ਸਰਪੰਚ ਨੇ ਮੈਂਬਰ ਪੰਚਾਇਤ ਦੇ ਘਰ ਦੇ ਬਾਹਰ ਕੀਤੇ ਹਵਾਈ ਫਾਇਰ, ਮਾਮਲਾ ਦਰਜ

Sunday, May 09, 2021 - 04:31 PM (IST)

ਸਰਪੰਚ ਨੇ ਮੈਂਬਰ ਪੰਚਾਇਤ ਦੇ ਘਰ ਦੇ ਬਾਹਰ ਕੀਤੇ ਹਵਾਈ ਫਾਇਰ, ਮਾਮਲਾ ਦਰਜ

ਜਲੰਧਰ/ਲਾਂਬੜਾ (ਕਮਲੇਸ਼, ਵਰਿੰਦਰ)— ਇਥੋਂ ਦੇ ਪਿੰਡ ਗਾਖਲਾ ਦੇ ਸਰਪੰਚ ਸੁਖਵੰਤ ਸਿੰਘ ਖ਼ਿਲਾਫ਼ ਪੁਲਸ ਨੇ ਮੈਂਬਰ ਪੰਚਾਇਤ ਦੇ ਘਰ ਦੇ ਬਾਹਰ ਹਵਾਈ ਫਾਇਰ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਦੱਸਿਆ ਕਿ ਮੈਂਬਰ ਪੰਚਾਇਤ ਜਸਵੀਰ ਸਿੰਘ ਨੇ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਸੀ ਕਿ ਪਿੰਡ ਦੇ ਹੀ ਸਰਪੰਚ ਸੁਖਵੰਤ ਸਿੰਘ ਪਹਿਲਾਂ ਤਾਂ ਉਨ੍ਹਾਂ ਦੇ ਘਰ ਦੇ ਬਾਹਰ ਗਾਲ੍ਹਾਂ ਕੱਢਣੀਆਂ ਸ਼ੁਰੂ ਕੀਤੀਆਂ ਅਤੇ ਫਿਰ ਉਸ ਦੇ ਬਾਅਦ ਘਰ ਦੇ ਬਾਹਰ 6 ਫਾਇਰ ਕੀਤੇ। 

ਇਹ ਵੀ ਪੜ੍ਹੋ:  ਇਨਸਾਨੀਅਤ ਸ਼ਰਮਸਾਰ: ਕੋਰੋਨਾ ਮਰੀਜ਼ ਨੂੰ ਮਕਾਨ ਮਾਲਕ ਨੇ ਘਰੋਂ ਕੱਢਿਆ, ਸਿਵਲ ਹਸਪਤਾਲ ਨੇ ਵੀ ਕੀਤਾ ਦਾਖ਼ਲ ਕਰਨ ਤੋਂ ਇਨਕਾਰ

ਜਸਵੀਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਦੇਰ ਰਾਤ 11.30 ਦੀ ਹੈ, ਜਦੋਂ ਸੁਖਵੰਤ ਸਿੰਘ ਆਪਣੇ ਸਾਥੀਆਂ ਦੇ ਨਾਲ ਉਸ ਦੇ ਘਰ ਆ ਪਹੁੰਚਿਆ ਅਤੇ ਧਮਕੀ ਦੇਣ ਦੇ ਬਾਅਦ ਉਸ ਨੂੰ ਡਰਾਉਣ ਲਈ 6 ਫਾਇਰ ਕੀਤੇ। ਇਸ ਦੇ ਬਾਅਦ ਉਸ ਨੇ ਮਾਮਲੇ ਦੀ ਸ਼ਿਕਾਇਤ ਲਾਂਬੜਾ ਪੁਲਸ ਨੂੰ ਦਿੱਤੀ। ਪੁਲਸ ਨੇ ਜਾਂਚ ਦੇ ਬਾਅਦ ਸੁਖਵੰਤ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਇਹ ਵੀ ਪੜ੍ਹੋ:  ਹਿਮਾਚਲ ਜਾਣ ਵਾਲਿਆਂ ਲਈ ਅਹਿਮ ਖ਼ਬਰ, ਬੱਸਾਂ ਦੀ ਸਰਵਿਸ 'ਤੇ ਅਗਲੇ ਹੁਕਮਾਂ ਤੱਕ ਲੱਗੀ ਰੋਕ


author

shivani attri

Content Editor

Related News