ਡਾ. ਪ੍ਰੀਤਮਹਿੰਦਰ ਸਿੰਘ ਸਰਕਾਰੀ ਹਸਪਤਾਲ ਟਾਂਡਾ ਦੇ ਨਵੇਂ ਐੱਸ. ਐੱਮ. ਓ. ਹੋਣਗੇ

Saturday, Sep 12, 2020 - 01:17 PM (IST)

ਡਾ. ਪ੍ਰੀਤਮਹਿੰਦਰ ਸਿੰਘ ਸਰਕਾਰੀ ਹਸਪਤਾਲ ਟਾਂਡਾ ਦੇ ਨਵੇਂ ਐੱਸ. ਐੱਮ. ਓ. ਹੋਣਗੇ

ਟਾਂਡਾ (ਜਸਵਿੰਦਰ, ਵਰਿੰਦਰ ਪੰਡਿਤ)— ਸਰਕਾਰੀ ਹੁਕਮਾਂ ਦੇ ਚਲਦਿਆਂ ਸਿਵਲ ਹਸਪਤਾਲ ਟਾਂਡਾ ਦੇ ਨਵੇਂ ਐੱਸ. ਐੱਮ. ਓ. ਡਾਕਟਰ ਪ੍ਰੀਤ ਮਹਿੰਦਰ ਸਿੰਘ ਹੋਣਗੇ। ਜ਼ਿਕਰਯੋਗ ਹੈ ਕਿ ਡਾਕਟਰ ਪ੍ਰੀਤ ਮਹਿੰਦਰ ਸਿੰਘ ਟਾਂਡਾ 'ਚ ਪਹਿਲਾਂ ਵੀ ਸੀਨੀਅਰ ਅਤੇ ਸਪੈਸ਼ਲਿਸਟ ਡਾਕਟਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ ਜਦਕਿ ਪਿਛਲੇ ਵਰ੍ਹੇ ਤੋਂ ਬਤੌਰ ਐੱਸ. ਐੱਮ. ਓ. ਹਸ਼ਿਆਰਪੁਰ ਵਿਖੇ ਸੇਵਾਵਾਂ ਨਵਾ ਰਹੇ ਸਨ।  

ਇਹ ਵੀ ਪੜ੍ਹੋ: ਆਸ਼ਾ ਕੁਮਾਰੀ ਨੂੰ ਭਾਰੀ ਪਿਆ ਹਾਈਕਮਾਨ ਨੂੰ ਗਲਤ ਰਿਪੋਰਟਿੰਗ ਕਰਨਾ, ਗਈ ਪੰਜਾਬ ਇੰਚਾਰਜ ਦੀ ਕੁਰਸੀ

ਇਕ ਪਾਸੇ ਜਿੱਥੇ ਬਹੁਤ ਹੀ ਵਧੀਆ ਅਤੇ ਨੇਕ ਦਿਲ ਇਨਸਾਨ ਹੋਣ ਦੇ ਚਲਦਿਆਂ ਐੱਸ. ਐੱਮ. ਓ. ਡਾਕਟਰ ਪ੍ਰੀਤ ਮਹਿੰਦਰ ਸਿੰਘ ਹਰ ਪਾਸਿਓ ਭਰਵਾਂ ਸੁਆਗਤ ਹੋ ਰਿਹਾ ਹੈ। ਉਥੇ ਹੀ ਹਸਪਤਾਲ ਦੇ ਡਾਕਟਰੀ ਸਟਾਫ ਅੰਦਰ ਵੀ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਡਾਕਟਰ ਪ੍ਰੀਤ ਮਹਿੰਦਰ ਸਿੰਘ ਜੀ ਬਤੌਰ ਐੱਸ. ਐੱਮ. ਓ. ਟਾਂਡਾ ਦਾ ਚਾਰਜ 14 ਸਤੰਬਰ ਦਿਨ ਸੋਮਵਾਰ ਨੂੰ ਸੰਭਾਲਣਗੇ।
ਇਹ ਵੀ ਪੜ੍ਹੋ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ, ਪਾਣੀ ਲਈ ਤੜਫ਼ਦਾ ਰਿਹਾ ਮੁੰਡਾ, ਸ਼ੱਕੀ ਹਾਲਾਤ 'ਚ ਹੋਈ ਮੌਤ


author

shivani attri

Content Editor

Related News