ਉੜਮੁੜ ਬਜ਼ਾਰ ''ਚ ਕਰਿਆਨਾ ਦੀ ਦੁਕਾਨ ਨੂੰ ਲੱਗੀ ਅੱਗ, ਹੋਇਆ ਵੱਡਾ ਨੁਕਸਾਨ

11/29/2023 6:07:26 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਮੇਨ ਬਜ਼ਾਰ ਉੜਮੁੜ ਵਿਚ ਬੀਤੀ ਰਾਤ ਕਰਿਆਨਾ ਦੀ ਦੁਕਾਨ ਵਿਚ ਲੱਗੀ ਅੱਗ ਕਾਰਨ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।

ਨੁਕਸਾਨ ਦਾ ਝੱਲਣ ਵਾਲੇ ਪੁਰੀ ਕਰਿਆਨਾ ਸਟੋਰ ਦੇ ਮਾਲਕ ਪ੍ਰੇਮ ਪੁਰੀ ਪੁੱਤਰ ਕ੍ਰਿਸ਼ਨ ਦੇਵ ਪੁਰੀ ਵਾਸੀ ਅਹੀਆਪੁਰ ਨੇ ਦੱਸਿਆ ਕਿ ਬੀਤੀ ਰਾਤ ਉਸ ਦੀ ਦੁਕਾਨ ਕੋਲ ਰਹਿੰਦੇ ਵੈਸ਼ਨੋ ਰੇਖੀ ਨੇ ਉਸ ਨੂੰ ਸੂਚਨਾ ਦਿੱਤੀ ਕਿ ਦੁਕਾਨ ਵਿੱਚੋਂ ਧੁਆ ਨਿਕਲ ਰਿਹਾ ਹੈ। ਉਨ੍ਹਾਂ ਜਦੋ ਰਾਤ 9.30 ਕਰੀਬ ਆ ਕੇ ਵੇਖਿਆ ਤਾਂ ਦੁਕਾਨ ਵਿਚ ਅੱਗ ਫੈਲੀ ਹੋਈ ਸੀ। ਉਨ੍ਹਾਂ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਪਰ ਉਸ ਸਮੇਂ ਤੱਕ ਉਸ ਦਾ ਕਾਫ਼ੀ ਨੁਕਸਾਨ ਹੋ ਚੁੱਕਾ ਸੀ। ਪ੍ਰੇਮ ਪੁਰੀ ਮੁਤਾਬਿਕ ਉਸ ਦਾ ਲਗਭਗ 5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਵਿਚ ਏ. ਸੀ. ਅਤੇ ਕਰਿਆਨਾ ਦਾ ਸਾਮਾਨ ਨਸ਼ਟ ਹੋਇਆ ਹੈ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਖ਼ੁਸ਼ ਕੀਤੇ ਸਰਪੰਚ, ਪੰਚਾਇਤਾਂ ਨੂੰ ਦਿੱਤੇ ਇਹ ਨਿਰਦੇਸ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Anuradha

Content Editor

Related News