ ਹਾਲ ਨਿਵਾਸੀ ਪੰਚਸ਼ੀਲ ਕਾਲੋਨੀ ਦੱਸਿਆ। ਪੁਲਸ ਨੇ ਜਦੋਂ ਮੁਲਜ਼ਮਾਂ ਦੀ ਤਲਾਸ਼ੀ ਲਈ ਤਾਂ ਨਵਜੋਤ ਸਿੰਘ ਕੋਲੋਂ 7.65 ਐੱਮ. ਐੱਮ. ਦਾ ਮਾਊਜਰ, ਦੋ ਮੈਗਜ਼ੀਨ ਅਤੇ 20 ਗੋਲੀਆਂ ਵੀ ਬਰਾਮਦ ਹੋਈਆਂ।

​​​​​​​ਇਹ ਵੀ ਪੜ੍ਹੋ: ਹਰੀਸ਼ ਰਾਵਤ ਭਲਕੇ ਜਲੰਧਰ ਦਾ ਕਰਨਗੇ ਦੌਰਾ, ਕਾਂਗਰਸ ਵਰਕਰਾਂ ਦੇ ਹੋਣਗੇ ਰੂ-ਬ-ਰੂ

ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਨਵਜੋਤ ਸਿੰਘ ਮਕੈਨਿਕ, ਮਨਪ੍ਰੀਤ ਸਿੰਘ ਡਰਾਈਵਰ, ਸੋਨੀ ਲਾਲ ਸ਼ਟਰਿੰਗ ਦਾ ਕੰਮ ਕਰਦਾ ਹੈ, ਜਦੋਂਕਿ ਮਨਪ੍ਰੀਤ ਸਿੰਘ ਕਾਰ ਬਾਜ਼ਾਰ 'ਚ ਸੇਲਜ਼ਮੈਨ ਹੈ। ਜਾਂਚ 'ਚ ਇਹ ਗੱਲ ਸਾਹਮਣੇ ਆਈ ਕਿ ਉਕਤ ਚਾਰਾਂ ਮੁਲਜ਼ਮਾਂ ਨੇ ਸ਼ਹਿਰ 'ਚ ਗੰਨ ਪੁਆਇੰਟ 'ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਪਰ ਪੁਲਸ ਨੇ ਉਨ੍ਹਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ। ਨਵਜੋਤ ਨੇ ਕਬੂਲਿਆ ਉਹ ਮੱਧ ਪ੍ਰਦੇਸ਼ 'ਚੋਂ 25 ਹਜ਼ਾਰ ਰੁਪਏ 'ਚ ਮਾਊਜ਼ਰ ਖਰੀਦ ਕੇ ਲਿਆਇਆ ਸੀ। ਪੁਲਸ ਨੇ ਸਾਰੇ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ 3 ਦਿਨਾਂ ਦੇ ਰਿਮਾਂਡ 'ਤੇ ਲਿਆ ਹੈ। ਸੋਨੀ ਲਾਲ ਖ਼ਿਲਾਫ਼ ਪਟਿਆਲਾ ਅਤੇ ਕਪੂਰਥਲਾ ਵਿਚ ਹੱਤਿਆ ਦੀ ਕੋਸ਼ਿਸ਼ ਅਤੇ ਲੁੱਟ-ਖੋਹ ਦਾ ਕੇਸ ਦਰਜ ਹੈ। ਪੁਲਸ ਰਿਮਾਂਡ 'ਤੇ ਲਏ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ ਦੀ ਮਸ਼ਹੂਰ ਹੋਈ 'ਪਰੌਂਠਿਆਂ ਵਾਲੀ ਬੇਬੇ' ਲਈ ਸਰਕਾਰ ਨੇ ਦਿੱਤੀ ਵਿੱਤੀ ਮਦਦ
ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ ਨੌਜਵਾਨ ਨੇ ਜੋਅ ਬਾਈਡੇਨ ਨੂੰ ਵੱਖਰੇ ਹੀ ਅੰਦਾਜ਼ 'ਚ ਦਿੱਤੀ ਜਿੱਤ ਦੀ ਵਧਾਈ (ਤਸਵੀਰਾਂ)


shivani attri

Content Editor

Related News