ਸਰਕਾਰੀ ਮਹਿਕਮਿਆਂ ਦੇ ਕਾਰਨਾਮੇ, ਬਿਨਾਂ ਪਾਈਪ ਲਾਈਨ ਪਾਏ ਖ਼ਪਤਕਾਰ ਨੂੰ ਭੇਜੇ ਜਾ ਰਹੇ ਪਾਣੀ ਦੇ ਬਿੱਲ

Monday, Apr 12, 2021 - 01:35 PM (IST)

ਸਰਕਾਰੀ ਮਹਿਕਮਿਆਂ ਦੇ ਕਾਰਨਾਮੇ, ਬਿਨਾਂ ਪਾਈਪ ਲਾਈਨ ਪਾਏ ਖ਼ਪਤਕਾਰ ਨੂੰ ਭੇਜੇ ਜਾ ਰਹੇ ਪਾਣੀ ਦੇ ਬਿੱਲ

ਰੂਪਨਗਰ (ਸੱਜਣ ਸੈਣੀ)- ਸਰਕਾਰੀ ਮਹਿਕਮੇ ਆਪਣੇ ਪੁੱਠੇ ਕੰਮਾਂ ਕਾਰਨ ਲਗਾਤਾਰ ਸੁਰਖ਼ੀਆਂ 'ਚ ਬਣੇ ਰਹਿੰਦੇ ਹਨ। ਤਾਜ਼ਾ ਮਾਮਲਾ ਰੂਪਨਗਰ ਨਗਰ ਕੌਂਸਲ ਦਾ ਸਾਹਮਣੇ ਆਇਆ ਹੈ, ਜਿੱਥੇ ਨਗਰ ਕੌਂਸਲ ਵੱਲੋਂ ਇਕ ਘਰ ਨੂੰ ਬਿਨਾਂ ਪਾਣੀ ਦਾ ਕੁਨੈਕਸ਼ਨ ਦਿੱਤੇ ਲਗਾਤਾਰ ਪਾਣੀ ਦੇ ਬਿੱਲ ਭੇਜੇ ਜਾ ਰਹੇ ਹਨ। ਜਿਸ ਦੇ ਬਾਅਦ ਦੁਖ਼ੀ ਖ਼ਪਤਕਾਰ ਸਥਾਨਕ ਹਲਕਾ ਵਿਧਾਇਕ ਨੂੰ ਲੈ ਕੇ ਨਗਰ ਕੌਂਸਲ ਵਿਚ ਪਹੁੰਚ ਗਿਆ ਅਤੇ ਕਾਫ਼ੀ ਦੇਰ ਨਗਰ ਕੌਂਸਲ ਦਫ਼ਤਰ ਵਿਚ ਇਸ ਮੁੱਦੇ ਨੂੰ ਲੈ ਕੇ ਭੜਥੂ ਪੈਂਦਾ ਰਿਹਾ ।

ਇਹ ਵੀ ਪੜ੍ਹੋ : ਸੌਤਣ ਦੇ ਭਰਾਵਾਂ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਚਾਕੂ ਦੀ ਨੋਕ ’ਤੇ ਵਿਆਹੁਤਾ ਨਾਲ ਮਿਟਾਈ ਹਵਸ ਦੀ ਭੁੱਖ

PunjabKesari

ਨਗਰ ਕੌਂਸਲ ਰੂਪਨਗਰ ਦੇ ਜਗਜੀਤ ਨਗਰ ਦਾ ਹੈ, ਜਿੱਥੇ ਇਕ ਵਿਅਕਤੀ ਵੱਲੋਂ ਇਕ ਕਾਲੋਨਾਈਜ਼ਰ ਕੋਲੋਂ ਪਲਾਟ ਖ਼ਰੀਦ ਕੇ ਘਰ ਬਣਾਇਆ, ਸ਼ਿਕਾਇਤਕਰਤਾ ਅਨੁਸਾਰ ਉਸ ਵੱਲੋਂ ਘਰ ਬਣਾਉਣ ਲਈ ਬਕਾਇਦਾ ਨਗਰ ਕੌਂਸਲ ਨੂੰ ਨਕਸ਼ਾ ਪਾਸ ਕਰਵਾਉਣ ਦੀ ਫੀਸ ਸਮੇਤ ਪਾਣੀ ਅਤੇ ਸੀਵਰੇਜ ਲਈ ਜੋ ਬਣਦੀਆਂ ਫੀਸਾਂ ਜਮ੍ਹਾਂ ਕਰਵਾਈਆਂ ਪਰ ਕਈ ਮਹੀਨੇ ਬੀਤ ਜਾਣ ਦੇ ਬਾਅਦ ਵੀ ਨਗਰ ਕੌਂਸਲ ਵੱਲੋਂ ਪਾਣੀ ਦੀ ਪਾਈਪ ਲਾਈਨ ਨਹੀਂ ਪਾਈ ਗਈ ਪਰ ਉਸ ਦੇ ਬਾਵਜੂਦ ਬਿਨਾਂ ਕੁਨੈਕਸ਼ਨ ਦਿੱਤੇ ਪਾਣੀ ਦੇ ਬਿੱਲ ਭੇਜੇ ਜਾ ਰਹੇ ਹਨ। ਜਦੋਂ ਇਸ ਪੀੜਤ ਦੀ ਸੁਣਵਾਈ ਨਾ ਹੋਈ ਤਾਂ ਇਹ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਨਾਲ ਲੈ ਕੇ ਨਗਰ ਕੌਂਸਲ ਰੂਪਨਗਰ ਦਫ਼ਤਰ ਪਹੁੰਚ ਗਿਆ।

