ਜ਼ਮੀਨ ਦੀ ਵੰਡ ਨੂੰ ਲੈ ਕੇ ਰਿਵਾਲਵਰ ਨਾਲ ਫਾਇਰ ਕਰਨ ਦੇ ਮਾਮਲੇ ''ਚ ਇਕ ਗ੍ਰਿਫਤਾਰ

Wednesday, Jun 17, 2020 - 12:02 PM (IST)

ਜ਼ਮੀਨ ਦੀ ਵੰਡ ਨੂੰ ਲੈ ਕੇ ਰਿਵਾਲਵਰ ਨਾਲ ਫਾਇਰ ਕਰਨ ਦੇ ਮਾਮਲੇ ''ਚ ਇਕ ਗ੍ਰਿਫਤਾਰ

ਸੁਲਤਾਨਪੁਰ ਲੋਧੀ (ਧੀਰ)— ਨਜ਼ਦੀਕੀ ਪਿੰਡ ਦੀਪੇਵਾਲ ਵਿਖੇ ਜ਼ਮੀਨ ਦੀ ਵੰਡ ਨੂੰ ਲੈ ਕੇ ਹੋਏ ਝਗੜੇ 'ਚ ਇਕ ਵਿਅਕਤੀ ਵੱਲੋਂ ਰਿਵਾਲਵਰ ਨਾਲ ਕੀਤੇ ਫਾਇਰ ਅਤੇ ਧਮਕਾਉਣ ਦੇ ਦੋਸ਼ 'ਚ ਮਾਮਲਾ ਦਰਜ ਕਰਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਏ. ਐੱਸ. ਆਈ. ਸੂਰਤ ਸਿੰਘ, ਏ. ਐੱਸ. ਆਈ. ਜੋਗਿੰਦਰ ਸਿੰਘ ਆਦਿ ਪੁਲਸ ਪਾਰਟੀ ਨਾਲ ਲੋਹੀਆਂ ਚੁੰਗੀ 'ਤੇ ਮੌਜੂਦ ਸਨ ਤਾਂ ਥਾਣਾ ਮੁੱਖ ਮੁਨਸ਼ੀ ਵੱਲੋਂ ਫੋਨ 'ਤੇ ਪਿੰਡ ਦੀਪੇਵਾਲ ਡੇਰਿਆਂ 'ਤੇ ਗੋਲੀ ਚੱਲਣ ਦੀ ਸੂਚਨਾ ਦਿੱਤੀ, ਜਿਸ 'ਤੇ ਤੁਰਮਤ ਏ. ਐੱਸ. ਆਈ. ਸੂਰਤ ਸਿੰਘ ਮੌਕੇ 'ਤੇ ਪੁੱਜੇ ਤਾਂ ਪਤਾ ਲੱਗਾ ਕਿ ਪਿੰਡ ਦੀਪੇਵਾਲ ਡੇਰਿਆਂ 'ਚ ਰਹਿਣ ਵਾਲੇ ਅਮਰਜੀਤ ਸਿੰਘ ਪੁੱਤਰ ਬਲਦੇਵ ਸਿੰਘ ਜੋ ਇਕ ਫ਼ੌਜੀ ਹੈ ਅਤੇ ਉਹ ਆਪਣੀ ਰਿਵਾਲਵਰ ਰਾਹੀਂ ਜ਼ਮੀਨ ਦੀ ਵੰਡ ਨੂੰ ਲੈ ਕੇ ਆਪਣੀ ਮਾਤਾ ਤੇ ਭਰਾ ਨਾਲ ਝਗੜਾ ਕਰ ਰਿਹਾ ਹੈ ਅਤੇ ਉਸ ਨੇ ਆਪਣੀ ਰਿਵਾਲਵਰ 32 ਬੋਰ ਰਾਂਹੀ ਉਨ੍ਹਾਂ ਨੂੰ ਡਰਾਉਣ ਲਈ 2 ਹਵਾਈ ਫਾਇਰ ਵੀ ਕੀਤੇ, ਜਿਸ ਨਾਲ ਪੂਰੇ ਪਿੰਡ 'ਚ ਡਰ ਤੇ ਸਹਿਮ ਵਾਲਾ ਮਾਹੌਲ ਪੈਦਾ ਹੋ ਗਿਆ।

ਉਨ੍ਹਾਂ ਦੱਸਿਆ ਕਿ ਮੌਕੇ 'ਤੇ ਪੁਲਸ ਨੇ 32 ਬੋਰ ਰਿਵਾਲਵਰ ਜੋ ਅਮਰਜੀਤ ਸਿੰਘ ਦੇ ਹੱਥ 'ਚ ਸੀ ਉਸਨੂੰ ਫੜ ਕੇ ਚੈਕ ਕੀਤਾ ਤਾਂ ਅਨਲੋਡ ਕਰਨ 'ਤੇ 3 ਖੋਲ੍ਹ ਅਤੇ 3 ਰੌਂਦ ਜਿੰਦਾ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਅਮਰਜੀਤ ਸਿੰਘ ਦੇ ਖਿਲਾਫ ਹਵਾਈ ਫਾਇਰ ਕਰਨ ਦੇ ਆਰੋਪ 'ਚ ਧਾਰਾ 336 ਆਈ. ਪੀ. ਸੀ. 25/57/54/59 ਤਹਿਤ ਕੇਸ ਦਰਜ ਕਰਕੇ ਅਮਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ।


author

shivani attri

Content Editor

Related News