GST ਦੀ ਦਬਿਸ਼ : ਕਰੋੜਾਂ ਦੀ ਟਰਨਓਵਰ ਵਾਲੀ ਵੀਨਸ ਪਲਾਈਵੁੱਡ, ਕਾਲਜੀਏਟਸ ਟੇਲਰ ’ਚ 8 ਘੰਟੇ ਚੱਲੀ ਸਰਚ

06/30/2022 4:04:26 PM

ਜਲੰਧਰ (ਪੁਨੀਤ)– ਸਟੇਟ ਜੀ. ਐੱਸ. ਟੀ. ਮਹਿਕਮੇ ਨੇ ਘੱਟ ਬਿਲਿੰਗ ਕਰਕੇ ਸਰਕਾਰ ਨੂੰ ਚੂਨਾ ਲਗਾਉਣ ਵਾਲਿਆਂ ਖ਼ਿਲਾਫ਼ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਕ੍ਰਮ ਵਿਚ ਬੁੱਧਵਾਰ ਮਹਾਨਗਰ ਦੀਆਂ ਕਰੋੜਾਂ ਰੁਪਏ ਟਰਨਓਵਰ ਵਾਲੀਆਂ 2 ਵੱਡੀਆਂ ਫਰਮਾਂ ’ਤੇ ਦਬਿਸ਼ ਦੇ ਕੇ 3 ਤੋਂ 8 ਘੰਟਿਆਂ ਤੱਕ ਸਰਚ ਕੀਤੀ ਗਈ ਅਤੇ ਮਾਲ ਦੀ ਖਰੀਦੋ-ਫਰੋਖਤ ਨਾਲ ਸਬੰਧਤ ਕਾਗਜ਼ਾਤ ਕਬਜ਼ੇ ਵਿਚ ਲਏ ਗਏ। ਜੀ. ਐੱਸ. ਟੀ. ਜਲੰਧਰ-1 ਦੀ ਟੀਮ ਨੇ ਅਸਿਸਟੈਂਟ ਕਮਿਸ਼ਨਰ ਅਮਨ ਗੁਪਤਾ ਦੀ ਪ੍ਰਧਾਨਗੀ ਵਿਚ ਪਠਾਨਕੋਟ ਰੋਡ ’ਤੇ ਸਥਿਤ ਵੀਨਸ ਪਲਾਈਵੁੱਡ ਨਾਮਕ ਫਰਮ ’ਤੇ ਸਵੇਰੇ 11 ਵਜੇ ਦੇ ਲਗਭਗ ਛਾਪੇਮਾਰੀ ਕੀਤੀ। ਇਹ ਫਰਮ ਲੱਕੜੀ ਦੀ ਪਲਾਈ ਦਾ ਨਿਰਮਾਣ ਕਰਦੀ ਹੈ। ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਇਥੇ ਅੰਡਰ ਬਿਲਿੰਗ ਹੋ ਰਹੀ ਹੈ, ਜਿਸ ਨਾਲ ਵਿਭਾਗ ਨੂੰ ਬਣਦਾ 18 ਫੀਸਦੀ ਜੀ. ਐੱਸ. ਟੀ. ਪ੍ਰਾਪਤ ਨਹੀਂ ਹੋ ਰਿਹਾ।

ਵਿਦੇਸ਼ੋਂ ਆਏ ਫੋਨ ਨੇ ਘਰ 'ਚ ਪੁਆਏ ਵੈਣ, ਇਟਲੀ ’ਚ ਹੁਸ਼ਿਆਰਪੁਰ ਜ਼ਿਲ੍ਹੇ ਦੀ ਕੁੜੀ ਦੀ ਸ਼ੱਕੀ ਹਾਲਾਤ ’ਚ ਮੌਤ

