ਇਰਾਕ ''ਚ ਮਾਰੇ ਗਏ ਗੋਬਿੰਦਰ ਦੇ ਪਰਿਵਾਰ ਨੂੰ ਸਿੱਕੀ ਵੱਲੋਂ 1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਟ

05/02/2018 8:57:20 PM

ਢਿਲਵਾਂ,(ਜਗਜੀਤ)— ਇਰਾਕ 'ਚ ਮਾਰੇ ਗਏ ਪਿੰਡ ਮੁਰਾਰ ਦੇ ਨੌਜਵਾਨ ਗੋਬਿੰਦਰ ਸਿੰਘ ਦੇ ਪਰਿਵਾਰ ਦੀ ਆਰਥਿਕ ਮਦਦ ਕਰਨ ਲਈ ਕਾਂਗਰਸੀ ਪਾਰਟੀ ਦੇ ਹਲਕਾ ਭੁਲੱਥ ਦੇ ਇੰਚਾਰਜ ਰਮਨਜੀਤ ਸਿੰਘ ਸਿੱਕੀ ਵੱਲੋਂ ਕੀਤੇ ਐਲਾਨ ਪਿੱਛੋਂ ਅੱਜ ਮਨਿੰਦਰਪਾਲ ਸਿੰਘ ਮਨੀ ਔਜਲਾ, ਰਛਪਾਲ ਸਿੰਘ ਬੱਚਾਜੀਵੀ ਅਤੇ ਸਿਕੰਦਰ ਸਿੰਘ ਵਰਾਣਾ ਸਿਆਸੀ ਸਕੱਤਰ ਵੱਲੋਂ 1 ਲੱਖ ਰੁਪਏ ਦੀ ਰਾਸ਼ੀ ਗੋਬਿੰਦਰ ਸਿੰਘ ਦੇ ਪਰਿਵਾਰ ਨੂੰ ਭੇਟ ਕੀਤੀ ਗਈ। ਉਨ੍ਹਾਂ ਨੇ ਗੋਬਿੰਦਰ ਦੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। 
ਇਸ ਮੌਕੇ ਮਲਕੀਤ ਸਿੰਘ ਲਾਡੀ ਸਰਪੰਚ, ਦਲਜੀਤ ਸਿੰਘ ਨਡਾਲਾ, ਵੀਰ ਸਿੰਘ ਡੋਗਰਾਂਵਾਲ, ਰਾਜ ਕੁਮਾਰ, ਬਲਦੇਵ ਸਿੰਘ ਬਿੱਲਾ, ਬਾਂਕਾ ਮਨਸੂਰਵਾਲ, ਹਰਜੀਤ ਸਿੰਘ ਪੱਡਾ, ਅਰੁਣ ਸ਼ਰਮਾ, ਕਾਲੀਆ ਮੁਰਾਰ, ਜਾਰਜ ਸ਼ੁਭਕਮਲ ਆਦਿ ਵੀ ਮੌਜੂਦ ਸਨ।


Related News