ਦੇਰ ਸ਼ਾਮ ਥਾਣਾ ਗੋਰਾਇਆ ਵਿਚ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਤੇ ਪੁਲਸ ਵਿਚ ਨੋਕ-ਝੋਂਕ

03/15/2021 4:03:33 PM

ਗੋਰਾਇਆ (ਜ. ਬ.)-ਐਤਵਾਰ ਦੇਰ ਸ਼ਾਮ ਥਾਣਾ ਗੋਰਾਇਆ ’ਚ ਉਸ ਸਮੇਂ ਹੰਗਾਮਾ ਹੋ ਗਿਆ ਜਦ ਲੋਕ ਇਨਸਾਫ ਪਾਰਟੀ ਦੇ ਵਰਕਰ ਅਤੇ ਗੋਰਾਇਆ ਸਿਟੀ ਦੇ ਪ੍ਰਧਾਨ ਵਰਿੰਦਰ ਦਕਸ਼ ਆਪਣੇ ਫੋਨ ’ਤੇ ਲਾਈਵ ਹੋ ਕੇ ਐੱਸ. ਐੱਚ. ਓ. ਗੋਰਾਇਆ ਦੇ ਕਮਰੇ ਵਿਚ ਦਾਖ਼ਲ ਹੋ ਗਏ, ਜਿਸ ਕਰਕੇ ਥਾਣਾ ਗੋਰਾਇਆ ਵਿਚ ਆਏ ਨਵਨਿਯੁਕਤ ਐੱਸ. ਐੱਚ. ਓ. ਹਕਦੇਵਪ੍ਰੀਤ ਸਿੰਘ ਵਲੋਂ ਇਸ ਦਾ ਵਿਰੋਧ ਕੀਤਾ ਗਿਆ। ਬਿਨਾਂ ਇਜਾਜ਼ਤ ਅਤੇ ਬਿਨਾਂ ਕੁਝ ਦੱਸੇ ਉਨ੍ਹਾਂ ਦੇ ਕਮਰੇ ਵਿਚ ਸਿੱਧਾ ਦਾਖ਼ਲ ਹੋਣ ਕਾਰਨ ਮੋਬਾਇਲ ’ਤੇ ਵੀਡੀਓ ਬਣਾਉਣ ਵਾਲੇ ਦਾ ਫੋਨ ਜਬਤ ਕਰ ਲਿਆ ਤੇ ਉਨ੍ਹਾਂ ਨੂੰ ਦਫ਼ਤਰ ਚੋਂ ਬਾਹਰ ਕੱਢ ਦਿੱਤਾ।

ਇਹ ਵੀ ਪੜ੍ਹੋ : ਹੁਸ਼ਿਆਰਪੁਰ: ਪਤੀ ਦਾ ਵਿਛੋੜਾ ਨਾ ਸਹਾਰ ਸਕੀ ਪਤਨੀ, ਖ਼ੁਦ ਨੂੰ ਅੱਗ ਲਗਾ ਕੇ ਕੀਤੀ ਖ਼ੁਦਕੁਸ਼ੀ

ਕਾਫ਼ੀ ਦੇਰ ਚਲੇ ਇਸ ਡਰਾਮੇ ਤੋਂ ਬਾਅਦ ਲੋਕ ਇਨਸਾਫ ਪਾਰਟੀ ਦੇ ਵਰਕਰ ਬਿਨਾਂ ਕੋਈ ਸ਼ਿਕਾਇਤ ਦਿੱਤੇ ਆਪਣਾ ਫ਼ੋਨ ਲੈ ਕੇ ਥਾਣੇ ’ਚੋਂ ਚਲਦੇ ਬਣੇ ਪਰ ਹੁਣ ਇਹ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਲੋਕ ਇਨਸਾਫ ਪਾਰਟੀ ਦੇ ਨੇਤਾ ਨੂੰ ਕਿਸ ਨੇ ਹੱਕ ਦਿੱਤਾ ਅਤੇ ਉਹ ਆਪਣੇ ਫੇਸਬੁੱਕ ’ਤੇ ਲਾਈਵ ਹੋ ਕੇ ਸਿੱਧਾ ਐੱਸ. ਐੱਚ. ਓ. ਗੁਰਾਇਆ ਦੇ ਕਮਰੇ ਵਿਚ ਦਾਖਲ ਹੋਵੇ ਅਤੇ ਜਦ ਐੱਸ. ਐੱਚ. ਓ. ਨੇ ਵੀਡੀਓ ਬਣਾਉਣ ਵਾਲੇ ਦਾ ਫੋਨ ਖੋਹਿਆ ਤਾਂ ਉਨ੍ਹਾਂ ਨੇ ਮੀਡੀਆ ਕਰਮਚਾਰੀਆਂ ਦਾ ਫੋਨ ਕਹਿ ਦਿੱਤਾ ਜਦਕਿ ਲਾਈਵ ਉਹ ਖੁਦ ਆਪਣੇ ਫੇਸਬੁੱਕ ਅਕਾਊਂਟ ਤੋਂ ਹੋਇਆ ਸੀ, ਜਿਸ ਦੀ ਵੀਡੀਓ ਵੀ ਵਾਇਰਲ ਹੋ ਗਈ ਹੈ।