ਇਸ ਦੌਰਾਨ ਪਲਾਈ ਬਣਾਉਣ ਲਈ ਖਰੀਦੇ ਗਏ ਮਾਲ ਦੇ ਬਿੱਲ ਅਤੇ ਹੋਰ ਪ੍ਰਚੇਜ਼ ਬਿੱਲ ਨੂੰ ਅੰਦਰ ਪਏ ਸਟਾਕ ਨਾਲ ਜਾਂਚਿਆ ਗਿਆ। ਲਗਭਗ 8 ਘੰਟੇ ਤੱਕ ਚੱਲੀ ਇਸ ਕਾਰਵਾਈ ਦੌਰਾਨ ਵਿਭਾਗ ਨੇ ਕੰਪਿਊਟਰ ਡਾਟਾ ਪੈਨਡਰਾਈਵ ਵਿਚ ਡਾਊਨਲੋਡ ਕੀਤਾ ਅਤੇ ਅੰਦਰ ਤੋਂ ਪ੍ਰਾਪਤ ਹੋਈਆਂ ਕੱਚੀਆਂ ਪਰਚੀਆਂ ਸਮੇਤ ਹੋਰ ਦਸਤਾਵੇਜ਼ ਵੀ ਕਬਜ਼ੇ ਵਿਚ ਲਏ ਹਨ। ਜਲੰਧਰ-1 ਦੀ ਟੀਮ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਸਟੇਟ ਟੈਕਸ ਆਫਿਸਰ ਪ੍ਰਗਤੀ ਸੇਠੀ, ਪਰਮਜੀਤ ਸਿੰਘ, ਓਂਕਾਰ ਨਾਥ, ਜਗਮਾਲ ਸਿੰਘ ਸਮੇਤ ਅੱਧਾ ਦਰਜਨ ਦੇ ਲਗਭਗ ਅਧਿਕਾਰੀ ਮੌਜੂਦ ਰਹੇ। ਅਮਨ ਗੁਪਤਾ ਨੇ ਕਿਹਾ ਕਿ ਵਿਭਾਗ ਨੂੰ ਟੈਕਸ ਵਿਚ ਹੇਰਾਫੇਰੀ ਦੀ ਸੂਚਨਾ ਦੇ ਆਧਾਰ ’ਤੇ ਸਰਚ ਕਰਵਾਈ ਗਈ ਹੈ। ਫਰਮ ਵੱਲੋਂ ਦਾਖਲ ਕੀਤੀ ਜਾਣ ਵਾਲੀ ਜੀ. ਐੱਸ. ਟੀ. ਰਿਟਰਨ ਅਤੇ ਅੰਦਰ ਤੋਂ ਬਰਾਮਦ ਹੋਏ ਕਾਗਜ਼ਾਤ ਤੇ ਸਟਾਕ ਦੇ ਵੇਰਵੇ ਨੂੰ ਆਪਸ ਵਿਚ ਜਾਂਚਿਆ ਜਾਵੇਗਾ, ਜਿਸ ਤੋਂ ਬਾਅਦ ਫਰਮ ਨੂੰ ਬਣਦਾ ਜੁਰਮਾਨਾ ਪਾਇਆ ਜਾਵੇਗਾ। ਉਥੇ ਹੀ, ਜਲੰਧਰ-2 ਦੀ ਟੀਮ ਨੇ ਡੀ. ਏ. ਵੀ ਕਾਲਜ ਦੇ ਨੇੜੇ ਕਬੀਰ ਨਗਰ ’ਚ ਇਕ ਹੀ ਬਿਲਡਿੰਗ ਵਿਚ ਸਥਿਤ 2 ਫਰਮਾਂ ’ਤੇ ਛਾਪੇਮਾਰੀ ਕਰ ਕੇ ਰਿਕਾਰਡ ਅਤੇ ਅੰਦਰ ਪਏ ਸਟਾਕ ਦੀ ਡੂੰਘਾਈ ਨਾਲ ਜਾਂਚ ਕੀਤੀ। ਅਸਿਸਟੈਂਟ ਕਮਿਸ਼ਨਰ-2 ਦੀ ਪ੍ਰਧਾਨਗੀ ਵਿਚ ਦੁਪਹਿਰ 2 ਵਜੇ ਦੇ ਲਗਭਗ ਪਹੁੰਚੀ ਟੀਮ ਨੇ ਕੱਪੜਿਆਂ ਦੀ ਸਿਲਾਈ ਦਾ ਕੰਮ ਕਰਨ ਵਾਲੇ ਕਾਲਜੀਏਟਸ ਟੇਲਰ ਅਤੇ ਕੱਪੜਾ ਵੇਚਣ ਵਾਲੇ ਕਾਲਜੀਏਟਸ ਨੈਕਸਟ ਸਟੈੱਪ ਨਾਮਕ ਫਰਮ ’ਤੇ ਦਬਿਸ਼ ਦਿੱਤੀ। ਬਿਲਡਿੰਗ ਦੀਆਂ 2 ਵੱਖ-ਵੱਖ ਫਲੋਰਾਂ ’ਤੇ ਉਕਤ ਫਰਮ ਵੱਲੋਂ ਕੰਮਕਾਜ ਕੀਤਾ ਜਾਂਦਾ ਹੈ, ਜਿਸ ’ਚ ਇਕ ਫਰਮ ਕੱਪੜਾ ਵੇਚਦੀ ਹੈ ਅਤੇ ਦੂਜੀ ਫਰਮ ਕੱਪੜਾ ਸਿਊਣ ਦਾ ਕੰਮ ਕਰਦੀ ਹੈ।