ਇਹ ਵੀ ਪੜ੍ਹੋ : ਜਲੰਧਰ: ਨਾਈਟ ਕਰਫ਼ਿਊ ਦੌਰਾਨ ਰੋਕਣ ’ਤੇ ਨੌਜਵਾਨਾਂ ਨੇ SHO ਦਾ ਚਾੜ੍ਹਿਆ ਕੁਟਾਪਾ, AK-47 ਖੋਹਣ ਦੀ ਕੀਤੀ ਕੋਸ਼ਿਸ਼

PunjabKesari

ਇਸ ਸਾਰੇ ਮਾਮਲੇ ਨੂੰ ਲੈ ਕੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਭਜਨ ਚੰਦ ਨੇ ਕਿਹਾ ਕਿ ਪਾਈਪ ਲਾਈਨ ਪਾਉਣ ਦਾ ਕੰਮ ਸੀਵਰੇਜ ਬੋਰਡ ਦਾ ਹੈ , ਉਨ੍ਹਾਂ ਕਿਹਾ ਕਿ ਮਸਲੇ ਦੇ ਹੱਲ ਲਈ ਉਨ੍ਹਾਂ ਨੇ ਸ਼ਿਕਾਇਤਕਰਤਾ ਨੂੰ ਕਿਹਾ ਸੀ ਕਿ ਉਹ ਹੋਰ ਥਾਂ ਤੋਂ ਕੁਨੈਕਸ਼ਨ ਜੋੜ ਕੇ ਪਾਣੀ ਦੀ ਸਪਲਾਈ ਚਾਲੂ ਕਰ ਦੇਣਗੇ।

ਇਹ ਵੀ ਪੜ੍ਹੋ : ਪਿਆਰ ਦਾ ਖ਼ੌਫ਼ਨਾਕ ਅੰਤ, ਫਿਲੌਰ ’ਚ ਪ੍ਰੇਮੀ ਜੋੜੇ ਨੇ ਨਿਗਲਿਆ ਜ਼ਹਿਰ, ਦੋਵਾਂ ਦੀ ਮੌਤ

ਜ਼ਿਕਰਯੋਗ ਹੈ ਕਿ ਨਗਰ ਕੌਂਸਲ ਦੀ ਹੱਦ ਦੇ ਅੰਦਰ ਲੈਂਡ ਮਾਫੀਆ ਮਿਲੀਭੁਗਤ ਨਾਲ ਗ਼ੈਰ-ਕਾਨੂੰਨੀ ਕਲੋਨੀਆਂ ਕੱਟ ਕੇ ਲੋਕਾਂ ਤੋਂ ਮੋਟੇ ਪੈਸੇ ਖ਼ੁਦ ਰਫ਼ੂਚੱਕਰ ਹੋ ਜਾਂਦੇ ਹਨ ਅਤੇ ਜਨਤਾ ਵੀ ਸਸਤੇ ਰੇਟਾਂ ਦੇ ਚੱਕਰ ਚ ਇਨ੍ਹਾਂ ਗ਼ੈਰ-ਕਾਨੂੰਨੀ ਕਾਲੋਨੀਆਂ ਚ ਪੈਸੇ ਫਸਾ ਲੈਂਦੀ ਹੈ ਪਰ ਬਾਅਦ ਵਿਚ ਇਨ੍ਹਾਂ ਗ਼ੈਰ-ਕਾਨੂੰਨੀ ਕਾਲੋਨੀਆਂ ਦੇ ਵਿੱਚ ਜਦੋਂ ਲੋਕਾਂ ਨੂੰ ਸਹੂਲਤਾਂ ਨਹੀਂ ਮਿਲਦੀਆਂ ਫਿਰ ਜਨਤਾ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਨੂੰ ਕੋਸਦੀ ਹੈ। ਮੌਜੂਦਾ ਸਮੇਂ ਦੇ ਵਿਚ ਵੀ ਨਗਰ ਕੌਂਸਲ ਰੂਪਨਗਰ ਦੇ ਅੰਦਰ ਵੱਡੇ ਪੱਧਰ ਉਤੇ ਗ਼ੈਰ-ਕਾਨੂੰਨੀ ਕਾਲੋਨੀਆਂ ਕੱਟੀਆਂ ਜਾਂਦੀਆਂ ਹਨ ਅਤੇ ਨਗਰ ਕੌਂਸਲ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News