ਇਹ ਵੀ ਪੜ੍ਹੋ :  ਸ਼ਾਹਕੋਟ ਦੇ ਡੀ. ਐੱਸ. ਪੀ. ਵਰਿੰਦਰਪਾਲ ਸਿੰਘ ਦਾ ਕੋਰੋਨਾ ਕਾਰਨ ਦਿਹਾਂਤ

ਇਹ ਸੀ ਮਾਮਲਾ
ਲੋਕ ਇਨਸਾਫ ਪਾਰਟੀ ਦੇ ਨੇਤਾ ਵੱਲੋਂ ਮੀਡੀਆ ਕਰਮਚਾਰੀਆਂ ਨੂੰ ਫੋਨ ਕਰਕੇ ਕਿਹਾ ਗਿਆ ਕਿ ਥਾਣਾ ਗੋਰਾਇਆ ਵਿਚ ਤਾਇਨਾਤ ਇਕ ਪੁਲਸ ਮੁਲਾਜ਼ਮ ਵੱਲੋਂ ਕਿਸੇ ਝਗੜੇ ਦੇ ਕੇਸ ਵਿਚ ਰਾਜ਼ੀਨਾਮਾ ਕਰਵਾਉਣ ਦੇ ਬਾਅਦ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਇਕ ਹਜ਼ਾਰ ਰੁਪਏ ਉਨ੍ਹਾਂ ਪਾਸੋਂ ਲਏ ਹਨ ਅਤੇ ਦੋ ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਦਾ ਉਹ ਸਟਿੰਗ ਕਰਨ ਜਾ ਰਹੇ ਹਨ। ਇਸ ਦੇ ਬਾਅਦ ਲੋਕ ਇਨਸਾਫ ਪਾਰਟੀ ਦੀ ਟੀਮ ਥਾਣਾ ਗੁਰਾਇਆ ਦੇ ਆਲੇ-ਦੁਆਲੇ ਖੜ੍ਹੀ ਹੋ ਗਈ ਅਤੇ ਦੋ ਲੋਕ ਏ. ਐੱਸ. ਆਈ. ਨਾਲ ਗੱਲ ਕਰ ਕੇ ਥਾਣੇ ਵਿਚ ਚਲੇ ਗਏ, ਜਿਸ ਦੇ ਬਾਅਦ ਬਾਕੀ ਟੀਮ ਵੀ ਥਾਣੇ ’ਚ ਚਲੀ ਗਈ। ਜਿਸ ਤੋਂ ਬਾਅਦ ਜਦ ਮੀਡੀਆ ਕਰਮਚਾਰੀ ਵੀ ਮੌਕੇ ’ਤੇ ਪਹੁੰਚੇ ਤਾਂ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਅਤੇ ਪੁਲਸ ਵਿਚ ਨੋਕ-ਝੋਕ ਚਲ ਰਹੀ ਸੀ। 

ਇਹ ਵੀ ਪੜ੍ਹੋ : ਕੋਰੋਨਾ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਦੀ ਸਖ਼ਤੀ, ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਲਈ ਦਿੱਤੇ ਇਹ ਹੁਕਮ

ਲੋਕ ਇਨਸਾਫ ਪਾਰਟੀ ਵੱਲੋਂ ਦੋਸ਼ ਲਾਏ ਜਾ ਰਹੇ ਸਨ ਕਿ ਏ. ਐੱਸ. ਆਈ. ਉਨ੍ਹਾਂ ਤੋਂ 1 ਹਜ਼ਾਰ ਰੁਪਏ ਸ਼ਨੀਵਾਰ ਨੂੰ ਲੈ ਆਇਆ ਸੀ ਜਦਕਿ 2 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ, ਜੋ ਅੱਜ ਉਨ੍ਹਾਂ ਨੇ ਥਾਣੇ ਵਿਚ ਦੇ ਦਿੱਤੇ ਹਨ। ਜੋ ਨੋਟ ਉਨ੍ਹਾਂ ਨੇ ਦਿੱਤੇ ਹਨ ਉਨ੍ਹਾਂ ’ਚ 500-500 ਦੇ 4 ਨੋਟ ਸਨ, ਜਿਸ ਦੀ ਫ਼ੋਟੋ ਕਾਪੀ ਕਰਵਾ ਕੇ ਉਸ ਨੇ ਆਪਣੇ ਕੋਲ ਰੱਖੀ ਹੈ, ਜਿਸ ਦੇ ਕਾਰਣ ਉਹ ਲਾਈਵ ਹੋ ਕੇ ਥਾਣੇ ਵਿਚ ਐੱਸ. ਐੱਚ. ਓ. ਦੇ ਕਮਰੇ ਵਿਚ ਸਿੱਧੇ ਦਾਖਲ ਹੋਏ ਹਨ। ਉਕਤ ਏ. ਐੱਸ. ਆਈ. ਵੱਲੋਂ ਕਿਹਾ ਜਾ ਰਿਹਾ ਸੀ ਕਿ ਉਹ ਉਨ੍ਹਾਂ ਦੀ ਤਾਲਾਸ਼ੀ ਲੈ ਸਕਦੇ ਸਨ, ਉਨ੍ਹਾਂ ਨੇ ਕੋਈ ਪੈਸਾ ਨਹੀਂ ਲਿਆ। 

ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ’ਚ ਗਰਜੇ ਕਿਸਾਨ, ਕਿਹਾ- ਅੰਦੋਲਨ ਨਾਲ ਕੇਂਦਰ ਸਰਕਾਰ ਦਾ ਹੋਵੇਗਾ ਭੁਲੇਖਾ ਦੂਰ

ਇਕ ਘੰਟੇ ਤੋਂ ਜ਼ਿਆਦਾ ਚਲੇ ਇਸ ਘਟਨਾਕ੍ਰਮ ਤੋਂ ਬਾਅਦ ਲੋਕ ਇਨਸਾਫ ਪਾਰਟੀ ਦੇ ਵਰਕਰ ਬੇਰੰਗ ਵਾਪਸ ਚਲੇ ਗਏ। ਜਦ ਐੱਸ. ਐੱਚ. ਓ. ਗੁਰਾਇਆ ਹਰਦੇਵਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕੁਝ ਲੋਕ ਉਨ੍ਹਾਂ ਦੇ ਕਮਰੇ ਵਿਚ ਸਿੱਧਾ ਆ ਗਏ, ਜੋ ਵੀਡੀਓ ਬਣਾਉਣ ਲੱਗੇ। ਉਨ੍ਹਾਂ ਨੇ ਨਾ ਤਾਂ ਉਨ੍ਹਾਂ ਨੇ ਕੋਈ ਮਾਮਲਾ ਦੱਸਿਆ ਅਤੇ ਨਾ ਹੀ ਕੋਈ ਸ਼ਿਕਾਇਤ ਦਿੱਤੀ ਸੀ, ਜੋ ਗਲਤ ਸੀ। 
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਲਿਖਤੀ ਵਿਚ ਸ਼ਿਕਾਇਤ ਦੇਣ ਲਈ ਕਿਹਾ ਸੀ ਪਰ ਉਨ੍ਹਾਂ ਨੂੰ ਕੋਈ ਵੀ ਸ਼ਿਕਾਇਤ ਨਹੀਂ ਦੇ ਕੇ ਗਿਆ। ਉਨ੍ਹਾਂ ਕਿਹਾ ਕਿ ਜੋ ਲੋਕ ਸਿੱਧਾ ਉਨ੍ਹਾਂ ਦੇ ਕਮਰੇ ਵਿਚ ਦਾਖ਼ਲ ਹੋ ਕੇ ਵੀਡੀਓ ਬਣਾਉਣ ਲੱਗੇ ਸਨ ਉਨ੍ਹਾਂ ਖਿਲਾਫ ਲਿਖ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਹੈ, ਜੋ ਹੁਕਮ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਲੋਕ ਇਨਸਾਫ ਪਾਰਟੀ ਨੇ ਸਟਿੰਗ ਆਪ੍ਰੇਸ਼ਨ ਕੀਤਾ ਸੀ ਤਾਂ ਸ਼ਿਕਾਇਤ ਕਿਉਂ ਨਹੀਂ ਦਿੱਤੀ? ਬਿਨਾਂ ਕਿਸੇ ਕਾਰਵਾਈ ਦੇ ਬੇਰੰਗ ਥਾਣੇ ’ਚੋਂ ਕਿਉਂ ਪਰਤ ਗਏ? ਅਤੇ ਆਪਣੇ ਫੇਸਬੁੱਕ ਅਕਾਉਂਟ ਤੋਂ ਲਾਈਵ ਹੋਣ ’ਤੇ ਆਪਣੇ ਫੋਨ ਨੂੰ ਮੀਡੀਆ ਦਾ ਕਿਉਂ ਕਿਹਾ ਗਿਆ?

ਇਹ ਵੀ ਪੜ੍ਹੋ : ਕਪੂਰਥਲਾ ’ਚ ਫੌਜੀ ਅਫ਼ਸਰਾਂ ਦੀ ਭਰਤੀ ’ਚ ਘਪਲੇਬਾਜ਼ੀ, ਸੀ. ਬੀ. ਆਈ. ਨੂੰ ਸੌਂਪੀ ਜਾਂਚ


shivani attri

Content Editor

Related News