PunjabKesari

ਇਹ ਵੀ ਪੜ੍ਹੋ: ਖ਼ੂਨ ਹੋਇਆ ਚਿੱਟਾ, ਕਪੂਰਥਲਾ ਵਿਖੇ ਜ਼ਮੀਨ ਖ਼ਾਤਿਰ ਭਰਾ ਦਾ ਬੇਰਹਿਮੀ ਨਾਲ ਕੀਤਾ ਕਤਲ

ਕੱਪੜੇ ਦੀ ਸਿਲਾਈ ’ਤੇ 18 ਫ਼ੀਸਦੀ ਜੀ. ਐੱਸ. ਟੀ. ਲਾਗੂ ਹੁੰਦਾ ਹੈ, ਜਦਕਿ ਕੱਪੜੇ ਦੀ 1000 ਰੁਪਏ ਤੱਕ ਦੀ ਸੇਲ ’ਤੇ 5 ਫੀਸਦੀ ਅਤੇ ਇਸ ਤੋਂ ਜ਼ਿਆਦਾ ’ਤੇ 12 ਫ਼ੀਸਦੀ ਦੀ ਦਰ ਨਾਲ ਜੀ. ਐੱਸ. ਟੀ. ਦੀ ਸਲੈਬ ਨਿਰਧਾਰਿਤ ਹੈ। ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਰਮ ਵੱਲੋਂ ਆਈ. ਟੀ. ਸੀ. ਦੇ ਹਿਸਾਬ ਨਾਲ ਸੇਲ ਦਿਖਾ ਕੇ ਟੈਕਸ ’ਚ ਗੜਬੜੀ ਕਰਨ ਦੀ ਸੂਚਨਾ ਮਿਲੀ ਸੀ, ਜਿਸ ’ਤੇ ਵਿਭਾਗ ਨੇ ਟਰੈਪ ਲਗਾ ਕੇ ਕਾਰਵਾਈ ਨੂੰ ਅੰਜਾਮ ਦਿੱਤਾ। ਸਾਢੇ 3 ਘੰਟੇ ਚੱਲੀ ਇਸ ਕਾਰਵਾਈ ਦੌਰਾਨ ਈ. ਟੀ. ਓ., ਐੱਸ. ਟੀ. ਓ. ਸਮੇਤ ਅਧਿਕਾਰੀਆਂ ਨੇ ਅੰਦਰੋਂ ਲੈਪਟਾਪ, ਕੱਚੇ ਕਾਗਜ਼ਾਤ, ਡਾਇਰੀਆਂ ਅਤੇ ਹੋਰ ਸਾਮਾਨ ਕਬਜ਼ੇ ਵਿਚ ਲੈ ਲਿਆ, ਜਿਸ ਦੀ ਜਾਂਚ ਹੋਵੇਗੀ।

