ਸਰਕਾਰੀ ਕਾਲਜ ''ਚ ਸ਼ੁਰੂ ਕੀਤੀ ਗਈ ਦੁਕਾਨ, ਕਾਂਗਰਸ ਆਗੂ ਗਿਲਜੀਆਂ ਅਤੇ ਡੀ. ਐੱਸ.ਪੀ. ਗਿੱਲ ਨੇ ਕੀਤਾ ਉਦਘਾਟਨ

Sunday, Aug 05, 2018 - 02:41 PM (IST)

ਸਰਕਾਰੀ ਕਾਲਜ ''ਚ ਸ਼ੁਰੂ ਕੀਤੀ ਗਈ ਦੁਕਾਨ, ਕਾਂਗਰਸ ਆਗੂ ਗਿਲਜੀਆਂ ਅਤੇ ਡੀ. ਐੱਸ.ਪੀ. ਗਿੱਲ ਨੇ ਕੀਤਾ ਉਦਘਾਟਨ

ਟਾਂਡਾ ਉੜਮੁੜ (ਵਰਿੰਦਰ ਪੰਡਿਤ)—ਗਿਆਨੀ ਕਰਤਾਰ ਸਿੰਘ ਯਾਦਗਾਰੀ ਸਰਕਾਰੀ ਕਾਲਜ ਟਾਂਡਾ ਵਿਖੇ ਵਿਦਿਆਰਥੀਆਂ ਲਈ ਈਮਾਨਦਾਰੀ ਦੀ ਦੁਕਾਨ ਖੋਲ੍ਹੀ ਗਈ। ਜਿਸ ਦਾ ਉਦਘਾਟਨ ਪ੍ਰਿੰਸੀਪਲ ਰਜਿੰਦਰ ਕੌਰ ਦੀ ਅਗਵਾਈ 'ਚ ਹੋਏ ਸਮਾਗਮ ਦੌਰਾਨ ਮੁੱਖ ਮਹਿਮਾਨ ਕਾਂਗਰਸ ਆਗੂ ਜੋਗਿੰਦਰ ਸਿੰਘ ਗਿਲਜੀਆਂ, ਡੀ.ਐੱਸ.ਪੀ. ਗੁਰਪ੍ਰੀਤ ਸਿੰਘ ਗਿੱਲ ਨੇ ਕੀਤਾ। ਇਸ ਮੌਕੇ ਪਿੰ੍ਰਸੀਪਲ ਰਜਿੰਦਰ ਕੌਰ ਨੇ ਮੁੱਖ ਮਹਿਮਾਨਾਂ ਨੂੰ ਇਸ ਪਹਿਲ ਕਦਮੀ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਉੱਚ ਸਿੱਖਿਆ ਮੰਤਰੀ ਰਜ਼ੀਆ ਸੁਲਤਾਨਾਂ ਅਤੇ ਉੱਚ ਸਿੱਖਿਆ ਵਿਭਾਗ ਦੇ ਐਡੀਸ਼ਨਲ ਸਕੱਤਰ ਐੱਸ.ਕੇ.ਸੰਧੂ ਦੇ ਦਿਸ਼ਾ-ਨਿਰਦੇਸ਼ ਅਧੀਨ ਸ਼ੁਰੂ ਕੀਤੀ ਗਈ ਇਸ ਦੁਕਾਨ ਦਾ ਮਨੋਰਥ ਵਿਦਿਆਰਥੀਆਂ 'ਚ ਈਮਾਨਦਾਰੀ, ਭਰੋਸਾ ਅਤੇ ਵਿਸ਼ਵਾਸ ਪੈਦਾ ਕਰਨਾ ਹੈ। ਉਨ੍ਹਾਂ ਨੇ ਦੱਸਿਆ ਕਿ ਰਾਜਨੀਤੀ ਵਿਗਿਆਨ ਦੇ ਪੋਸਟ ਗ੍ਰੈਜੂਏਟ ਵਿਭਾਗ ਦੀ ਸਹਾਇਤਾ ਨਾਲ ਚਲਾਈ ਜਾਣ ਵਾਲੀ ਇਸ ਦੁਕਾਨ 'ਚ ਰੇਟ ਲਿਸਟ ਨਾਲ ਵਿਦਿਆਰਥੀਆਂ ਦੀ ਲੋੜ ਦਾ ਸਾਮਾਨ ਰੱਖ ਦਿੱਤਾ ਗਿਆ ਹੈ,ਜਿੱਥੋਂ ਉਹ ਲੋੜ ਅਨੁਸਾਰ ਖੁਦ ਸਾਮਾਨ ਲੈ ਕੇ ਆਪਣੇ ਆਪ ਅਦਾਇਗੀ ਕਰਕੇ ਸਾਮਾਨ ਲੈ ਸਕਦੇ ਹਨ। ਮੁੱਖ ਮਹਿਮਾਨ ਗਿਲਜੀਆਂ ਅਤੇ ਡੀ.ਐੱਸ.ਪੀ. ਗਿੱਲ ਨੇ ਕਾਲਜ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ। ਇਸ ਮੌਕੇ ਨਾਇਬ ਤਹਿਸੀਲਦਾਰ ਮਨਜੀਤ ਸਿੰਘ, ਨਗਰ ਕੌਂਸਲ ਪ੍ਰਧਾਨ ਹਰੀ ਕ੍ਰਿਸ਼ਨ ਸੈਣੀ, ਅਵਤਾਰ ਸਿੰਘ ਖੋਖਰ, ਗੁਰੇਸਵਕ ਸਿੱਧ ਆਦਿ ਤੋਂ ਇਲਾਵਾ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।


Related News