800 ਰੁਪਏ ਪੈਂਟ ਦੀ ਸਿਲਾਈ ਦੇ ਰੇਟ ਸੁਣ ਕੇ ਅਧਿਕਾਰੀ ਹੈਰਾਨ
ਸੂਤਰਾਂ ਨੇ ਦੱਸਿਆ ਕਿ ਮਹਿਕਮੇ ਨੂੰ ਸਿਲਾਈ ’ਤੇ 18 ਫੀਸਦੀ ਜੀ. ਐੱਸ. ਟੀ. ਵਿਚ ਗੜਬੜੀ ਕਰਨ ਦੀ ਸੂਚਨਾ ਪ੍ਰਾਪਤ ਹੋਈ ਸੀ। ਇਸ ’ਤੇ ਮਹਿਕਮੇ ਨੇ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਖ਼ੁਫ਼ੀਆ ਟੀਮਾਂ ਤਾਇਨਾਤ ਕਰ ਰੱਖੀਆਂ ਸਨ। ਉਕਤ ਟੀਮਾਂ ਵੱਖ-ਵਖ ਸਮੇਂ ਦੌਰਾਨ ਗਾਹਕ ਦੇ ਰੂਪ ਵਿਚ ਪਹੁੰਚੀਆਂ ਅਤੇ ਸਿਲਾਈ ਦੇ ਰੇਟ ਸਮੇਤ ਹੋਰ ਜਾਣਕਾਰੀਆਂ ਇਕੱਠੀਆਂ ਕੀਤੀਆਂ। ਮਹਿਕਮੇ ਨੂੰ ਪਤਾ ਲੱਗਾ ਕਿ ਇਥੇ ਪੈਂਟ ਦੀ ਸਿਲਾਈ ਕਰਨ ਲਈ 800 ਰੁਪਏ ਵਸੂਲ ਕੀਤੇ ਜਾ ਰਹੇ ਹਨ, ਜਿਸ ਨੂੰ ਸੁਣ ਕੇ ਵਿਭਾਗੀ ਅਧਿਕਾਰੀ ਵੀ ਹੈਰਾਨ ਰਹਿ ਗਏ ਅਤੇ ਫਰਮ ਦੀ ਚੈਕਿੰਗ ਕਰਨ ਦਾ ਪ੍ਰੋਗਰਾਮ ਨਿਰਧਾਰਿਤ ਕੀਤਾ।

ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ, PAP ਕੰਪਲੈਕਸ ਦੀਆਂ ਕੰਧਾਂ ’ਤੇ ਲਿਖੇ ਮਿਲੇ ਖ਼ਾਲਿਸਤਾਨੀ ਨਾਅਰੇ, ਪੁਲਸ ਨੂੰ ਪਈਆਂ ਭਾਜੜਾਂ

ਸਲੈਬ ਵਿਚ ਹੇਰਾਫੇਰੀ, ਅੰਡਰ ਬਿਲਿੰਗ ’ਤੇ ਹੋ ਰਹੀ ਕਾਰਵਾਈ : ਪਰਮਜੀਤ ਸਿੰਘ
ਟੈਕਸੇਸ਼ਨ ਵਿਭਾਗ ਦੇ ਡਿਪਟੀ ਕਮਿਸ਼ਨਰ ਪਰਮਜੀਤ ਸਿੰਘ ਨੇ ਕਿਹਾ ਕਿ ਵਿਭਾਗ ਨੂੰ ਜਾਣਕਾਰੀਆਂ ਮਿਲੀਆਂ ਹਨ ਕਿ ਪ੍ਰਮੁੱਖ ਫਰਮਾਂ ਵੱਲੋਂ ਜੀ. ਐੱਸ. ਟੀ. ਦੇ ਸਲੈਬ ਵਿਚ ਹੇਰਾਫੇਰੀ ਕਰ ਕੇ ਅੰਡਰ ਬਿਲਿੰਗ ਕੀਤੀ ਜਾ ਰਹੀ ਹੈ। ਇਸੇ ਆਧਾਰ ’ਤੇ ਮਹਿਕਮਾ ਕਾਰਵਾਈ ਕਰ ਰਿਹਾ ਹੈ। ਹਾਲ ਹੀ ਵਿਚ ਹੋਈ ਕਾਰਵਾਈ ਦੌਰਾਨ ਮਹਿਕਮੇ ਨੂੰ ਕਈ ਅਜਿਹੇ ਕਾਗਜ਼ਾਤ ਬਰਾਮਦ ਹੋਏ ਹਨ, ਜਿਸ ਤੋਂ ਟੈਕਸ ਚੋਰੀ ਦਾ ਪਤਾ ਲੱਗਾ ਹੈ।

ਇਹ ਵੀ ਪੜ੍ਹੋ: ਫਗਵਾੜਾ: ਤਲਾਕਸ਼ੁਦਾ ਔਰਤ ਨੂੰ ਪਹਿਲਾਂ ਪ੍ਰੇਮ ਜਾਲ 'ਚ ਫਸਾਇਆ,ਜਬਰ-ਜ਼ਿਨਾਹ ਕਰਕੇ ਗਰਭਵਤੀ ਹੋਣ ਮਗਰੋਂ ਕੀਤਾ ਇਹ ਕਾਰਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 

 


shivani attri

Content Editor

Related News